ਪੰਜਾਬ ਐਗਰੋ ਦਾ ਨਵੇਂ ਸਾਲ ਤੇ ਵੱਡਾ ਕਦਮ,ਸਬਜ਼ੀ ਲਈ ਬਜ਼ਾਰ ਜਾਣ ਦੀ ਲੋੜ ਨਹੀਂ ,ਘਰ ਬੈਠੇ ਕੇ ਮੰਗਵਾਓ ਆਰਗੈਨਿਕ ਸਬਜੀਆਂ
ਇਹ ਸੇਵਾ ਸਿਰਫ ਟਰਾਈ ਸਿਟੀ ਵਿੱਚ ਸ਼ੁਰੂ
ਚੰਡੀਗੜ੍ਹ, 31 ਦਸੰਬਰ 2020 –
ਪਹਿਲਾਂ ਤੁਹਾਨੂੰ ਸਬਜ਼ੀ ਖਰੀਦਣ ਲਈ ਮਾਰਕੀਟ ਜਾਣਾ ਪੈਂਦਾ ਸੀ ਹੁਣ ਤੁਸੀਂ ਘਰ ਬੈਠੇ ਆਰਗੈਨਿਕ ਸਬਜੀਆਂ ਮੰਗਵਾ ਸਕਦੇ ਹੋ। ਪੰਜਾਬ ਐਗਰੋ ਨੇ ਲੋਕਾਂ ਨੂੰ ਘਰ ਘਰ ਸਬਜੀਆਂ ਪਹੁੰਚਾਉਣ ਦੇ ਬੇੜਾ ਚੁਕਿਆ ਹੈ। ਪੰਜਾਬ ਐਗਰੋ ਫ਼ਿਲਹਾਲ ਟਰਾਈ ਸਿਟੀ ਵਿੱਚ ਹੋਮ ਡਲਿਵਰੀ ਦਾ ਕੰਮ ਸ਼ੁਰੂ ਕਰ ਰਿਹਾ ਹੈ। ਤੁਸੀਂ ਪੰਜਾਬ ਐਗਰੋ ਦੀ ਵੈਬਸਾਈਟ ਤੇ ਜਾ ਕੇ ਮਨ ਪਸੰਦ ਦੀ ਸਬਜ਼ੀ ਦਾ order ਕਰ ਸਕਦੇ ਹੋ। shop.fiveriverspb.com
ਪੰਜਾਬ ਐਗਰੋ ਦੇ ਐਮ ਡੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਇਹ ਸੇਵਾ ਟਰਾਈ ਸ਼ਹਿਰ ਨਿਵਾਸੀਆਂ ਲਈ ਆਰੰਭ ਕਰ ਰਹੇ ਹਾਂ ਅਤੇ ਇਹ ਉਨ੍ਹਾਂ ਨੂੰ ਨਵੇਂ ਸਾਲ ‘ਤੇ ਇੱਕ ਤੋਹਫਾ ਹੋਵੇਗਾ। ਉਸਨੇ ਕਿਹਾ ਕਿ ਲੋਕ ਐਪ ਦੀ ਵਰਤੋਂ ਕਰਕੇ ਆਪਣੀ ਪਸੰਦ ਦਾ ਆਰਡਰ ਦੇ ਸਕਦੇ ਹਨ ਜਾਂ ਵੈਬਸਾਈਟ ‘ਤੇ ਆਰਗੈਨਿਕ ਐੱਫ ਐਂਡ ਵੀ ਜਾਂ ਤਾਜ਼ਾ ਐਫ ਐਂਡ ਵੀ ਦਾ ਆਡਰ ਦੇ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਵੱਲੋਂ ਵੀ ਪੰਜਾਬ ਐਗਰੋ ਨੂੰ ਆਪਣੇ ਆਰਗੈਨਿਕ ਉਤਪਾਦਾਂ ਨੂੰ ਆਨਲਾਈਨ ਵੇਚਣ ਦਾ ਸਵਾਗਤ ਕੀਤਾ ਗਿਆ ਹੈ।