ਪੰਜਾਬ

ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਚੋਣਾਂ 2021: ਮੰਗਲਵਾਰ ਤੱਕ 886 ਉਮੀਦਵਾਰਾਂ ਨੇ ਕਰਵਾਏ ਨਾਮਜ਼ਦਗੀ ਪੱਤਰ ਦਾਖ਼ਲ-ਜ਼ਿਲਾ ਚੋਣਕਾਰ ਅਫ਼ਸਰ

ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਚੋਣਾਂ 2021

ਮੰਗਲਵਾਰ ਤੱਕ 886 ਉਮੀਦਵਾਰਾਂ ਨੇ ਕਰਵਾਏ ਨਾਮਜ਼ਦਗੀ ਪੱਤਰ ਦਾਖ਼ਲ-ਜ਼ਿਲਾ ਚੋਣਕਾਰ ਅਫ਼ਸਰ

ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 3 ਫਰਵਰੀ

ਬਠਿੰਡਾ, 2 ਫ਼ਰਵਰੀ : ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 14 ਫਰਵਰੀ 2021 ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਜ਼ਿਲੇ ’ਚ ਮੰਗਲਵਾਰ ਤੱਕ 886 ਵੱਖ-ਵੱਖ ਪਾਰਟੀਆਂ ’ਤੇ ਆਜ਼ਾਦ ਉਮੀਦਵਾਰਾਂ ਵਲੋਂ ਆਪੋ-ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਇਨਾਂ ਨਾਮਜ਼ਦਗੀ ਪੱਤਰਾਂ ’ਚ ਪਹਿਲੇ ਦਿਨ 30 ਜਨਵਰੀ 2021 ਨੂੰ 52, ਮਿਤੀ 1 ਫ਼ਰਵਰੀ ਨੂੰ 218 ਅਤੇ ਮਿਤੀ 2 ਫ਼ਰਵਰੀ ਨੂੰ 616 ਦਾਖਲ ਹੋਏ ਨਾਮਜ਼ਦਗੀ ਪੱਤਰ ਸ਼ਾਮਲ ਹਨ। ਨਾਮਜ਼ਦਗੀ ਪੱਤਰ ਭਰਨ ਦੀ ਆਖ਼ਰੀ ਮਿਤੀ 3 ਫਰਵਰੀ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦਿੱਤੀ।

ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਫ਼ਰਵਰੀ ਨੂੰ ਬਠਿੰਡਾ ਕਾਰਪੋਰੇਸ਼ਨ ਤੋਂ 164 ਉਮੀਦਵਾਰਾਂ ਵਲੋਂ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ। ਇਸ ਤੋਂ ਇਲਾਵਾ ਕੋਠਾ ਗੁਰੂ ਲਈ 36, ਭਗਤਾ 29, ਮਲੂਕਾ 20, ਭਾਈਰੂਪਾ 46, ਮੌੜ 39, ਰਾਮਾਂ 73, ਭੁੱਚੋ ਮੰਡੀ 22, ਨਥਾਣਾ 41, ਗੋਨਿਆਣਾ 59, ਸੰਗਤ 27, ਕੋਟਸ਼ਮੀਰ 34 ਅਤੇ ਕੋਟਫੱਤਾ ਵਿਖੇ 26 ਉਮੀਦਵਾਰਾਂ ਨੇ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਇਸ ਤੋਂ ਇਲਾਵਾ ਮਹਿਰਾਜ ਅਤੇ ਲਹਿਰਾ ਮੁਹੱਬਤ ਤੋਂ ਦਿਨ ਮੰਗਲਵਾਰ ਨੂੰ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਵਾਏ ਗਏ।

ਜ਼ਿਲਾ ਚੋਣਕਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ ਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸਾਮ 5 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕਾਰਜ 14 ਫਰਵਰੀ 2021 ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ।

ਇਨਾਂ ਚੋਣਾਂ ਲਈ 17 ਅਧਿਕਾਰੀਆਂ ਨੂੰ ਰਿਟਰਨਿੰਗ ਅਫ਼ਸਰ ਅਤੇ 17 ਅਧਿਕਾਰੀਆਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਵੱਜੋਂ ਨਿਯੁਕਤ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!