ਪੰਜਾਬ

ਨਵਜੋਤ ਸਿੱਧੂ ਹੋਏ ਜੇਲ ਤੋਂ ਰਿਹਾਅ ,ਟਕਸਾਲੀ ਕਾਂਗਰਸ ਆਗੂਆਂ ਵਲੋਂ ਸਵਾਗਤ

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਪਟਿਆਲਾ ਜੇਲ ਤੋਂ ਰਿਹਾਅ ਹੋ ਗਏ ਹਨ । ਨਵਜੋਤ ਸਿੱਧੂ ਦਾ ਸਵਾਗਤ ਕਰਨ ਲਈ ਕਾਂਗਰਸ ਦੇ ਟਕਸਾਲੀ ਨੇਤਾ ਸ਼ਮਸ਼ੇਰ ਸਿੰਘ ਦੂਲੋ , ਮੋਹਿੰਦਰ ਸਿੰਘ ਕੇ ਪੀ ਸੰਸਦ ਗੁਰਜੀਤ ਔਜਲਾ ਪਹੁੰਚੇ ਹੋਏ ਸੀ ਜਦੋ ਕੇ ਮਜੂਦਾ ਲੀਡਰਸ਼ਿਪ ਦੇ ਕਈ ਨੇਤਾ ਨਹੀਂ ਪਹੁੰਚੇ ਹੋਏ ਸੀ । ਇਸ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ , ਪ੍ਰਤਾਪ ਸਿੰਘ ਬਾਜਵਾ ਓਥੇ ਨਜਰ ਨਹੀਂ ਆਏ । ਨਵਜੋਤ ਸਿੱਧੂ 317 ਦਿਨ ਦੀ ਸਜਾ ਕੱਟ ਕੇ ਜੇਲ੍ਹ ਤੋਂ ਬਾਹਰ ਆਏ ਹਨ । 
ਸਿੱਧੂ ਦੇ ਸਵਾਗਤ ਲਈ ਕਾਂਗਰਸ ਵਰਕਰ ਭਾਰੀ ਸੰਖਿਆ ਵਿਚ ਪਹੁੰਚੇ ਹੋਏ ਸੀ । ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕ੍ਰਾਂਤੀ ਦਾ ਨਾ ਰਾਹੁਲ ਗਾਂਧੀ ਹੈ । ਨਵਜੋਤ ਸਿੱਧੂ ਨੇ ਕਿਹਾ ਕਿ ਕਨੂੰਨ ਵਿਵਸਥਾ ਬਾਰੇ ਮੈਂ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!