ਪੰਜਾਬ

ਸੰਸਦ ਮੈਂਬਰਾ ਨੂੰ ਮੁੱਅਤਲ ਕਰ ਮੋਦੀ ਸਰਕਾਰ ਨੇ Democracy ਦਾ ਕਤਲ ਕੀਤਾ -ਰੰਧਾਵਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ  ਇੰਚਾਰਜ ਰਾਜਸਥਾਨ ਕਾਂਗਰਸ   ਅਤੇ ਵਿਧਾਇਕ ਡੇਰਾ ਬਾਬਾ ਨਾਨਕ  ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰਾ ਨੂੰ ਮੁੱਅਤਲ ਕਰ ਮੋਦੀ ਸਰਕਾਰ ਨੇ Democracy ਦਾ ਕਤਲ ਕੀਤਾ ਹੈ ।  ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਪਹਿਲੀ ਵਾਰ ਦੇਖਿਆ ਗਿਆ ਹੈ ਕਿ 140 ਤੋਂ ਵੱਧ  ਮੈਂਬਰ ਪਾਰਲੀਮੈਂਟ  ਨੂੰ ਬੀ ਜੇ ਪੀ ਦੇ ਇਸਾਰੇ ਤੇ ਸੰਸਦ ਤੋਂ ਬਾਹਰ ਕੱਢ ਦਿਤਾ ਗਿਆ ਜੋ ਅਤਿ ਨਿੰਦਣਯੋਗ ਕਾਰਵਾਈ ਹੈ ।
https://punjabi.updatepunjab.com/punjab/sukhjinder-randhawas-my-constituency-my-people-mission/
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ  ਵਿਰੋਧੀ ਧਿਰ ਨੂੰ ਲੋਕਾਂ ਦੇ ਮੁੱਦੇ ਚੁੱਕਣ ਤੋਂ ਵਾਂਝਾ ਕਰ ਦਿਤਾ ਗਿਆ ਰੰਧਾਵਾ ਨੇ ਇਸ ਨੂੰ ਬੇ ਜੇ ਪੀ ਦੀ ਕੋਝੀ ਚਾਲ ਦੱਸਿਆ ਹੈ ਤੇ Democracy ਦਾ ਸਰੇਆਮ ਕਤਲ ਹੈ । ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਵਿਰੁੱਧ  ਕਾਂਗਰਸ ਪਾਰਟੀ ਜਨਤਾ ਵਿਚ ਜਾ ਕੇ ਸਰਕਾਰ ਦੀ ਇਸ ਹਰਕਤ ਨੂੰ ਲੋਕਾਂ ਵਿਚ ਉਜਾਗਰ ਕਰੇਗੀ । ਦੇਸ਼ ਦੀ ਜਨਤਾ ਕਦੇ ਵੀ ਮੋਦੀ ਸਰਕਾਰ ਨੂੰ ਮਾਫ ਨਹੀਂ ਕਰੇਗੀ । ਰੰਧਾਵਾ ਨੇ ਕਿਹਾ ਕਿ ਲੋਕਤੰਤਰ ਚ ਸਭ ਨੂੰ ਆਪਣੀ ਅਵਾਜ ਉਠਾਉਣ ਦਾ ਅਧਿਕਾਰ ਹੈ ਪਰ ਸੰਸਦ ਦੇ ਅਧਿਕਾਰ ਨੂੰ ਹੀ ਕੁਚਲਿਆ ਜਾ ਰਿਹਾ ਹੈ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਸਦ ਮੈਂਬਰ ਦੀ ਅਵਾਜ ਨੂੰ ਦਬਾਇਆ ਜਾ ਰਿਹਾ ਹੈ । ਵਿਰੋਧੀ ਧਿਰ ਵਲੋਂ ਸਵਾਲ ਪੁੱਛਣ ਤੇ ਉਨ੍ਹਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!