ਪੰਜਾਬ

ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੁਲਾਜਮਾਂ ਨੇ ਮੰਤਰੀਆਂ ਨੂੰ ਦਿੱਤੇ ਮੰਗ ਪੱਤਰ

ਮੰਤਰੀਆਂ ਦੀਆਂ ਚੰਡੀਗੜ੍ਹ ਸਥਿਤ ਰਹਾਇਸ਼ਾ ਤੇ ਮੰਗ ਪੱਤਰ ਦੇਣ ਲਈ ਮੁਲਾਜ਼ਮਾ ਦਾ ਵੱਡਾ ਇਕਠ
ਮੰਗ ਪੱਤਰ ਦੇਣ ਗਏ ਮੁਲਾਜ਼ਮਾ ਦੇ ਵੱਡੇ ਇਕੱਠ ਵਿਚ ਮੰਤਰੀ ਨੇ ਵਰਤੀ ਅਸਿਭਅਕ ਭਾਸ਼ਾ
ਚੰੜੀਗੜ੍ਹ ( ) 2 ਫਰਵਰੀ 2021- ਪੰਜਾਬ –ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸਦੇ ਤੇ ਅੱਜ ਚੰਡੀਗ੍ਹੜ ਅਤੇ ਮੁਹਾਲੀ ਦੇ ਮੁਲਾਜ਼ਮਾ ਨੇ ਭਾਰੀ ਗਿਣਤੀ ਵਿਚ ਇੱਕਠੇ ਹੋ ਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਰੰਧਾਵਾ, ਭਾਰਤ ਭੂਸਨ ਆਸ਼ੂ ਅਤੇ ਚੈਅਰਮੈਨ ਵੈਅਰਹਾਊਸ ਕਾਰਪੋਰੈਸ਼ਨ ਸ੍ਰੀ ਰਾਜ ਕੁਮਾਰ ਵੇਰਕਾ ਨੂੰ ਮੰਗ ਪੱਤਰ ਦਿਤੇ। ਫਰੰਟ ਦੇ ਕਨਵੀਨਰ ਸ੍ਰੀ ਸੱਜਨ ਸਿੰਘ, ਕਰਮ ਸਿੰਘ ਧਨੋਆ, ਸੁਖਚੈਨ ਖਹਿਰਾ, ਮੰਚ ਦੇ ਕਨਵੀਨਰ ਗੁਰਮੇਲ ਸਿੱਧੂ ਅਤੇ ਰਣਵੀਰ ਢਿਲੋ ਵੱਲੋ ਦੱਸਿਆ ਗਿਆ ਕਿ ਮੰਤਰੀ ਸਾਹਿਬਾਨਾ ਵੱਲੋਂ ਉਹਨਾ ਦੀਆਂ ਮੰਗਾ ਨੂੰ ਧਿਆਨ ਪੂਰਵਕ ਸੁਨਣ ਉਪਰੰਤ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿਤਾ। ਉਹਨਾ ਦੱਸਿਆ ਕਿ ਭਾਰਤ ਭੂਸਨ ਆਸ਼ੂ ਵੱਲੋਂ ਮੁਲਾਜਮਾਂ ਅਤੇ ਮਹਿਲਾ ਕਰਮਚਾਰੀਆਂ ਨਾਲ ਆਪਣੀ ਆਦਤ ਅਨੁਸਾਰ ਅਸਭਿਅਕ ਭਾਸ਼ਾ ਵਿਚ ਗੱਲ ਕੀਤੀ ਜਿਸ ਦਾ ਮੁਲਾਜਮਾਂ ਨੇ ਸਖਤ ਵਿਰੋਧ ਕਰਦੇ ਹੋਏ ਮੰਤਰੀ ਨੂੰ ਬਿਨਾ ਮੰਗ ਪੱਤਰ ਦਿਤੇ ਵਾਪਸ ਮੁੜ ਗਏ।

ਫਰੰਟ ਦੇ ਕਨਵੀਨਰਾਂ ਨੇ ਕਿਹਾ ਕਿ ਫਰੰਟ ਦੀ ਅਗਲੀ ਹੋਣ ਜਾ ਰਹੀ ਮੀਟਿੰਗ ਵਿਚ ਕੈਬਨਿਟ ਮੰਤਰੀ ਦਾ ਪੰਜਾਬ ਭਰ ਵਿੱਚ ਵਿਰੋਧ ਕਰਨ ਲਈ ਮਤਾ ਲਿਆਂਦਾ ਜਾਵੇਗਾ। ਡਾਇਰੈਕਟੋਰੇਟਾ ਅਤੇ ਵੱਖ-ਵੱਖ ਯੁਨੀਅਨਾਂ ਦੇ ਨੂਮਾਂਇਦਿਆਂ ਨੇ ਕਾਂਗਰਸ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਗੇ ਜਾਣ ਕਾਰਨ ਨਿਰਾਸਤਾ ਜਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਬੀ.ਜੇ.ਪੀ ਸਰਕਾਰ ਦੀ ਤਰਜ਼ ਤੇ ਆਮ ਨਾਗਰਿਕਾ ਦਾ ਸ਼ੋਸਨ ਕਰਨ ਉਪਰੰਤ ਦਮਨ ਤੇ ਅਤਿਆਚਾਰ ਦੀ ਨੀਤੀ ਤੇ ਚਲ ਰਹੀ ਹੈ। ਜਿਵੇਂ ਕੇਂਦਰ ਸਰਕਾਰ ਤਿੰਨ ਕਾਲੇ ਖੇਤੀ ਬਿਲਾਂ ਨੂੰ ਦੇਸ਼ ਭਰ ਦੇ ਨਾਗਰਿਕਾ ਦੀ ਇੱਛਾ ਦੇ ਵਿਰੁੱਧ ਲਿਆ ਕੇ ਆਮ ਲੋਕਾਂ ਦਾ ਦਮਨ ਕਰ ਰਹੀ ਹੈ, ਉਸੇ ਤਰਾਂ ਹੀ ਪੰਜਾਬ ਸਰਕਾਰ ਪੁਨਰਗੱਠਨ ਦੇ ਨਾਮ ਤੇ ਅਤੇ ਵਿਭਾਗਾਂ ਦੇ ਰਲੇਵੇਂ ਕਰ ਕੇ ਸਰਕਾਰੀ ਅਸਾਮੀਆਂ ਖਤਮ ਕਰ ਰਹੀ ਹੈ ਜਿਸ ਦੇ ਫਲਸਰੂਪ ਰਾਜ ਅੰਦਰ ਬੇਰੁਜ਼ਗਾਰੀ ਸਿਖਰਾਂ ਤੇ ਪਹੁ਼ੰਚ ਜਾਵੇਗੀ, ਜਿਸ ਦਾ ਖਮਿਆਜਾ ਪੰਜਾਬ ਦੇ ਨੋਜਵਾਨ ਵਰਗ ਨੂੰ ਭੁਗਤਣਾ ਪਵੇਗਾ। ਇਸੇ ਤਰਾਂ ਹੀ ਮੁਲਾਜਮਾਂ ਦਾ ਸਖਤ ਇਤਰਾਜ ਸੀ ਕੀ ਰਾਜ ਦੇ ਮੰਤਰੀ ਅਤੇ ਐਮ.ਐਲ.ਏ ਆਪਣੇ ਗੁਆਂਢੀ ਰਾਜ ਦੇ ਮੰਤਰੀ ਅਤੇ ਐਮ.ਐਲ.ਏ ਤੋਂ ਵੱਧ ਤਨਖਾਹਾਂ ਅਤੇ ਭੱਤੇ ਲੈ ਰਿਹੇ ਹਨ ਅਤੇ ਨਾਲ ਹੀ ਕਈ ਕਈ ਪੈਨਸ਼ਨ ਦੇ ਨਾਲ ਮੋਟੀਆਂ ਤਨਖਾਹਾ ਵੀ ਸਰਕਾਰੀ ਖਜਾਨੇ ਵਿਚ ਪ੍ਰਾਪਤ ਕਰਦੇ ਹਨ ਜਦੋਂ ਕੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੂਰਾਣੀ ਪੈਨਸ਼ਨ ਬਹਾਲੀ ਦੀ ਮੰਗ ਲਈ ਅਵੇਸਲਪਨ ਦਿਖਾ ਰਹੇ ਹਨ । ਸਰਕਾਰ ਵੱਲੋਂ ਮੀਟਿੰਗ ਵਿਚ ਵਾਅਦਾ ਕਰਨ ਉਪਰੰਤ ਨਾ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹਿ ਹਨ ਨਾ ਹੀ 6 ਤਨਖਾਹ ਕਮਿਸਨ ਲਾਗੂ ਕੀਤਾ ਜਾ ਰਿਹਾ ਹੈ ਉਲਟਾ ਸਰਕਾਰ ਨੇ ਮੁਲਾਜਮਾਂ ਦੇ ਡੀ.ਏ ਦੀਆਂ ਕਿਸ਼ਤਾ ਵੀ ਫਰੀਜ਼ ਕੀਤੀਆ ਹੋਈਆਂ ਹਨ। ਆਗੂਆਂ ਨੇ ਪ੍ਰੈਸ ਨੂੰ ਦੱਸਿਆ ਕੀ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਦਮਨ ਨੀਤਿਆਂ ਵਿਰੁੱਧ ਪੰਜਾਬ ਸਰਕਾਰ ਦੇ ਮੁਲਾਜ਼ਮ ਮਿਤੀ 4.2.2021 ਨੂੰ ਸੈਕਟਰ-17 ਵਿਚ ਦੁਪਹਿਰੇ ਰੈਲੀ ਕਰਨਗੇ ਅਤੇ ਮਿਤੀ 12.2.2021 ਨੂੰ ਮੋਹਾਲੀ ਵਿਖੇ ਰਾਜ ਪੱਧਰੀ ਰੈਲੀ ਕਰਕੇ ਹਜਾਰਾਂ ਦਾ ਇਕੱਠ ਕਰਕੇ ਕਮੇਟੀਆਂ ਅਤੇ ਨਗਰ ਨਿਗਮ ਦੀਆਂ ਚੋਣਾ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਹੋਕਾ ਦੇਣਗੇ। ਇਸ ਐਕਸ਼ਨ ਵਿਚ, ਉਦਯੋਗ ਵਿਭਾਗ, ਟਰਾਸਪੋਰਟ ਵਿਭਾਗ, ਦਰਜਾ-4 ਮੁਲਾਜਮ, ਸਹਿਕਾਰਤਾ ਵਿਭਾਗ, ਜਲ ਸਪਲਾਈ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਲਗੂ ਉਦਯੋਗ, ਸਿੰਚਾਈ ਵਿਭਾਗ, ਵਿੱਤ ਤੇ ਯੋਜਨਾ ਭਵਨ ਅਤੇ ਪੰਜਾਬ ਸਿਵਲ ਸਕਤਰੇਤ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!