ਪੰਜਾਬ

ਮੁੱਢਲੀਆਂ ਸੇਵਾਵਾਂ ਨਾ ਦੇਣ ਕਰਕੇ ਆਂਸਲ ਕੰਪਨੀ ਖ਼ਿਲਾਫ਼ ਧਰਨਾ

ਧਰਨਾਕਾਰੀਆਂ ਨੇ 116 ਸੈਕਟਰ ਵਿਚਲੇ ਕੰਪਨੀ ਦੇ ਦਫ਼ਤਰ ਨੂੰ  ਜੜਿਆ ਤਾਲਾ

   ਸੈਕਟਰ 114 ਦੇ ਵਸਨੀਕਾਂ ਵੱਲੋਂ  ਆਂਸਲ ਪ੍ਰਾਪਰਟੀਜ ਐਂਡ ਇਨਫਰਾਸਟਰੱਕਚਰ  ਲਿਮਟਿਡ (ਡਿਵੈਲਪਰ ਕੰਪਨੀ) ਅਤੇ ਸਟਾਰ ਫੈਸੀਲਟੀਜ ਮੈਨੇਜਮੈਂਟ ਲਿਮਟਿਡ (ਮੇਨਟੀਨੈਂਸ ਕੰਪਨੀ) ਦੇ ਖਿਲਾਫ ਮੁਢਲੀਆਂ ਸਹੂਲਤਾਂ ਅਤੇ ਮੇਨਟੀਨੈਂਸ ਦੇ ਪੁਖਤਾ ਪ੍ਰਬੰਧ ਨਾ  ਕਰਵਾਉਣ ਲਈ ਧਰਨਾ  ਦਿੱਤਾ ਗਿਆ ।    ਇਸ ਮੌਕੇ   ਮੀਤ ਪ੍ਰਧਾਨ ਆਂਸਲ-114 ਰੈਜੀਡੈਂਟਸ ਵੈਲਫੇਅਰ ਸੋਸਾਇਟੀ ਰਜਿ:(RWS), ਆਂਸਲ ਗੋਲਫ ਲਿੰਕਸ-1 ਸੈਕਟਰ-114 ਐਸ ਏ ਐੱਸ ਨਗਰ (ਮੋਹਾਲੀ) ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਆਂਸਲ ਗੋਲਫ ਲਿੰਕ ਸੈਕਟਰ 114 ਕੰਪਨੀ ਦੇ ਖਿਲਾਫ 
ਬਣਦੀ ਕਾਰਵਾਈ ਕਰਵਾਉਣ ਲਈ      ਖਰੜ ਲਾਂਡਰਾ ਸੜਕਾਂ ਉਪਰ ਜਾਮ  ਕਰਕੇ ਧਰਨਾ ਦਿੱਤਾ ਗਿਆ  ਹੈ ਇਸ ਧਰਨੇ ਵਿੱਚ ਸਾਰੇ ਸੈਕਟਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਂਸਲ ਕੰਪਨੀ ਦਾ ਦਫਤਰ ਪੱਕੇ ਤੌਰ ਤੇ ਬੰਦ ਕੀਤਾ ਅਤੇ SFML ਕੰਪਨੀ ਤੋਂ ਸਾਰੀ SECTURITY  ਦੀ ਰਾਸ਼ੀ ਵਾਪਸ ਦੇਣ ਲਈ ਕਿਹਾ ਗਿਆ, ਇਸ ਮੌਕੇ ਲੋਕਾਂ ਵੱਲੋਂ ਕਿਹਾ ਗਿਆ ਕਿ  ਇਸ ਤੋਂ ਪਹਿਲਾਂ ਸੈਕਟਰ ਦੇ ਵਸਨੀਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ RWS ਹਰ ਸੰਭਵ ਹੀਲਾ ਵਰਤ ਚੁੱਕੀ ਹੈ ਪਰੰਤੂ ਕੋਈ ਢੁਕਵਾਂ ਹੱਲ ਨਾ ਹੋਣ ਕਾਰਨ ਇਹ ਧਰਨਾ ਦੇਣਾ ਪੈ ਰਿਹਾ ਹੈ।। ਇਸ ਧਾਰਨੇ ਵਿੱਚ ਸ. ਭੂਪਿੰਦਰ ਸਿੰਘ ਸੈਣੀ ਪ੍ਰਧਾਨ ਦੇ ਨਾਲ ਸ.ਪਾਲ ਸਿੰਘ ਰੱਤੂ ਮੀਤ ਪ੍ਰਧਾਨ,ਸ਼੍ਰੀ ਅਚਿਨ ਗਾਬਾ ਜਨਰਲ ਸਕੱਤਰ,ਸ. ਨਿਹਾਲ ਸਿੰਘ ਖਜ਼ਾਨਚੀ, ਸ. ਗੁਰਮੀਤ ਸਿੰਘ ਸੰਯੁਕਤ ਸਕੱਤਰ ਅਤੇ ਸ੍ਰੀ ਹਰਦੀਪ ਸਿੰਘ ਜਥੇਬੰਦਕ ਸਕੱਤਰ ਮੌਜੂਦ ਸਨ।  ਇਸ ਤੋਂ ਪਹਿਲਾਂ RWS ਦੇ ਇਕ ਵਫਦ ਨੇ ਸ਼੍ਰੀ ਭੂਪਿੰਦਰ ਸਿੰਘ ਸੈਣੀ ਪ੍ਰਧਾਨ ਦੀ ਪ੍ਰਧਾਨਗੀ ਹੇਠ  ਲੋਕਲ MLA, ਗਮਾਡਾ, ਡੀ.ਸੀ ਮੋਹਾਲੀ,  ਐਸ.ਐਸ.ਪੀ. ਮੋਹਾਲੀ ਨੂੰ ਮਿਲਕੇ ਬੇਨਤੀ ਕੀਤੀ ਸੀ ਕਿ ਆਂਸਲ ਗੋਲਫ ਲਿੰਕਸ-1,ਸੈਕਟਰ-114, ਖਰੜ-ਲਾਂਡਰਾਂ-ਬਨੂੜ ਰੋਡ ਮੋਹਾਲੀ ਅੰਦਰ ਡਿਵੈਲਪਰ ਕੰਪਨੀ ਵਲੋਂ ਕੀਤੇ ਗਏ ਵਾਇਦੇ ਮੁਤਾਬਿਕ ਇਸ ਸੈਕਟਰ ਅੰਦਰ ਮੁੱਢਲੀਆਂ ਸਹੂਲਤਾਂ ਦਾ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਹੈ ,ਇਸ ਵਫਦ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇ ।   ਲੋਕਾਂ ਵੱਲੋਂ  ਮੀਡੀਆ ਨੂੰ ਦੱਸਿਆ ਗਿਆ  ਗਿਆ ਕਿ ਇਸ ਵੇਲੇ ਸੜਕਾਂ ਯਾਤਾਯਾਤ ਦੇ ਯੋਗ ਨਹੀਂ ਰਹਿ ਗਈਆਂ ਹਨ ਅਤੇ ਸੜਕਾਂ ਪੈਚ ਵਰਕ ਅਤੇ ਮੁਰੰਮਤ ਹੋਏ ਨੂੰ ਕਈ ਸਾਲ ਲੰਘ ਚੁੱਕੇ ਹਨ। ਧਰਨਾ ਦੇ ਰਹੇ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬਿਜਲੀ ਪਾਣੀ ਦੀ ਸਪਲਾਈ ਵਿਚ ਆਮ ਤੌਰ ਤੇ ਵਿਘਨ ਪਿਆ ਰਹਿੰਦਾ ਹੈ। ਧਰਨੇ ਵਿੱਚ ਬੋਲਦੇ ਹੋਏ ਸੈਕਟਰ -114 ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਆਂਸਲ ਕੰਪਨੀ ਤੇ ਗਮਾਡਾ ਵਲੋ ਅਜੇ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿੱਚ ਗਮਾਡਾ ਦੇ ਦਫਤਰ ਵਿੱਚ ਧਰਨਾ ਦਿੰਦੇ  ਹੋਏ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!