ਪੰਜਾਬ

ਲੋਹੜੀ ਦੇ ਮੌਕੇ ਤੇ ਸੁਖਜਿੰਦਰ ਰੰਧਾਵਾ ਵੱਲੋਂ ਹਲਕਾ ਨਿਵਾਸੀਆਂ ਨੂੰ ਵਧਾਈਆਂ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਲੋਹੜੀ ਅਤੇ ਮੱਕਰ ਸਕਰਾਂਤੀ ਦੇ ਪਵਿੱਤਰ ਤਿਉਹਾਰ ਦੀਆਂ ਢੇਰ ਸਾਰੀਆਂ ਵਧਾਈਆਂ ਦਿਤੀਆਂ ਹਨ ।

ਰੰਧਾਵਾ ਨੇ ਕਿਹਾ ਕਿ ਲੋਹੜੀ ਦਾ ਤਿਓਹਾਰ ਸਿਰਫ ਲੜਕਿਆਂ ਦੀ ਖੁਸ਼ੀ ਲਈ ਨਹੀਂ ਬਲਕਿ ਮੇਰੇ ਹਲਕੇ ਦੀਆਂ ਧੀਆਂ ਲਈ ਵੀ ਹੈ । ਇਸ ਲਈ ਲੜਕਿਆਂ ਦੇ ਨਾਲ ਲੜਕੀਆਂ ਦੀ ਵੀ ਲੋਹੜੀ ਧੂਮ ਧਾਮ ਨਾਲ ਮਨਾਈ ਜਾਵੇ ।

ਰੰਧਾਵਾ ਨੇ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਭ ਧਰਮਾਂ ਲ‌ਈ ਖੁਸੀਆਂ ਅਤੇ ਖੇੜੇ ਲੈ ਕੇ ਆਵੇ ਅਤੇ ਹਰ ਘਰ ਵਿਚ ਖੁਸੀਆਂ ਚਹਿਕਣ । ਰੰਧਾਵਾ ਨੇ ਕਿਹਾ ਕਿ ਮੇਰੇ ਹਲਕੇ ਦੇ ਲੋਕ ਹਮੇਸਾਂ ਤਰੱਕੀਆਂ ਕਰਨ ਅਤੇ ਮੇਰੀ ਦਿਲੀ ਇਛਾ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਦੀ ਸਮੂੱਹ ਸਾਧ ਸੰਗਤ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਰਹਿ ਕਿ ਇਕ ਦੂਜੇ ਨੂੰ ਪਿਆਰ ਕਰਨ ਅਤੇ ਤੰਦਰੁਸਤ ਰਹਿਣ । ਰੰਧਾਵਾ ਨੇ ਕਿਹਾ ਕਿ ਮੇਰੀ ਆਕਾਲ ਪੁੱਰਖ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਮੇਰੇ ਹਲਕੇ ਦੇ ਤੰਦਰੁਸਤ ਰਹਿਣ ।

ਇਹ ਜਾਣਕਾਰੀ ਰੰਧਾਵਾ ਦੇ ਕਰੀਬੀ ਕ੍ਰਿਸ਼ਨ ਚੰਦਰ ਮਹਾਜਨ ਵਲੋਂ ਸਾਂਝੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਰੰਧਾਵਾ ਹਮੇਸ਼ਾ ਲੋਕਾਂ ਦੀਆਂ ਮੁਸ਼ਕਲ ਦੇ ਹੱਲ ਲਈ ਤਤਪਰ ਰਹਿੰਦੇ ਹਨ । ਹਮੇਸ਼ਾ ਹੀ ਲੋਕਾਂ ਵਿਚ ਵਿਚਰਦੇ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!