ਪੰਜਾਬ

ਉਦੇਵੀਰ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਦੌਰਾ

 ਉਦੇਵੀਰ ਸਿੰਘ ਰੰਧਾਵਾ ਸਪੁੱਤਰ  ਸੁਖਜਿੰਦਰ ਸਿੰਘ ਰੰਧਾਵਾ  ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਡੇਰਾ ਬਾਬਾ ਨਾਨਕ ਨੇ ਹਲਕਾ ਡੇਰਾ  ਬਾਬਾ ਨਾਨਕ ਦੇ ਕ‌ਈ ਪਿੰਡਾਂ ਦਾ ਦੌਰਾ ਕੀਤਾ ਅਤੇ ਹਲਕੇ ਦੇ ਲੋਕਾਂ ਦਾ ਹਾਲਚਾਲ ਪੁੱਛਿਆ ।
ਇਸ ਉਪਰੰਤ ਉਦੇਵੀਰ ਸਿੰਘ ਰੰਧਾਵਾ ਹਲਕੇ  ਦੇ ਆਗੂਆਂ ਨੂੰ ਨਾਲ ਲੈ ਕਿ ਲੋਕ ਸਭਾ ਚੋਣਾਂ ਦੇ ਸੰਬੰਧ ਵਿਚ ਕ‌ਈ ਕਾਂਗਰਸੀ ਵਰਕਰਾਂ ਨੂੰ ਮਿਲੇ ਅਤੇ ਉਹਨਾਂ ਦਾ ਆਸ਼ੀਰਵਾਦ ਲਿਆ ਹਲਕੇ ਦੇ ਵੋਟਰਾਂ ਨੇ ਰੰਧਾਵਾ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ  ਉਹ ਉਹਨਾਂ  ਦੇ ਦਾਦਾ ਸਵਰਗਵਾਸੀ ਸੰਤੌਖ ਸਿੰਘ ਰੰਧਾਵਾ ਅਤੇ ਉਹਨਾਂ  ਦੇ ਪਿਤਾ  ਅਤੇ ਹਲਕੇ ਦੇ ਮੌਜੂਦਾ ਵਿਧਾਇਕ  ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਲਕੇ ਦੇ ਲੋਕਾਂ ਨੂੰ  ਪਿਛਲੇ ਸਮੇਂ ਦੌਰਾਨ ਦਿਤੇ ਗ‌ਏ  ਰੁਜ਼ਗਾਰ ਅਤੇ ਕੀਤੇ ਗ‌ਏ ਵਿਕਾਸ ਕਾਰਜਾਂ ਨੂੰ  ਕਦੇ ਵੀ ਨਹੀਂ ਭੁੱਲ ਸਕਦੇ ।
ਇਸ ਲ‌ਈ ਅਸੀ ਹਮੇਸ਼ਾਂ ਸੁਖਜਿੰਦਰ ਸਿੰਘ ਰੰਧਾਵਾ ਸਾਥ ਦਿਤਾ ਹੈ ਤੇ ਆਉਣ ਵਾਲੀਆਂ ਲੋਕ ਸਭਾ ਚੌਣਾ ਵਿਚ ਵੀ ਸਿਰ ਧੜ ਦੀ ਬਾਜ਼ੀ ਲਾ ਕੇ ਹਲਕਾ ਡੇਰਾ ਬਾਬਾ ਨਾਨਕ ਵਿੱਚੋਂ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਗਏ ।
ਇਸ ਮੌਕੋ ਉਦੇਵੀਰ ਸਿੰਘ ਰੰਧਾਵਾ ਨਾਲ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਸਵਿੰਦਰ ਸਿੰਘ ਭੰਮਰਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਕਲਾਨੌਰ ਸੁਰਿੰਦਰ ਸਿੰਘ ਗੱਗੋਵਾਲੀ,ਯੂਥ ਕਾਂਗਰਸ ਬਲਾਕ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਮਨਿੰਦਰ ਸਿੰਘ ਸਰਜੇਚੱਕ ,ਡਾਕਟਰ ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕ ਫੈਡ ਗੁਰਦਾਸਪੁਰ,ਰੋਹਿਤ ਭਾਰਦਵਾਜ, ਗੁਰਮੇਜ ਸਿੰਘ ਭੱਟੀ ਦਰਗਾਬਾਦ, ਕੁਲਵੰਤ ਸਿੰਘ ਰਾਏਚੱਕ,ਗੋਲਡੀ ਭੰਮਰਾ ਤੇ ਹਰਬਿੰਦਰ ਸਿੰਘ ਸਾਬਕਾ ਸਰਪੰਚ ਉਦੋਵਾਲੀ ਕਲਾ ਸਮੇਤ ਹਲਕੇ ਦੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ ਮੀਡੀਆ ਨਾਲ ਇਹ ਜਾਣਕਾਰੀ ਕਾਂਗਰਸੀ ਕਾਰਜਕਰਤਾ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!