ਪੰਜਾਬ

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ VVIP ਦਰਜਾ ਦੇਣ ਦਾ ਚੁਕਿਆ ਮਾਮਲਾ

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ VVIP ਦਰਜਾ ਦੇਣ ਦਾ ਚੁਕਿਆ ਮਾਮਲਾ

ਪੰਜਾਬ ਵਿਧਾਨ ਸਭਾ ਵਿੱਚ ਆਪ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ ਵੀ ਵੀ ਆਈ ਪੀ ਦਰਜਾ ਦੇਣ ਮਾਮਲਾ ਜ਼ੀਰੋ ਕਾਲ ਵਿੱਚ ਚੁਕਿਆ ਗਿਆ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਂ ਇੱਕ ਗੰਭੀਰ ਮੁੱਦਾ ਚੁੱਕ ਰਿਹਾ ਹਾਂ ਕਿ ਲੌਰੈਂਸ ਬਿਸ਼ਨੋਈ ਨੂੰ ਅਮ੍ਰਿਤਸਰ ਪੁਲਿਸ ਵੱਲੋਂ ਰਿਮਾਂਡ ਤੇ ਲਿਆਂਦਾ ਗਿਆ ਹੈ। ਜੋ ਪੁਲਿਸ ਮੁਲਾਜ਼ਮ ਡਿਊਟੀ ਤੇ ਲੱਗੇ ਹਨ। ਉਨ੍ਹਾਂ ਨੂੰ ਵੀ ਵੀ ਆਈ ਪੀ ਡਿਊਟੀ ਦਾ ਦਰਜਾ ਦਿੱਤਾ ਗਿਆ ਹੈ। ਇਸ ਨਾਲ਼ ਲੋਕਾਂ ਵਿੱਚ ਹੀਣਤਾ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਨਾਲ਼ ਗੈਂਗਸਟਰਾਂ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ।ਇਸ ਲਈ ਪੁਲਿਸ ਦੀ ਇਸ ਪ੍ਰਥਾ ਨੂੰ ਰੋਕਿਆ ਜਾਵੇ। ਅਤੇ ਇਸ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕੁੰਵਰ ਵਿਜੈ ਪ੍ਰਤਾਪ ਨੇ ਅਮ੍ਰਿਤਸਰ ਸਾਹਿਬ ਵਿਖੇ ਗੰਦੇ ਪਾਣੀ ਦਾ ਮੁੱਦਾ ਉਠਾਇਆ । ਉਨ੍ਹਾਂ ਕਿਹਾ ਕਿ ਉਧਮਪੁਰ ਹਲਕੇ ਵਿੱਚ 2 ਲੋਕਾਂ ਦੀ ਗੰਦੇ ਪਾਣੀ ਪੀਣ ਨਾਲ਼ ਮੌਤ ਹੋ ਗਈ ਹੈ। ਇਸ ਲਈ ਲੋਕਾਂ ਨੂੰ ਸਾਫ਼ ਪਾਣੀ ਮੁਹਈਆ ਕਰਵਾਈ ਜਾਵੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!