ਰਾਕੇਸ਼ ਤਿਕੈਟ ਦੇ ਭਾਵੂਕ ਭਾਸ਼ਣ ਨੇ ਗਾਜੀਪੁਰ ਦੀ ਬਦਲੀ ਤਸਵੀਰ , ਭਾਰੀ ਸੰਖਿਆ ਵਿਚ ਪਹੁੰਚਣ ਲੱਗੇ ਕਿਸਾਨ
ਖੇਤੀ ਕਾਨੂੰਨ ਨੂੰ ਲੈ ਕੇ ਅੰਦੋਲਨ ਕਰ ਰਹੇ ਰਾਕੇਸ਼ ਤਿਕੈਟ ਦੇ ਇਕ ਭਾਸ਼ਣ ਨੇ ਅੰਦੋਲਨ ਨੂੰ ਬਦਲ ਕੇ ਰੱਖ ਦਿੱਤਾ ਹੈ । ਰਾਕੇਸ਼ ਤਿਕੈਟ ਨੇ ਕਿਹਾ ਕੇ ਉਹ ਇਥੋਂ ਨਹੀਂ ਜਾਣਗੇ ਜਦੋ ਤਕ ਬਿਲ ਵਾਪਸ ਨਹੀਂ ਹੁੰਦੇ ।
ਦਿੱਲੀ ਦੇ ਗਾਜੀਪੁਰ ਵਿਚ ਇਕ ਦਿਨ ਬਾਅਦ ਤਸਵੀਰ ਬਦਲ ਗਈ ਹੈ । ਕੱਲ੍ਹ ਰਾਤ ਕਿਸਾਨਾਂ ਨੇ ਜਦੋ ਰਾਕੇਸ਼ ਤਿਕੈਟ ਨੂੰ ਭਾਵੂਕ ਹੁੰਦੇ ਹੋਏ ਦੇਖਿਆ ਤਾਂ ਕਿਸਾਨਾਂ ਨੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈ । ਕਿਸਾਨ ਪਾਣੀ ਲੈ ਕੇ ਗਾਜੀਪੁਰ ਆ ਰਹੇ ਹਨ ਕਲ ਰਾਤ ਲੱਗ ਰਿਹਾ ਸੀ ਕਿ ਗਾਜੀਪੁਰ ਵਿਚ ਅੰਦੋਲਨ ਖਤਮ ਹੋ ਜਾਏਗਾ ਲੇਕਿਨ ਰਾਕੇਸ਼ ਤਿਕੈਟ ਦੀ ਭਾਵੂਕ ਭਾਸ਼ਣ ਨੇ ਸਾਰੇ ਸਮੀਕਰਨ ਬਦਲ ਦਿੱਤੇ ਹੈ ਤੇ ਭਾਰੀ ਸੰਖਿਆ ਵਿਚ ਕਿਸਾਨ ਵਾਪਸ ਆ ਗਏ ਹੈ ਜੋ ਗਣਤੰਤਰ ਦਿਵਸ ਤੋਂ ਬਾਅਦ ਵਾਪਸ ਚਲੇ ਗਏ ਸਨ ।
ਰਾਕੇਸ਼ ਤਿਕੈਟ ਨੇ ਕਿਹਾ ਸੀ ਪੁਲਿਸ ਡੰਡੇ ਚਲਾਏ ਤਾਂ ਚਲਾਏ ਪਰ ਭਾਜਪਾ ਵਰਕਰ ਕਿਉਂ ਡੰਡਾ ਚਲਾਉਂਣ । ਰਾਕੇਸ਼ ਤਿਕੈਟ ਨੇ ਨੇ ਭਾਜਪਾ ਦੇ ਵਿਧਾਇਕ ਦੇ ਸ਼ਿਕਾਇਤ ਵੀ ਕੀਤੀ ਸੀ । ਉਹ ਆਪਣੇ ਸਮਰਥਕ ਨਾਲ ਕੋਈ ਆਏ । ਤਿਕੈਟ ਨੇ 2014 ਅਤੇ 2019 ਦਾ ਸਮਰਥਨ ਕੀਤਾ ਸੀ । ਅੱਜ ਭਾਜਪਾ ਉਸਨੂੰ ਗ਼ਦਾਰ ਕਿਹਾ ਰਹੀ ਹੈ । ਤਿਕੈਟ ਦੇ ਇਕ ਭਾਸ਼ਣ ਨੇ ਅੰਦੋਲਨ ਵਿਚ ਦੁਬਾਰਾ ਜਾਣ ਪਾ ਦਿੱਤੀ ਹੈ । ਇਕ ਬਾਰ ਕੇਂਦਰ ਸਰਕਾਰ ਨੂੰ ਲੱਗ ਰਿਹਾ ਸੀ ਅੰਦੋਲਨ ਹੁਣ ਦਮ ਤੋੜ ਗਿਆ ਹੈ । ਪਰ ਹੁਣ ਕਿਸਾਨ ਅੰਦੋਲਨ ਪਹਿਲਾ ਨਾਲੋਂ ਜ਼ਿਆਦਾ ਮਜਬੂਤ ਹੋ ਗਿਆ ਹੈ ।ਕੱਲ੍ਹ ਅੰਦੋਲਨ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਸੀ । ਭਾਜਪਾ ਦੇ ਸਥਾਨਿਕ ਵਿਧਾਇਕ ਆਪਣੇ ਸਮਰਥਕਾਂ ਨਾਲ ਇਥੇ ਆਏ ਜਿਸ ਨੇ ਸਾਰੇ ਸਮੀਕਰਨ ਬਦਲ ਦਿੱਤਾ ਹੈ । ਹੁਣ ਕਿਸਾਨ ਕਹਿ ਰਹੇ ਹਨ , ਸਾਡੇ ਨੇਤਾ ਦੀਆਂ ਅੱਖਾਂ ਵਿਚ ਹੰਝੂ ਆਏ ਹਨ । ਹੁਣ ਸਰਕਾਰ ਦੀਆਂ ਅੱਖਾਂ ਵਿਚ ਹੰਝੂ ਆਉਣਗੇ ਕਿਸਾਨਾਂ ਵਿਚ ਹੁਣ ਪੂਰਾ ਜੋਸ਼ ਪੈਦਾ ਹੋ ਗਿਆ ਹੈ ।