ਪੰਜਾਬ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜਮਾਂ ਦੀਆਂ ਰੋਸ ਰੈਲੀਆਂ ਕੱਲ ਤੋਂ 

ਪੰਜਾਬ ਸਿਵਲ ਸਕੱਤਰੇਤ ਦੀਆਂ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਅੱਜ ਸਕੱਤਰੇਤ ਵਿੱਚ ਹੋਈ ਜਿਸ ਵਿੱਚ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਅਤੇ ਡੀਏ ਦੀਆਂ ਤਿੰਨ ਕਿਸ਼ਤਾਂ ਰਲੀਜ਼ ਨਾ ਕਰਨ ਸਬੰਧੀ ਭਗਵੰਤ ਮਾਨ ਸਰਕਾਰ ਵੱਲੋਂ ਧਾਰੀ ਚੁੱਪ ਦੀ ਨਿੰਦਾ ਕੀਤੀ ਗਈ। 
ਸਕੱਤਰੇਤ ਵਿੱਚ ਕੁੱਝ ਦਿਨ ਪਹਿਲਾਂ ਮੁਲਾਜਮਾਂ ਵੱਲੋਂ ਸਰਕਾਰ ਖਿਲਾਫ ਜਬਰਦਸਤ ਰੈਲੀਆਂ ਕੀਤੀਆਂ ਗਈਆਂ ਸਨ। ਉਸ ਵੇਲੇ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਵਿੱਤ ਵੱਲੋਂ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਦੋ ਦਿਨਾਂ ਵਿੱਚ ਚੰਗੀ ਖਬਰ ਆਉਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਹਾਲੇ ਤੱਕ ਸਰਕਾਰ ਵੱਲੋਂ ਕੋਈ ਚਿੱਠੀ ਪੱਤਰ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। 
ਪੰਜਾਬ ਸਟੇਟ ਮਨੀਸਟਰੀਅਲ ਸਟਾਫ ਯੂਨੀਅਨ ਵੱਲੋਂ ਫੀਲਡ ਦੇ ਸਾਰੇ ਦਫਤਰਾਂ ਵਿੱਚ ਹੜਤਾਲ ਚੱਲ ਰਹੀ ਹੈ ਅਤੇ ਸਾਂਝਾ ਮੁਲਾਜਮ ਮੰਗ  ਵੱਲੋਂ  ਅੱਜ ਚੰਡੀਗੜ੍ਹ ਵਿਖੇ ਡਾਇਰੈਕਟੋਰੇਟਸ ਦੀ ਮੀਟਿੰਗ ਕਰ ਕੇ ਕੱਲ ਤੋਂ ਅਗਲੇ ਐਕਸ਼ਨਾ ਦਾ ਅਗਾਜ਼ ਕਰ ਦਿੱਤਾ ਹੈ। ਸਰਕਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ।  ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਸਕੱਤਰੇਤ ਦੇ ਮੁਲਾਜਮ ਸ਼ਾਂਤ ਹੋ ਗਏ ਸਨ ਪ੍ਰੰਤੂ ਹੁਣ ਫਿਰ ਦੁਬਾਰਾ ਸੰਘਰਸ਼ ਦੀ ਰੂਪ ਰੇਖਾ ਉਲੀਕ ਰਹੇ ਹਨ।
  ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕੱਲ 14 ਦਸੰਬਰ ਨੂੰ ਦੁਪਹਿਰ 1 ਵਜੇ ਪੰਜਾਬ ਸਿਵਲ ਸਕੱਤਰੇਤ-2 ਵਿਖੇ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸਰਕਾਰ ਵੱਲੋਂ ਮੁਲਾਜਮਾਂ ਦੀ ਗੱਲ ਨਾ ਸੁਣ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 
ਜੇਕਰ ਫਿਰ ਵੀ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਮਿਲਿਆ ਤਾਂ ਅਗਲੇ ਦਿਨ 15 ਦਸੰਬਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਵੇਰੇ 9 ਵਜੇ ਗੇਟ ਰੈਲੀ ਕਰਕੇ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇਗੀ।  ਉਸ ਤੋਂ ਬਾਅਦ ਮੁਲਾਜਮ ਜਥੇਬੰਦੀਆਂ ਵੱਲੋਂ ਸਕੱਤਰੇਤ ਵਿੱਚ ਕਲਮ ਛੋਡੋ ਹੜਤਾਲ ਦਾ ਵੀ ਸੱਦਾ ਦਿੱਤਾ ਜਾ ਸਕਦਾ ਹੈ। 
ਅੱਜ ਦੀ ਮੀਟਿੰਗ ਵਿੱਚ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਚੇਅਰਮੈਨ ਸੁਖਚੈਨ ਖਹਿਰਾ, ਸਕੱਤਰੇਤ ਅਫਸਰ ਕਾਡਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਰੰਧਾਵਾ, ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਔਜਲਾ, ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸ਼ੁਸ਼ੀਲ ਕੁਮਾਰ, ਜਨਰਲ ਸਕੱਤਰ ਸਾਹਿਲ ਸਰਮਾ, ਵਿੱਤੀ ਕਮਿਸ਼ਨਰ ਮਾਲ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਲਕਾ ਚੋਪੜਾ, ਸਕੱਤਰੇਤ ਸਟਾਫ ਤੋਂ ਅਮਨਦੀਪ ਕੌਰ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਮਨਵੀਰ ਸਿੰਘ, ਇੰਦਰਪਾਲ ਭੰਗੂ, ਸੰਦੀਪ ਕੌਸ਼ਲ, ਸੰਦੀਪ ਕੁਮਾਰ,  ਦਲਜੀਤ ਸਿੰਘ, ਦਰਜਾ ਚਾਰ ਯੂਨੀਅਨ ਦੇ ਪ੍ਰਧਾਨ  ਜਗਤਾਰ ਸਿੰਘ ਅਤੇ ਪ੍ਰਹੁਣਚਾਰੀ ਵਿਭਾਗ ਯੂਨੀਅਨ ਦੇ ਪ੍ਰਧਾਨ ਬਜਰੰਗ ਯਾਦਵ ਹਾਜਰ ਹੋਏ।

PSMSU ਜਥੇਬੰਦੀ ਵਲੋਂ  ਸੰਘਰਸ਼ ਵਿੱਚ ਸਿੱਧੇ ਤੌਰ ਸਾਮਿਲ ਹੋਣ ਦਾ ਐਲਾਨ

ਅੱਜ ਮਿਤੀ 13-12-2023 ਨੂੰ ਸਮੂਹ ਡਾਇਰੈਕਟੋਰੇਟਸ ਚੰਡੀਗੜ੍ਹ ਯੁਨਿਟ ਅਤੇ ਮੋਹਾਲੀ ਯੂਨਿਟ ਦੀ ਸਾਂਝੀ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਚੰਡੀਗੜ੍ਹ ਯੂਨਿਟ ਤੇ ਕਨਵੀਨਰ ਦਵਿੰਦਰ ਸਿੰਘ ਬੈਨੀਪਾਲ ਅਤੇ ਕੋ-ਕਨਵੀਨਰ ਸੰਦੀਪ ਸਿੰਘ ਬਰਾੜ ਵਲੋਂ ਕੀਤੀ ਗਈ। ।ਮੀਟਿੰਗ ਵਿੱਚ ਸਮੂਹ ਵਿਭਾਗਾਂ ਦੇ ਪ੍ਰਧਾਨ/ਜਨ. ਸਕੱਤਰਾਂ ਵਲੋਂ ਸਾਝਾਂ ਮੁਲਾਜਮ ਮੰਚ ਦਾ ਪੁਨਰਗਠਨ ਕਰਦੇ ਹੋਏ ਪਿਛਲੇ ਦਿਨਾਂ ਤੋਂ PSMSU ਜਥੇਬੰਦੀ ਵਲੋਂ ਪੰਜਾਬ ਰਸਕਾਰ ਦੇ ਵਿਰੁੱਧ ਆਪਣੀਆਂ ਹੱਕੀ ਮੰਗਾਂ ਪ੍ਰਾਪਤੀ ਲਈ ਵਿੱਢੇ ਸੰਘਰਸ਼ ਵਿੱਚ ਸਿੱਧੇ ਤੌਰ ਸਾਮਿਲ ਹੋਣ ਦਾ ਐਲਾਨ ਕਰਦੇ ਹੋਏ ਅਗਲੀ ਰਣਨੀਤੀ ਤਿਆਰ ਕੀਤੀ ਗਈ।
ਮੀਟਿੰਗ ਦੌਰਾਨ ਸਾਂਝਾ ਮੁਲਾਜਮ ਮੰਚ ਦੇ ਕਨਵੀਨਰਾਂ ਦੀ ਨਿਯੁਕਤੀ ਕੀਤੀ ਗਈ ਅਤੇ ਮਤਾ ਪਾਸ ਕੀਤਾ ਗਿਆ ਕਿ ਚੰਡੀਗੜ੍ਹ ਯੂਨਿਟ ਦੇ ਸਮੂਹ ਡਾਇਰੈਕਟੋਰੇਟਸ ਕੱਲ ਤੋਂ ਸੰਘਰਸਾਂ ਵਿੱਚ ਸਾਮਿਲ ਹੁੰਦੇ ਹੋਏ ਆਪਣੇ ਦਫਤਰਾਂ ਵਿੱਚ ਗੇਟ ਰੈਲੀਆਂ ਕਰਨਗੇ।
ਸਕੱਤਰੇਤ ਐਸੋ. ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਵਲੋਂ ਐਲਾਨ ਕੀਤਾ ਹੈ ਕਿ ਸੁਕਰਵਾਰ ਨੂੰ ਸਿਵਲ ਸਕੱਤਰੇਤ ਐਸੋਸੀਏਸ਼ਨ ਸਾਰੀ ਬਿਲਡਿੰਗ ਦੇ ਦਰਵਾਜੇ ਬੰਦ ਕਰਕੇ ਰੋਸ ਰੈਲੀ ਕਰੇਗੀ ਜੇਕਰ ਸਰਕਾਰ ਨੇ ਫਿਰ ਵੀ ਮੁਲਾਜਮਾਂ ਦੀਆਂ ਹੱਕੀ ਮੰਨਣ ਲਈ ਜਲਦ ਮੀਟਿੰਗ ਨਾ ਦਿੱਤੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ, ਕਿਉਂ ਕਿ ਪਿਛਲੇ ਲਗਭਗ ਡੇਢ ਸਾਲ ਤੋਂ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਟਾਲਮਟੋਲ ਦੀ ਨੀਤੀ ਅਪਣਾਉਂਦੇ ਹੋਏ ਜਥੇਬੰਦੀਆਂ ਨੂੰ ਲਾਰਿਆਂ ਵਿੱਚ ਰਖਿਆ ਹੋਇਆ ਹੈ।
ਮੀਟਿੰਗ ਦੌਰਾਨ ਸਰਕਾਰ/ਵਿੱਤ ਵਿਭਾਗ ਵਲੋਂ ਮੈਡਮ ਕਮਲਜੀਤ ਕੌਰ ਪ੍ਰਧਾਨ ਵਿੱਤ ਤੇ ਯੋਜਨਾ ਦੀ ਬਦਲੀ ਮੁੱਖ ਦਫਤਰ ਚੰਡੀਗੜ੍ਹ ਤੋਂ ਜਿਲਾ ਦਫਤਰ ਕਰਨ ਦੇ ਮਾਮਲੇ ਤੇ ਜੱਥੇਬੰਦੀ ਵਲੋਂ ਗਭੀਰ ਨੋਟਿਸ ਲੈਂਦੇ ਹੋਏ ਐਲਾਨ ਕੀਤਾ ਕਿ ਜੇਕਰ ਸਰਕਾਰ ਵਲੋਂ ਇਹੋ ਜਿਹੇ ਕੋਝੇ ਹੱਥਕੰਡੇ ਅਪਣਾਏ ਗਏ ਤਾਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵਲੋਂ ਸਰਕਾਰ ਦੇ ਇਸ ਰਵਈਏ ਵਿਰੁੱਧ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ।
ਇਸ ਮੀਟਿੰਗ ਵਿੱਚ ਖੁਰਾਕ ਸਪਲਾਈਜ਼ ਤੋਂ ਪ੍ਰਧਾਨ ਦਵਿੰਦਰ ਸਿੰਘ ਬੈਨੀਪਾਲ, ਮੀਤ ਪ੍ਰਧਾਨ ਸਮਸੇਰ ਸਿੰਘ, ਟਰਾਂਸਪੋਰਟ ਤੋਂ ਪ੍ਰਧਾਨ ਜਗਜੀਵਨ ਸਿੰਘ, ਭੂਮੀਪਾਲ ਤੋਂ ਪ੍ਰਧਾਨ ਸੰਦੀਪ ਬਰਾੜ, ਸਿੰਚਾਈ ਵਿਭਾਗ ਤੋਂ ਸੁਖਵਿੰਦਰ ਸਿੰਘ, ਪੰਚਾਇਤ ਵਿਭਾਗ ਤੋਂ ਪ੍ਰਧਾਨ ਜਸਵੀਰ ਸਿੰਘ, ਸਿਹਤ ਵਿਭਾਗ ਤੋਂ ਕਨਵੀਨਰ ਸੁਖਵਿੰਦਰ ਸਿੰਘ, ਵਿੱਤ ਤੇ ਯੋਜਨਾ ਤੋਂ ਪ੍ਰਧਾਨ ਮੈਡਮ ਕਮਲਜੀਤ ਕੌਰ, ਸੋਸ਼ਲ ਸਕਿਓਰਟੀ ਤੋਂ ਮੈਡਮ ਬਲਜਾਰ ਕੌਰ, ਗੁਰਪ੍ਰੀਤ ਕੌਰ, ਪੀ.ਡਬਲਿਊ..ਡੀ. ਤੋਂ ਪ੍ਰਧਾਨ ਹੇਮੰਤ ਜੀ, ਸਹਿਕਾਰਤਾ ਤੋਂ ਪ੍ਰਧਾਨ ਅਰਮਿੰਦਰ ਸਿੰਘ, ਚੀਫ ਆਡੀਟਰ ਸਹਿਕਾਰਤਾ ਤੋਂ ਸ੍ਰੀ ਵਿਸਾਲ ਬੇਦੀ, ਲੋਕਲ ਬਾਡੀ ਤੋਂ ਮੁਨੀਸ਼ ਗਰਗ, ਇੰਪਲਾਇਮੈਂਟ ਤੋਂ ਪ੍ਰਧਾਨ ਰਾਮ ਧਾਲੀਵਾਲ, ਮੋਹਾਲੀ ਤੋਂ ਕਨਵੀਨਰ ਨਵ ਵਰਿੰਦਰ ਸਿੰਘ, ਟਰਾਂਸਪੋਰਟ ਵਿਭਾਗ ਦੇ ਚੇਅਰਮੈਨ ਜਸਵੀਰ ਸਿੰਘ, ਹਾਜਿਰ ਹੋਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!