ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਬਾਜਵਾ ਨੇ ਕਾਦੀਆਂ ਹਲਕੇ ਵਿੱਚ ਕੀਤਾ ਚੋਣ ਪ੍ਰਚਾਰ

ਸੁਖਜਿੰਦਰ ਸਿੰਘ ਰੰਧਾਵਾ  ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਕਾਦੀਆਂ  ਪਰਤਾਪ ਸਿੰਘ ਬਾਜਵਾ ਨੇ ਸਾਂਝੇ ਤੌਰ ਤੇ ਵਿਧਾਨ ਸਭਾ ਹਲਕਾ ਕਾਦੀਆਂ   ਵਿੱਚ  ਧਾਰੀਵਾਲ,ਬਾਜਵਾ ਨਿਵਾਸ,ਭੈਣੀ ਮੀਆਂ ਖਾਂ ਅਤੇ ਕਾਹਨੂੰਵਾਨ ਵਿਖੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਜ਼ਬਰਦਸਤ ਰੈਲੀਆਂ ਕਰਕੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ
ਇਸ ਮੌਕੇ ਤੇ ਰੰਧਾਵਾ ਅਤੇ  ਬਾਜਵਾ ਨੇ  ਕਾਂਗਰਸੀ ਵਰਕਰਾਂ ਦੇ ਵਿਸਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ, ਮਹਿਗਾਈ, ਬੇਰੁਜ਼ਗਾਰੀ,ਅਤੇ ਦੇਸ਼ ਵਿੱਚ ਫਿਰਕੂ ਤਨਾਅ ਪੈਦਾ ਕਰਨ ਜਿਹੀਆਂ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਹਨ ਤੇ ਦੇਸ਼ ਵਾਸੀ ਭਾਜਪਾ ਤੋਂ ਛੁਟਕਾਰਾ ਚਾਹੁੰਦੇ ਹਨ ਅਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲ‌ਈ ਉਤਾਵਲੇ ਹਨ
ਰੰਧਾਵਾ ਅਤੇ ਬਾਜਵਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਰੇ ਹੱਥੀਂ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲ ਗਿਆ ਹੈ ਸ਼ਰੇਆਮ ਅਪਰਾਧੀ ਕਤਲ ਅਤੇ ਦਿਨ ਦਿਹਾੜੇ ਲੁੱਟਾਂ ਖੋਹਾਂ ਕਰ ਰਹੇ ਹਨ ਜਿਸ ਕਾਰਨ ਪੰਜਾਬ ਦੇ ਅਮਨ ਪਸੰਦ ਲੋਕ  ਦਹਿਸ਼ਤ ਦੇ ਮਾਹੌਲ ਵਿਚ ਦਿਨ ਕੱਟ ਰਹੇ ਹਨ  ਸਰਕਾਰੀ ਨੌਕਰੀਆਂ ਦੇ ਨਾਂ ਤੇ ਫੋਕੀ ਇਸ਼ਤਿਹਾਰ ਬਾਜੀ ਕਰਕੇ  ਪੰਜਾਬ ਦੇ ਲੋਕਾਂ ਵੱਲੋਂ ਦਿਤਾ ਗਿਆ ਪ੍ਰਾਪਟੀ ਟੈਕਸ  ਅਤੇ ਹੋਰ ਟੈਕਸਾਂ ਦਾ ਪੈਸਾ  ਅੰਨੇਵਾਹ ਲੁਟਾਇਆ ਜਾ ਰਿਹਾ ਹੈ ਦਲਿਤ, ਪਿਛੜੀਆਂ ਸ਼੍ਰੇਣੀਆਂ , ਵਪਾਰੀ ਭਰਾਵਾ,   ਪੰਜਾਬ ਦੀਆਂ ਔਰਤਾਂ ਨੂੰ  ਦਿਤੀਆਂ ਗਾਰੰਟੀਆ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਇਹ ਆਮ ਆਦਮੀਂ ਪਾਰਟੀ ਦੀ ਸਰਕਾਰ ਨੇ ਇਹਨਾਂ ਵਰਗਾਂ ਦੀ ਭਲਾਈ ਲ‌ਈ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ
ਸੁਖਜਿੰਦਰ ਸਿੰਘ ਰੰਧਾਵਾ  ਅਤੇ  ਪਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਵਿਚ ਇੰਡੀਆ ਬਲਾਕ ਦੀ ਸਰਕਾਰ ਬਣਨ ਤੇ ਕਿਸਾਨਾਂ ਲ‌ਈ ਤਜਵੀਜ਼ ਕੀਤੀਆਂ ਸਵਾਮੀਨਾਥਨ ਕਮਿਸ਼ਨ  ਦੀਆਂ ਸਿਫਾਰਸ਼ਾਂ ਨੂੰ  ਪਹਿਲ ਦੇ ਆਧਾਰ ਤੇ ਲਾਗੂ ਕਰਕੇ ਦੇਸ਼ ਭਰ ਦੇ ਕਿਸਾਨਾਂ ਨੂੰ  ਰਾਹਤ ਪ੍ਰਦਾਨ ਕੀਤੀ ਜਾਵੇਗੀ ਔਰਤਾਂ ਨੂੰ  ਆਤਮ ਨਿਰਭਰ ਬਣਾਉਣ ਲ‌ਈ ਇਕ ਲੱਖ ਰੁਪਇਆ ਹਰ ਸਾਲ ਉਹਨਾਂ ਦੇ ਖਾਤਿਆਂ ਵਿਚ ਪਾਇਆ ਜਾਵੇਗਾ ਫੌਜ ਵਿੱਚ ਅਗਨੀਵੀਰ  ਸਕੀਮ ਨੂੰ ਰੱਦ ਕਰਕੇ ਪੱਕੀ ਭਰਤੀ ਫੌਜ ਵਿੱਚ ਕੀਤੀ ਜਾਵੇਗੀ ਕੇਂਦਰ ਦੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ  ਨੂੰ ਪਹਿਲ ਦੇ ਆਧਾਰ ਤੇ ਭਰਕੇ ਦੇਸ਼ ਵਿਚ ਹਤਾਸ਼ ਹੋਏ ਨੌਜਵਾਨਾਂ ਨੂੰ  ਪੱਕੀ ਨੌਕਰੀ ਦਿਤੀ ਜਾਵੇਗੀ
ਦਲਿਤ ਭਾਈਚਾਰੇ, ਪਿਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਭਲਾਈ  ਲ‌ਈ ਅਨੇਕਾਂ ਨਵੀਆਂ ਸਕੀਮਾਂ  ਲਿਆਂਦੀਆਂ ਜਾਣ ਗ‌ਈਆ ਅਤੇ ਵਪਾਰੀ ਭਰਾਵਾਂ ਲ‌ਈ ਜੀ ਐਸ ਟੀ ਕਾਨੂੰਨ ਵਿੱਚ ਸੋਧ ਕਰਕੇ ਵਪਾਰੀ  ਵਰਗ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ ਇਸ ਮੌਕੇ ਤੇ   ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ  ਅਤੇ ਸ਼੍ਰੋਮਣੀ  ਅਕਾਲੀ ਦਲ ਦੇ ਵਰਕਰਾਂ ਅਤੇ ਨਗਰ ਕੌਂਸਲ ਕਾਦੀਆ ਦੇ ਚਾਰ ਮਿਊਸਪਲ ਕੌਸਲਰਾਂ ਜਿਨਾਂ ਵਿਚ ਰਾਜਿੰਦਰ ਕੁਮਾਰ,ਲਵਲੀ ਧੁੰਨਾ ,ਸਾਲੂ ਗੁਪਤਾ , ਅਮਿਤ ਧੁੰਨਾ,ਬੱਬੂ ਹੰਸ,ਗੁਲੂ ਸਰਮਾ ,ਅਤੇ ਬਾਬਾ ਮਨਜੀਤ ਸਿੰਘ ਸ਼ਾਮਲ ਹਨ ਉਹਨਾਂ ਸਭ ਨੂੰ ਕਾਂਗਰਸ ਪਾਰਟੀ ਵਿੱਚ  ਸ਼ਾਮਲ ਕੀਤਾ  ਮੀਡੀਆ ਨਾਲ ਇਹ ਜਾਣਕਾਰੀ  ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਦਿੱਤੀ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!