ਪੰਜਾਬ

ਨਿਰੋਲ ਮੈਰਿਟ ਤੇ ਪਾਰਦਰਸ਼ੀ ਢੰਗ ਨਾਲ ਆਨਲਾਈਨ ਪ੍ਰਣਾਲੀ ਰਾਹੀਂ ਹੀ ਹੋਣਗੀਆਂ ਅਧਿਆਪਕਾਂ ਦੀਆਂ ਬਦਲੀਆਂ: ਵਿਜੈ ਇੰਦਰ ਸਿੰਗਲਾ

ਅਫ਼ਵਾਹਾਂ ਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਆਨਲਾਇਨ ਬਦਲੀ ਅਪਲਾਈ ਕਰਨ ਵਾਲੇ ਅਧਿਆਪਕ: ਸਕੂਲ ਸਿੱਖਿਆ ਮੰਤਰੀ

ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਸਬੰਧੀ ਸਥਾਪਤ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਚੰਡੀਗੜ੍ਹ, 1 ਮਾਰਚ:ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਤਬਾਦਲਾ ਨੀਤੀ-2019 ਅਨੁਸਾਰ ਆਨਲਾਈਨ ਬਦਲੀਆਂ ਕਰਨ ਦੀ ਪ੍ਰਕਿਰਿਆ ਨੂੰ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਢੰਗ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦਰੁਸਤ ਅਤੇ ਚੌਕਸ ਪ੍ਰਬੰਧ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਸਕੂਲਾਂ ਦੇ ਡੀਡੀਓ ਤੇ ਸਕੂਲ ਮੁਖੀ ਦਰਖ਼ਾਸਤਕਰਤਾਵਾਂ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਦੀ ਵੈਰੀਫਿਕੇਸ਼ਨ ਕਰ ਰਹੇ ਹਨ ਅਤੇ ਦਰਖ਼ਾਸਤਕਰਤਾਵਾਂ ਨੂੰ ਸਟੇਸ਼ਨਾਂ ਦੀ ਆਪਸ਼ਨ ਦੇਣ ਲਈ ਵੀ ਪੋਰਟਲ `ਤੇ ਹੀ ਸਟੇਸ਼ਨ ਦਿਖਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਂ ਅਧਿਆਪਕਾਂ ਨੂੰ ਬਾਰਡਰ ਏਰੀਆ ਵਿਚ ਨਿਯੁਕਤ ਕੀਤਾ ਜਾਣਾ ਹੈ, ਇਸ ਲਈ ਸਰਹੱਦੀ ਜ਼ਿਲ੍ਹਿਆਂ ਦੇ ਸੀਨੀਅਰ ਅਧਿਆਪਕਾਂ ਨੂੰ ਸਟੇਸ਼ਨਾਂ ਦੀ ਪੇਸ਼ਕਸ਼ ਕਰਨ ਲਈ ਬਦਲੀਆਂ ਤਹਿਤ ਸਟੇਸ਼ਨ ਚੁਣਨ ਦੀ ਸੁਵਿਧਾ ਦੇ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਬਦਲੀਆਂ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ, ਮੈਰਿਟ ਅਤੇ ਅਧਿਆਪਕ ਤਬਾਦਲਾ ਨੀਤੀ-2019 ਅਨੁਸਾਰ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਲਈ ਅਧਿਆਪਕ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਜੇਕਰ ਕਿਸੇ ਦਰਖ਼ਾਸਤਕਰਤਾ ਨੂੰ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਹੈ ਤਾਂ ਇਸ ਲਈ ਵਿਭਾਗ ਵੱਲੋਂ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ।ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਬਦਲੀਆਂ ਲਈ ਆਨਲਾਇਨ ਅਪਲਾਈ ਕਰਨ ਵਾਲੇ ਅਧਿਆਪਕ ਆਪਣੀ ਕੋਈ ਵੀ ਸਮੱਸਿਆ ਜਾਂ ਸ਼ਿਕਾਇਤ ਕੰਟਰੋਲ ਰੂਮ `ਤੇ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸੁਵਿਧਾ ਲਈ ਹਰਪਾਲ ਸਿੰਘ ਸੰਪਰਕ ਨੰਬਰ 82840000767, ਗੁਰਿੰਦਰ ਸਿੰਘ 9815171310 ਅਤੇ ਸੁਖਜਿੰਦਰ ਸਿੰਘ 9888917455 ਦੀ ਡਿਊਟੀ ਵਿਸ਼ੇਸ਼ ਤੌਰ `ਤੇ ਇਸ ਕੰਮ ਲਈ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਧਿਆਪਕ ਜ਼ਿਲ੍ਹੇ ਦੇ ਨੋਡਲ ਅਫ਼ਸਰ ਨਾਲ ਵੀ ਸੰਪਰਕ ਕਰ ਸਕਦੇ ਹਨ।ਸਕੂਲ ਸਿੱਖਿਆ ਮੰਤਰੀ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਆਸਾਮੀਆਂ ਆਨਲਾਇਨ ਪੋਰਟਲ `ਤੇ ਵਿਖਾਈ ਦੇਣ ਸਬੰਧੀ ਸਪੱਸ਼ਟੀਕਰਨ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਮਿਡਲ ਸਕੂਲਾਂ ਦਾ ਸੰਚਾਲਨ ਨੇੜੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਕੋਲ ਹੁੰਦਾ ਹੈ ਇਸ ਲਈ ਵਿਦਿਆਰਥੀਆਂ ਦੀ ਗਿਣਤੀ ਅਤੇ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਡਲ ਸਕੂਲ ਦੀਆਂ ਸਾਰੀਆਂ ਮਨਜੂਰਸੁਦਾ ਅਸਾਮੀਆਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸ਼ਾਮਲ ਕਰਕੇ ਦਿਖਾਇਆ ਗਿਆ ਹੈ।ਵਿਭਾਗ ਦੇ ਨਵੇਂ ਨਿਯਮਾਂ ਅਨੁਸਾਰ ਸਕੂਲਾਂ ਵਿਚ ਅੰਗਰੇਜ਼ੀ ਵਿਸ਼ੇ ਦੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਨਿਯਮਾਂ ਅਨੁਸਾਰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਸਕੂਲ ਵਿਚ ਬਣਦੇ ਪੀਰੀਅਡਾਂ ਅਨੁਸਾਰ ਮਨਜੂਰਸੁਦਾ ਅਸਾਮੀਆਂ ਦਿੱਤੀਆਂ ਗਈਆਂ ਹਨ। ਪੁਰਾਣੇ ਨਿਯਮਾਂ ਅਨੁਸਾਰ ਜੇਕਰ ਸਕੂਲ ਵਿਚ ਕਿਸੇ ਸਮਾਜਿਕ ਸਿੱਖਿਆ ਦੀ ਅਸਾਮੀ `ਤੇ ਅੰਗਰੇਜ਼ੀ ਦਾ ਅਧਿਆਪਕ ਕੰਮ ਕਰ ਰਿਹਾ ਹੈ ਤਾਂ ਉਸ ਸਕੂਲ ਵਿਚ ਅੰਗਰੇਜ਼ੀ ਦੀ ਅਸਾਮੀ ਨਹੀਂ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ 27 ਫਰਵਰੀ ਨੂੰ ਸਕੂਲਾਂ ਵਿਚ ਲੋੜ ਅਨੁਸਾਰ ਅੰਗਰੇਜ਼ੀ ਵਿਸ਼ੇ ਦੀਆਂ ਅਸਾਮੀਆਂ ਦਿੱਤੀਆਂ ਗਈਆਂ ਹਨ ਅਤੇ ਅਧਿਆਪਕ ਪੋਰਟਲ `ਤੇ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਆਪਸੀ ਬਦਲੀਆਂ ਸਬੰਧੀ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਆਪਸੀ ਬਦਲੀਆਂ ਦੀਆਂ ਪ੍ਰਤੀ ਬੇਨਤੀਆਂ ਬਦਲੀਆਂ ਦੇ ਗੇੜ ਮੁਕੰਮਲ ਹੋਣ ਉਪਰੰਤ ਵਿਚਾਰੀਆਂ ਜਾਣਗੀਆਂ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ 31 ਮਾਰਚ 2021 ਤੱਕ ਸੇਵਾ ਮੁਕਤ ਹੋ ਰਹੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਵੀ ਬਦਲੀਆਂ ਦੇ ਸ਼ਟੇਸ਼ਨਾਂ ਵਿਚ ਸ਼ਾਮਲ ਕਰ ਲਿਆ ਹੈ ਪਰ ਜੇਕਰ ਉਹ ਅਸਾਮੀ ਸਰਪਲੱਸ ਹੈ ਤਾਂ ਉਹ ਅਸਾਮੀ ਦਿਖਾਈ ਨਹੀਂ ਗਈ ਹੈ.

3704 मास्टर काडर अध्यापकों की भर्ती में 2823 उम्मीदवारों की चयन सूची जारीअध्यापकों की भर्ती के दौरान हर स्तर पर पारदर्शी चयन प्रक्रिया बनाई सुनिश्चित: विजय इंदर सिंगलाचंडीगढ़, 25 फरवरी: मुख्यमंत्री कैप्टन अमरिन्दर सिंह के नेतृत्व वाली पंजाब सरकार द्वारा राज्य के नौजवानों को रोजग़ार के मौके मुहैया करवाने के साथ-साथ स्कूलों में अध्यापकों की भर्ती के लिए किए गए वायदों को पूरा करने के लिए शिक्षा विभाग द्वारा पूरी तनदेही के साथ प्रयास किए जा रहे हैं। इन शब्दों का प्रगटावा करते हुए स्कूल शिक्षा मंत्री पंजाब श्री विजय इंदर सिंगला ने बताया कि आज भी शिक्षा भर्ती डायरैक्टोरेट द्वारा 3704 मास्टर काडर अध्यापकों की चयन प्रक्रिया में चुने गए 2823 उम्मीदवारों की चयन सूची जारी की गई है। कैबिनेट मंत्री ने बताया कि अध्यापकों की भर्ती के दौरान हर स्तर पर पारदर्शी चयन प्रक्रिया को सुनिश्चित बनाया गया है, जिससे शिक्षा के क्षेत्र में मानक सुधार लाने के लिए योग्य उम्मीदवारों को चुना जा सके। इस मौके पर स्कूल शिक्षा मंत्री पंजाब श्री विजय इंदर सिंगला और सचिव स्कूल शिक्षा ने चयन सूची में सफल हुए उम्मीदवार अध्यापकों को बधाई भी दी। जि़क्रयोग्य है कि विभाग द्वारा छह विषयों पंजाबी, हिंदी, अंग्रेज़ी, विज्ञान, गणित और सामाजिक शिक्षा पर 3704 मास्टर काडर अध्यापकों की भर्ती की प्रक्रिया के लिए योग्य उम्मीदवारों को 27 जनवरी से 2 फरवरी तक स्करूटनी के लिए उम्मीदवारों को बुलाया गया था। इससे पहले पंजाबी, हिंदी और अंग्रेज़ी विषयों की मास्टर काडर भर्ती परीक्षा 27-28 दिसंबर को और 9-10 जनवरी को सामाजिक शिक्षा, गणित और विज्ञान विषयों की मास्टर काडर अध्यापक भर्ती परीक्षा पूरे पारदर्शी ढंग और सख़्त प्रबंधों अधीन करवाई गई थी। इन परीक्षाओं के दौरान सामने आए नकल और अनैतिक मामलों के खि़लाफ़ भी सख़्त कार्यवाही की गई थी। इस सम्बन्धी सचिव स्कूल शिक्षा पंजाब श्री कृष्ण कुमार ने जानकारी देते हुए बताया कि शिक्षा विभाग के भर्ती बोर्ड द्वारा भर्ती की प्रक्रिया को पारदर्शी ढंग से चलाया गया और बहुत ही कम समय में इस भर्ती की चयन सूची जारी करके नवीन पहलकदमी की है। उन्होंने कहा कि भर्ती बोर्ड द्वारा मास्टर काडर के पदों के लिए सूची जारी कर दी गई है और अगर किसी कैटेगरियों के पद खाली रह गए हैं तो उनके लिए जल्द ही स्करूटनी प्रक्रिया के लिए उम्मीदवारों को न्योता दिया जाएगा।  उम्मीदवार द्वारा जिस कैटेगरी में फीस जमा करवाई गई है और चालान के अनुसार कन्फर्म हुई है, उसके अनुसार ही स्करूटनी के लिए बुलाए गए उम्मीदवारों की चयन सूची विभाग की वेबसाईट: https://educationrecruitmentboard.com पर अपलोड भी कर दी गई है।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!