ਪੰਜਾਬ

ਪੰਜਾਬ ਦੇ ਏਡੀਜੀਪੀ (ਜੇਲ੍ਹਾਂ) ਨੂੰ ਹਾਈ ਕੋਰਟ ਨੇ ਕੀਤਾ ਤਲਬ

ਲਾਰੇਂਸ ਬਿਸ਼ਨੋਈ ਦੀ ਜੇਲ ਚ ਹੋਈ ਇੰਟਰਵਿਊ ਦੀ ਜਾਂਚ ਪੂਰੀ ਨਾ ਕਰਨ 'ਤੇ ਕੀਤਾ ਤਲਬ

ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਚ ਹੋਈ ਇੰਟਰਵਿਊ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਪਰ ਅੱਜ ਏਡੀਜੀਪੀ (ਜੇਲ੍ਹਾਂ) ਨੇ ਸਰਕਾਰ ਦੀ ਤਰਫ਼ੋਂ ਹਾਈਕੋਰਟ ਵਿੱਚ ਆਪਣਾ ਜਵਾਬ ਦਾਇਰ ਕਰਦਿਆਂ ਕਿਹਾ ਕਿ ਹਾਲੇ ਜਾਂਚ ਚੱਲ ਰਹੀ ਹੈ, ਇਸ ਲਈ ਉਨ੍ਹਾਂ ਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ।
ਇਸ ‘ਤੇ ਹਾਈਕੋਰਟ ਨੇ ਹੁਣ ਏ.ਡੀ.ਜੀ.ਪੀ (ਜੇਲ੍ਹਾਂ) ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਅਗਲੀ ਸੁਣਵਾਈ ‘ਤੇ 14 ਦਸੰਬਰ ਨੂੰ ਹਾਈਕੋਰਟ ‘ਚ ਹਾਜ਼ਰ ਹੋ ਕੇ ਇਸ ‘ਤੇ ਜਵਾਬ ਦਾਇਰ ਕਰਨ ਅਤੇ ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਲਈ 8 ਮਹੀਨੇ ਪਹਿਲਾਂ ਕਮੇਟੀ ਬਣਾਈ ਗਈ ਸੀ. ਇਸ ਦੀ ਜਾਂਚ ਅੱਜ ਤੱਕ ਮੁਕੰਮਲ ਕਿਉਂ ਨਹੀਂ ਹੋਈ?
ਹਾਈਕੋਰਟ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਕਿ ਇਕ ਬਦਨਾਮ ਗੈਂਗਸਟਰ ਜੇਲ ‘ਚੋਂ ਇੰਟਰਵਿਊ ਕਿਵੇਂ ਦੇ ਰਿਹਾ ਹੈ ਅਤੇ 8 ਮਹੀਨੇ ਬੀਤ ਜਾਣ ‘ਤੇ ਵੀ ਜਾਂਚ ਪੂਰੀ ਨਹੀਂ ਹੋਈ ਹੈ। ਇਹ ਵੀ ਨਹੀਂ ਦੱਸਿਆ ਗਿਆ ਹੈ ਕਿ ਇੰਟਰਵਿਊ ਕਦੋਂ ਅਤੇ ਕਿਸ ਜੇਲ੍ਹ ਵਿੱਚ ਹੋਈ।
ਹੁਣ ਪੰਜਾਬ ਦੇ ਏਡੀਜੀਪੀ (ਜੇਲ੍ਹਾਂ) ਨੂੰ ਹਾਈ ਕੋਰਟ ਵਿੱਚ ਪੇਸ਼ ਹੋ ਕੇ ਇਸ ਦਾ ਜਵਾਬ ਦੇਣਾ ਹੋਵੇਗਾ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਜੇਲ੍ਹਾਂ ਵਿੱਚ ਕੈਦੀਆਂ ਵੱਲੋਂ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਮੰਗੀ ਗਈ ਸੂਚਨਾ ’ਤੇ ਜਵਾਬ ਦਾਖ਼ਲ ਕਰਨ ਦੇ ਹੁਕਮ ਵੀ ਦਿੱਤੇ ਹਨ।
ਇਨ੍ਹਾਂ ਹੁਕਮਾਂ ਨਾਲ ਅਗਲੀ ਸੁਣਵਾਈ 14 ਦਸੰਬਰ ਲਈ ਤੈਅ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!