ਪੰਜਾਬ

ਮਨਮਹੇਸ਼ ਸਰਮਾਂ ਦਾ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸਨਮਾਨ

ਅੱਜ ਦੇਸ ਭਗਤ ਯਾਦਗਾਰ ਹਾਲ ਜਲੰਧਰ ਦੇ ਸੈਮੀਨਾਰ ਹਾਲ ਦੇ ਅੰਦਰ ਸ੍ਰੀ ਮਨਮਹੇਸ਼ ਸਰਮਾਂ ਜਿਲਾ ਪ੍ਰਧਾਨ ਪਠਾਨਕੋਟ ਨੂੰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵਿਚ 39 ਸਾਲ  ਸਰਗਰਮ ਸੇਵਾਵਾਂ ਬੱਦਲੇ ਅੱਜ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ,ਜਸਵਿੰਦਰ ਸਿੰਘ ਬੜੀ,ਕਿਸ਼ਨ ਚੰਦਰ ਮਹਾਜ਼ਨ,ਰਾਜੀਵ ਮਲਹੋਤਰਾ ਗੁਰਦੀਸ ਬਾਸੀ ਗੁਰਪਰੀਤ ਸਿੰਘ ਸੰਗਰੂਰ ਬਲਵਿੰਦਰ ਸਿੰਘ ਵਿਰਕ ਮੋਹਨ ਭੀਖੀ ਅਮਨਦੀਪ ਸਰਮਾਂ ਬਿਹਾਰੀ ਲਾਲ ਛਾਬੜਾ,ਮਨਦੀਪ ਸਿੰਘ ਗਿੱਲ ਸੁਰਜੀਤ ਸਿੰਘ ਲੋਧੀਪੁਰ ਬਲਰਾਮ ਸਰਮਾਂ ਸਮੇਤ ਸਮੂੱਚੇ ਸੂਬਾ ਕਮੇਟੀ ਮੈਂਬਰਾਂ ਜਿਲਾ ਪ੍ਰਧਾਨਾਂ ਸਕੱਤਰਾਂ ਅਤੇ ਪੰਜਾਬ ਭਰ ਤੋਂ ਆਏ ਵੈਟਨਰੀ ਇੰਸਪੈਕਟਰਾਂ ਨੇ ਮਨਮਹੇਸ਼ ਸਰਮਾਂ ਵੱਲੋਂ ਜਥੇਬੰਦੀ ਨੂੰ ਦਿਤੀਆਂ ਸੇਵਾਵਾਂ ਤੋਂ ਖੁੱਸ ਹੋ ਕੇ ਉਹਨਾਂ ਨੂੰ ਕੀਮਤੀ ਤੌਹਫੇ ਅਤੇ ਸ਼ਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ
ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਇਸ ਮੌਕੇ ਕਿਹਾ ਕਿ ਮਨਮਹੇਸ਼ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਅਨਮੋਲ ਹੀਰਾ ਸੀ ਤੇ ਜਥੇਬੰਦੀ ਪ੍ਰਤੀ ਉਹਨਾਂ ਵੱਲੋਂ ਦਿਤੀਆਂ ਸੇਵਾਵਾਂ ਸਾਡਾ ਮਾਰਗ ਦਰਸਕ ਕਰਦੀਆਂ ਰਹਿਣ ਗੀਆਂ ਇਸ ਮੌਕੇ ਤੇ ਮਨਮਹੇਸ਼ ਸਰਮਾਂ ਨੇ ਸਮੂੱਚੇ ਹਾਉਸ ਵਿਚ  ਜਥੇਬੰਦੀ ਨੂੰ ਵਿਸਵਾਸ ਦਿਵਾਇਆ ਕਿ ਉਹ ਸੇਵਾ ਮੁੱਕਤੀ ਤੋਂ ਬਾਅਦ ਵੀ ਜਥੇਬੰਦੀ ਦੇ ਹਰ ਐਕਸ਼ਨ ਵਿਚ ਪੂਰੀ ਸਰਗਰਮੀ ਨਾਲ ਭਾਗ ਲੈਣਗੇ ਮੰਚ ਦਾ ਸੰਚਾਲਣ ਜਥੇਬੰਦੀ ਦੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਾਸੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ ਪ੍ਰੈਸ ਨੂੰ ਇਹ ਜਾਣਕਾਰੀ ਜਥੇਬੰਦੀ ਦੇ ਸੂਬਾਈ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!