ਪੰਜਾਬ

ਉਦੇਵੀਰ ਰੰਧਾਵਾ ਵਲੋਂ ਯੂਥ ਕਾਂਗਰਸੀ ਵਰਕਰਾਂ ਨਾਲ  ਵਿਚਾਰ ਚਰਚਾ

  ਉਦੇਵੀਰ  ਰੰਧਾਵਾ ਨੌਜਵਾਨ ਕਾਂਗਰਸੀ ਆਗੂ ਤੇ ਸਪੁੱਤਰ  ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ  ਪੰਜਾਬ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਨੇ ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਮੰਗੀਆਂ ਵਿਖੇ ਸਰਪੰਚ ਪਾਲ ਸਿੰਘ ਦੇ  ਗ੍ਰਹਿ ਨਿਵਾਸ ਤੇ ਪਹੁੰਚ ਕੇ  ਆਗਾਮੀ ਲੋਕ ਸਭਾ ਚੋਣਾਂ ਸਬੰਧੀ  ਪਿੰਡ  ਦੇ ਮੋਹਤਬਰ ਵਿਅਕਤੀਆਂ  ਅਤੇ  ਯੂਥ ਕਾਂਗਰਸੀ ਵਰਕਰਾਂ ਨਾਲ   ਡੂੰਘਾਈ ਵਿੱਚ ਜਾ ਕਿ ਵਿਚਾਰ ਚਰਚਾ ਕੀਤੀ ।
ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ  ਪਾ ਕਿ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੂੰ ਪ੍ਰੇਰਿਤ ਕੀਤਾ ਪਿੰਡ ਦੇ ਵਸਨੀਕਾਂ ਨੇ ਉਦੇਵੀਰ ਸਿੰਘ ਰੰਧਾਵਾ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਹਰਮਨ ਪਿਆਰੇ ਨੇਤਾ ਅਤੇ ਬਾਰਡਰ ਤੇ ਵੱਸਣ ਵਾਲੇ   ਸੁਖਜਿੰਦਰ ਸਿੰਘ ਰੰਧਾਵਾ ਦੀ ਪਿੱਠ ਤੇ ਚਟਾਨ ਵਾਂਗ ਖੜੇ ਹਨ ਅਤੇ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਵਿਚ ਕਰਵਾਏ ਗਏ  ਅਥਾਹ ਵਿਕਾਸ ਦੇ ਮੁਰੀਦ ਹਨ ।
ਇਸ ਮੌਕੇ ਉਹਨਾਂ ਨਾਲ ਸਵਿੰਦਰ ਸਿੰਘ ਭੰਮਰਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਮਨਿੰਦਰ ਸਿੰਘ ਸਰਜੇ ਚੱਕ ਯੂਥ ਕਾਂਗਰਸ ਪ੍ਰਧਾਨ ਬਲਾਕ ਡੇਰਾ  ਬਾਬਾ ਨਾਨਕ, ਹਰਦੇਵ ਸਿੰਘ ਗੋਲਡੀ ਭੰਮਰਾ,ਰਣਜੀਤ ਸਿੰਘ ਮੱਲੀ,ਕਮਲ ਨਾਗਰਾ,ਮੋਹਨ ਸਿੰਘ ਸਰਪੰਚ, ਗੁਰਪਾਲ ਸਿੰਘ ਸਿੰਧੀ ਪ੍ਰਧਾਨ ਨਗਰ ਕੌਂਸਲ ਰਮਦਾਸ, ਹਰਬੀਰ ਸਿੰਘ ਰੰਧਾਵਾ,ਪਾਲੀ  ਬੇਦੀ ਕੌਂਸਲਰ ਡੇਰਾ ਬਾਬਾ ਨਾਨਕ,ਭਿੰਦਾ ਗਾਜੀ ਨੰਗਲ ਆਦਿ ਆਗੂ ਮੌਜੂਦ ਸੰਨ ਮੀਡੀਆ ਨੂੰ ਇਹ ਜਾਣਕਾਰੀ  ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!