ਪੰਜਾਬ
ਪੰਜਾਬੀ ਗਾਇਕ ਸਰਬੰਸ ਪ੍ਰਤੀਕ ਅਤੇ ਸੁਖ ਖਰੋੜ ਨੂੰ ਮਿਲੀ ਅੰਤਰਿਮ ਜਮਾਨਤ
ਭਾਰਤ ਬੰਦ ਦੌਰਾਨ ਚੰਡੀਗੜ੍ਹ ਭਾਜਪਾ ਦਫਤਰ ਦਾ ਘੇਰਾਓ ਕਰਨ ਗਏ ਸੀ
ਭਾਰਤ ਬੰਦ ਦੌਰਾਨ ਚੰਡੀਗੜ੍ਹ ਭਾਜਪਾ ਦਫਤਰ ਦਾ ਘੇਰਾਓ ਕਰਨ ਦੇ ਦੋਸ਼ ਵਿਚ ਫਸੇ ਪੰਜਾਬੀ ਗਾਇਕ ਸਰਬੰਸ ਪ੍ਰਤੀਕ ਅਤੇ ਸੁਖ ਖਰੋੜ ਨੂੰ ਚੰਡੀਗੜ੍ਹ ਦੀ ਜਿਲਾ ਕੋਰਟ ਅੰਤਰਿਮ ਜਮਾਨਤ ਮਿਲ ਗਈ ਹੈ ।
ਇਸ ਤੋਂ ਇਲਾਵਾ ਦੋ ਹੋਰ ਮੇਹਰ ਸਿੰਘ ਅਤੇ ਕਿਰਪਾਲ ਸਿੰਘ ਨੂੰ ਵੀ ਅੰਤਰਿਮ ਜਮਾਨਤ ਮਿਲ ਗਈ ਹੈ । ਇਹਨਾਂ ਦੇ ਵਕੀਲ ਸੁਖਚਰਨ ਸਿੰਘ ਗਿੱਲ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਜਿਲਾ ਕੋਰਟ ਨੇ ਇਹਨਾਂ ਚਾਰਾਂ ਨੂੰ 15 ਦਸੰਬਰ ਤਕ ਅੰਤਰਿਮ ਜਮਾਨਤ ਦਿੰਦੇ ਹੋਏ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ।