ਪੰਜਾਬ

ਆਗਾਮੀ ਸਥਾਨਕ ਸਰਕਾਰਾਂ ਬਾਰੇ ਚੋਣਾਂ ਨੂੰ ਲੈ ਕੇ ਕਾਂਗਰਸ ਭਵਨ ਵਿਖੇ ਰਾਜ ਪੱਧਰੀ ਚੋਣ ਕਮੇਟੀ ਦੀ ਮੀਟਿੰਗ ਹੋਈ

ਚੰਡੀਗੜ੍ਹ 4 ਜਨਵਰੀ (   ) 
ਪੰਜਾਬ ਵਿੱਚ ਆਉਂਦੀਆਂ ਨਗਰ ਨਿਗਮਾਂ ਅਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਸਬੰਧੀ ਅੱਜ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਵਿਖੇ  ਕਾਂਗਰਸ ਪਾਰਟੀ ਦੁਆਰਾ ਗਠਿਤ ਸੂਬਾ ਪੱਧਰੀ ਚੋਣ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਚੋਣ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਮੌਜੂਦ ਰਹੇ। 
ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਪੀਪੀਸੀਸੀ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ  5 ਜਨਵਰੀ ਨੂੰ ਦੁਪਹਿਰ 12 ਵਜੇ ਸਾਰੇ ਅਬਜ਼ਰਵਰਾਂ ਨਾਲ ਚੰਡੀਗੜ੍ਹ ਵਿਖੇ ਸੂਬਾ ਚੋਣ ਕਮੇਟੀ ਦੇ ਪ੍ਰਧਾਨ ਲਾਲ ਸਿੰਘ ਮੀਟਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਟਿਕਟਾਂ ਲਈ ਅਬਜ਼ਰਵਰਾਂ ਰਾਹੀਂ ਅਰਜ਼ੀਆਂ ਭੇਜ ਸਕਦੇ ਹਨ ਜਾਂ ਸਿੱਧੇ ਤੌਰ ਤੇ ਸੂਬਾ ਕਮੇਟੀ ਨੂੰ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਵੀ ਅਰਜੀਆਂ ਭੇਜੀਆਂ ਜਾ ਸਕਦੀਆਂ ਹਨ।  
ਅਰਜੀਆਂ ਭੇਜਣ ਦੀ ਆਖ਼ਰੀ ਮਿਤੀ 12 ਜਨਵਰੀ ਹੋਵੇਗੀ। ਅਬਜ਼ਰਵਰਾਂ ਨੂੰ ਵੀ 12 ਜਨਵਰੀ ਤੱਕ ਹੀ ਅਰਜੀਆਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ। 12 ਤੋਂ 14 ਜਨਵਰੀ ਤੱਕ ਅਬਜ਼ਰਵਰ ਆਪਣੀ ਰਿਪੋਰਟ ਦੇਣਗੇ। ਇਸ ਤੋਂ ਮਗਰੋਂ 15 ਅਤੇ 16 ਜਨਵਰੀ ਨੂੰ ਇਨ੍ਹਾਂ ਅਰਜੀਆਂ ਦੀ ਸਕਰੂਟਨੀ ਹੋਵੇਗੀ ਅਤੇ ਇਨ੍ਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਸੂਬਾ ਚੋਣ ਕਮੇਟੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਮਿਲੇਗੀ। 
ਮੀਟਿੰਗ ਵਿੱਚ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਤੋਂ ਪਹਿਲਾਂ 2012 ਤੋਂ 2017 ਵਿੱਚ ਜਦੋਂ ਕਾਂਗਰਸ ਪਾਰਟੀ ਸੱਤਾ ਵਿੱਚ ਨਹੀਂ ਸੀ, ਜਿਹੜੇ ਟਕਸਾਲੀ ਕਾਂਗਰਸੀ ਇਨ੍ਹਾਂ ਟਿਕਟਾਂ ਤੇ ਚੋਣ ਲੜ ਚੁੱਕੇ ਹਨ ਉਨ੍ਹਾਂ ਦੀਆਂ ਅਰਜ਼ੀਆਂ ਤੇ ਵਿਸ਼ੇਸ਼ ਵਿਚਾਰ ਕੀਤਾ ਜਾਵੇਗਾ। ਇਸਤੋਂ ਇਲਾਵਾ ਜਿੱਥੇ ਇਕ ਤੋਂ ਵੱਧ ਉਮੀਦਵਾਰਾਂ ਵਲੋ ਟਿਕਟ ਦੀ ਦਾਅਵੇਦਾਰੀ ਕੀਤੀ ਜਾਵੇਗੀ ਓਥੇ ਸੂਬਾ ਚੋਣ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ। 
ਇਸ ਮੌਕੇ ਚੋਣ ਕਮੇਟੀ ਦੇ ਹਾਜਰ ਮੈਬਰਾਂ ਵਿੱਚ ਅਵਤਾਰ ਹੈਨਰੀ, ਭਾਰਤ ਭੂਸ਼ਣ ਆਸ਼ੂ, ਰਾਜ ਕੁਮਾਰ ਵੇਰਕਾ, ਡਾਕਟਰ ਰਾਜ ਕੁਮਾਰ ਚੱਬੇਵਾਲ,  ਸੁਰਿੰਦਰ ਗੁਪਤਾ, ਮਮਤਾ ਦੱਤਾ ਅਤੇ ਰੂਪ ਕੌਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!