ਪੰਜਾਬ

Chairman ਰਵਾਲ ਦੀ ਅੰਤਿਮ ਅਰਦਾਸ ਵਿਚ ਸਰਧਾਂਜਲੀ ਦੇਣ ਪਹੁੰਚੇ ਰੰਧਾਵਾ

,ਪਾਹੜਾ, ਤੇ ਹਰਪ੍ਰਤਾਪ ਅਜਨਾਲਾ 

ਹਰਦਿਲ ਅਜੀਜ ਨੇਕ ਅਤੇ ਸਾਉ ਸੁਭਾਅ ਦੇ ਮਾਲਕ ਚੇਅਰਮੈਨ ਅਤੇ ਪਿੰਡ ਰਵਾਲ ਦੇ ਸਰਪੰਚ Chairman  ਨਿਰਮਲ ਸਿੰਘ ਦੀ ਅੰਤਿਮ ਅਰਦਾਸ ਸੰਬੰਧੀ ਸ੍ਰੀ ਆਖੰਡ ਪਾਠ ਦੇ ਭੋਗ ਪੈਣ ਉਪਰੰਤ   ਗੁਰਬਾਣੀ ਦਾ ਰਸ ਭਿੰਨਾ ਕੀਰਤਣ ਕੀਤਾ ਗਿਆ।
ਇਸ ਉਪਰੰਤ ਨਿਰਮਲ ਸਿੰਘ ਨੂੰ ਸਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇਚਾਰਜ ਰਾਜਸਥਾਨ ਕਾਂਗਰਸ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਿਰਮਲ ਸਿੰਘ ਇਸ ਇਲਾਕੇ ਵਿਚ ਕਾਂਗਰਸ ਪਾਰਟੀ ਦਾ ਥੰਮ ਸੀ । ਰੰਧਾਵਾ ਨੇ ਕਿਹਾ ਕਿ  ਆਪਣੀ ਸਾਦਗੀ ਅਤੇ ਨੇਕ ਸੁਭਾਅ ਕਰਕੇ ਇਲਾਕੇ ਵਿਚ ਹਰਮਨ ਲੀਡਰ ਸੰਨ ਅਤੇ ਪਾਰਟੀਬਾਜੀ ਤੋਂ ਉਪਰ ਉਠ ਕਿ ਹਰ ਵਰਗ ਦੇ ਕੰਮ ਬੇਝਿਜਕ ਹੋ ਕਿ ਕਰਦੇ ਸਨ ।
#
ਰੰਧਾਵਾ ਨੇ ਕਿਹਾ ਕਿ ਨਿਰਮਲ ਸਿੰਘ ਦੇ ਚਲੇ ਜਾਣ ਕਾਰਨ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਹਨਾਂ ਕਿਹਾ ਕਿ ਮੈਂ ਅਤੇ ਕਾਂਗਰਸ ਪਾਰਟੀ ਹਮੇਸਾਂ ਨਿਰਮਲ ਸਿੰਘ ਦੇ ਪਰਿਵਾਰ ਨਾਲ ਚਟਾਨ ਵਾਂਗ ਖੜੀ ਰਹੇਗੀ ।
ਇਸ ਮੌਕੇ ਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਪਾਹੜਾ ਅਤੇ ਸਾਬਕਾ ਵਿਧਾਇਕ ਅਜਨਾਲਾ ਹਰਪ੍ਰਤਾਪ ਸਿੰਘ ਨੇ‌ ਵੀ ਸਰਧਾਂਜਲੀ ਭੇਟ ਕਰਦੇ ਕਿਹਾ ਕਿ Chairman ਨਿਰਮਲ ਸਿੰਘ ਨੇ ਆਪਣਾ ਪੂਰਾ  ਜੀਵਨ ਕਾਂਗਰਸ ਪਾਰਟੀ ਦੇ ਲੇਖੇ ਲਾ ਦਿਤਾ ।
ਸਰਧਾਂਜਲੀ ਸਮਾਰੋਹ ਵਿਚ ਸਵਿੰਦਰ ਸਿੰਘ ਭੰਮਰਾ ਮੈਂਬਰ ਪੀ ਪੀ ਸੀ ,ਤੇਜਵੰਤ ਸਿੰਘ ਮਾਲੇਵਾਲ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ,ਸੁਰਿੰਦਰ ਸਿੰਘ ਗੱਗੋਵਾਲੀ ਬਲਾਕ  ਪ੍ਰਧਾਨ ਕਲਾਨੌਰ, ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕ ਫੈਡ ਗੁਰਦਾਸਪੁਰ ,ਪੀ ਏ ਮਨਿੰਦਰ ਖਹਿਰਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਸਰਪੰਚ, ਪੰਚ, ਜਿਲਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ,ਪੰਚਾਇਤ ਸੰਮਤੀ ਮੈਂਬਰਾਂ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ।  ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਅਤੇ ਰੰਧਾਵਾ ਸਾਹਿਬ ਦੇ ਅਤਿ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਦਿਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!