ਲਾਲ ਕਿਲ੍ਹੇ ਦੀ ਘਟਨਾ ਨਾਲ ਕਿਸਾਨ ਅੰਦੋਲਨ ਨੂੰ ਵੱਜੀ ਭਾਰੀ ਸੱਟ
ਲਾਲ ਕਿਲ੍ਹਾ ਦੇਸ਼ ਦੀ ਧਰੋਹਰ ਜਿਸ ਤੇ ਦੇਸ਼ ਦੇ ਪ੍ਰਧਾਨ ਮੰਤਰੀ 15 ਅਗਸਤ ਨੂੰ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ । ਕਿਸਾਨ ਅੰਦੋਲਨ ਦੇ ਵਿਚ ਕੁਝ ਕਿਸਾਨਾਂ ਵਲੋਂ ਲਾਲ ਕਿਲ੍ਹੇ ਵਿਚ ਕੀਤੀ ਹਿੰਸਾ ਨੇ ਲਾਲ ਕਿਲ੍ਹੇ ਦੀ ਗਰਿਮਾ ਨੂੰ ਲੱਗੀ ਭਾਰੀ ਸੱਟ ਮਾਰੀ ਹੈ। ਓਥੇ ਕਿਸਾਨ ਅੰਦੋਲਨ ਦੀ ਗਰਿਮਾ ਨੂੰ ਭਾਰੀ ਸੱਟ ਮਾਰੀ ਹੈ । ਜਿਸ ਦੇ ਨਤੀਜੇ ਵਜੋਂ 2 ਕਿਸਾਨ ਸੰਗਠਨਾਂ ਨੇ ਅੰਦੋਲਨ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਦੇਸ਼ ਅੰਦਰ ਇਸ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਹੈ ਦੀਪ ਸਿੱਧੂ , ਲੱਖਾ ਸਧਾਣਾ ਤੇ ਸਤਨਾਮ ਸਿੰਘ ਵਰਗੇ ਲੋਕਾਂ ਨੇ ਜਿਸ ਢੰਗ ਨਾਲ ਨੌਜਵਾਨਾਂ ਨੂੰ ਉਕਸਾਇਆ ਤੇ ਫਿਰ ਜੋ ਕੁਝ ਵਾਪਰਿਆ ਸਭ ਦੇ ਸਾਹਮਣੇ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੌਰਾਨ ਕੁਝ ਕਿਸਾਨਾਂ ਨੇ ਲਾਲ ਕਿਲ੍ਹੇ ਅੰਦਰ ਜਮ ਕੇ ਤੋੜ ਫੋੜ ਕੀਤੀ ਹੈ । ਇਸ ਘਟਨਾ ਨਾਲ ਦੇਸ਼ ਸ਼ਰਮਸਾਰ ਹੋ ਗਿਆ ,ਇਸ ਦੌਰਾਨ ਪ੍ਰਦਰਸ਼ਨ ਕਰਨ ਵਾਲਿਆ ਨੇ ਸਮਾਨ ਦੀ ਜਾਂਚ ਕਰਨ ਵਾਲੀਆਂ ਮਸੀਨਾਂ ਤਕ ਤੋੜ ਦਿੱਤੀਆਂ ਹਨ ।ਇਸ ਤੋਂ ਇਲਾਵਾ ਕਿਸਾਨਾਂ ਵਲੋਂ ਗਰਿਲਾ ਤਕ ਤੋੜ ਦਿੱਤੀਆਂ ਅਤੇ ਝਾਕਿਆ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਕਿਸਾਨਾਂ ਨੇ ਬੇਰੀਗੇੜ ਤਕ ਤੋੜ ਦਿੱਤੇ। ਹੱਦ ਤਾ ਉਸ ਸਮੇ ਹੋ ਗਈ ਜਦੋ ਲਾਲ ਕਿਲ੍ਹੇ ਤੇ ਆਪਣਾ ਝੰਡਾ ਲੱਗਾ ਦਿੱਤਾ, ਜਿਸ ਹਰ ਪਾਸੇ ਤੋਂ ਨਿੰਦਾ ਹੋ ਰਹੀ ਹੈ ।

ਲਾਲ ਕਿਲ੍ਹੇ ਅੰਦਰ ਕੀਤੇ ਗਈ ਤੋੜ ਫੋੜ, ਤੋੜਿਆ ਗਿਆ ਸਮਾਨ
ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਨੂੰ ਦੇਸ਼ ਵਿਰੋਧੀ ਗੁਰਪਤਵੰਤ ਸਿੰਘ ਪਨੂੰ ਨਾਲ ਜੋੜਦੇ ਹੋਏ ਕਿਹਾ ਹੈ ਕਿ ਪਨੂੰ ਵਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਲਾਲ ਕਿਲ੍ਹੇ ਤੇ ਝੰਡਾ ਲਗਾਏਗਾ । ਉਸ ਨੂੰ ਢਾਈ ਲੱਖ ਡਾਲਰ ਇਨਾਮ ਦਿੱਤਾ ਜਾਵੇਗਾ । ਮੋਰਚਾ ਇਸ ਘਟਨਾ ਨੂੰ ਪਨੂੰ ਨਾਲ ਜੋੜ ਕੇ ਦੇਖ ਰਿਹਾ ਹੈ । ਦੀਪ ਸਿੱਧੂ ਨੂੰ ਸਵਾਲ ਕਰ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਕਿੰਨੇ ਪੈਸੇ ਮਿਲੇ ਹਨ । ਮੋਰਚੇ ਨੇ ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਦੇ ਐਲਾਨ ਦੇ ਨਾਲ ਦੀਪ ਸਿੱਧੂ ਨੂੰ ਗ਼ਦਰ ਐਲਾਨ ਦਿੱਤਾ ਹੈ ।ਦਿੱਲੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ । ਦਿੱਲੀ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਇਸ ਮਾਮਲੇ ਵਿਚ ਅਗਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਬਖਸਿਆ ਨਹੀਂ ਜਾਵੇਗਾ । ਦਿੱਲੀ ਪੁਲਿਸ ਨੇ ਦੀਪ ਸਿੱਧੂ ਤੇ ਲੱਖਾ ਸਧਾਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਇਸ ਤੋਂ ਪਹਿਲਾ ਦੀਪ ਸਿੱਧੂ ਤੇ ਉਸਦੇ ਭਾਈ ਮਨਦੀਪ ਸਿੱਧੂ ਨੂੰ ਐਨ ਆਈ ਏ ਨੇ ਨੋਟਿਸ ਵੀ ਭੇਜ ਹੋਇਆ ਹੈ ।
ਦੂਜੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਦੋ ਐਨ ਆਈ ਏ ਵਲੋਂ ਦੀਪ ਸਿੱਧੂ ਸਮੇਤ ਕਈ ਕਿਸਾਨ ਆਗੂਆਂ ਨੂੰ ਨੋਟਿਸ ਭੇਜਿਆ ਗਿਆ ਸੀ ਤਾਂ ਕਿਸਾਨ ਮੋਰਚੇ ਨੇ ਇਸ ਦੀ ਨਿੰਦਾ ਕੀਤੀ ਸੀ । ਇਹ ਕਿਹਾ ਗਿਆ ਸੀ ਕਿ ਸਰਕਾਰ ਵਲੋਂ ਕਲਾਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਇਹ ਮਾਮਲਾ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਗਠਿਤ ਕਮੇਟੀ ਨਾਲ ਬੈਠਕ ਵਿਚ ਵੀ ਉਠਾਇਆ ਸੀ। ਇਸ ਇਲਾਵਾ ਬਲਦੇਵ ਸਿੰਘ ਸਿਰਸਾ ਸਮੇਤ ਹੋਰ ਕਈ ਕਿਸਾਨ ਆਗੂਆਂ ਨੂੰ ਨੋਟਿਸ ਭੇਜਿਆ ਗਿਆ ਸੀ , ਜਿਸ ਤੋਂ ਬਾਅਦ ਕਿਸਾਨ ਮੋਰਚੇ ਨੇ ਕਿਹਾ ਕਿ ਕੋਈ ਕਿਸਾਨ ਨੇਤਾ ਐਨ ਆਈ ਏ ਅੱਗੇ ਪੇਸ਼ ਨਹੀਂ ਹੋਵੇਗਾ ।

ਲਾਲਾ ਕਿਲ੍ਹੇ ਅੰਦਰ ਤੋੜ ਫੋੜ ਤੋਂ ਬਾਅਦ ਹੁਣ ਦੀਪ ਸਿੱਧੂ ਕਹਿ ਰਹੇ ਹਨ , ਲਾਲ ਕਿਲ੍ਹੇ ਵਿਚ ਕੋਈ ਤੋੜ ਫੋੜ ਨਹੀਂ ਕੀਤੀ ਗਈ ਹੈ । ਪ੍ਰਦਸ਼ਨ ਸ਼ਾਂਤੀ ਪੂਰਨ ਰਿਹਾ ਹੈ । ਜਦੋ ਕਿ ਤਸਵੀਰਾਂ ਸਚਾਈ ਬਿਆਨ ਕਰ ਰਹੀਆਂ ਹੈ ਕਿ ਕਿਸਾਨਾਂ ਵਲੋਂ ਓਥੇ ਕਿੰਨੀ ਤੋੜ ਫੋੜ ਕੀਤੀ ਗਈ ਹੈ । ਇਥੋਂ ਤਕ ਕਿ ਪੁਲਿਸ ਕਰਮਚਾਰੀ ਤੇ ਵੀ ਹਮਲਾ ਕੀਤਾ ਗਿਆ ਹੈ । ਕਾਫੀ ਪੁਲਿਸ ਕਰਮਚਾਰੀਆਂ ਨੂੰ ਸੱਟਾ ਲੱਗੀਆਂ ਹਨ । ਹਾਲਾਕਿ ਸੰਯੁਕਤ ਕਿਸਾਨ ਮੋਰਚਾ ਨੇ ਇਸ ਘਟਨਾ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਤੇ ਇਸ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ । ਇਸ ਲਈ ਦੀਪ ਸਿੱਧੂ , ਸਤਨਾਮ ਪਨੂੰ ਤੇ ਲੱਖਾ ਸਧਾਣਾ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ ।

ਇਸ ਘਟਨਾ ਨਾਲ ਕਿਸਾਨ ਸੰਘਰਸ਼ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ । ਜਿਸ ਤਰੀਕੇ ਨਾਲ ਸੰਘਰਸ਼ ਨੂੰ ਦੇਸ਼ ਵਿਦੇਸ਼ ਵਿਚ ਸਮਰਥਨ ਮਿਲਿਆ ਸੀ , ਉਹ ਸਭ ਦੇ ਸਾਹਮਣੇ ਹੈ । ਲਾਲ ਕਿਲ੍ਹੇ ਦੀ ਘਟਨਾ ਨੇ ਅੰਦੋਲਨ ਨੂੰ ਇਕ ਵਾਰ ਲੀਹਾਂ ਤੋਂ ਉਤਾਰ ਦਿੱਤਾ ਹੈ । ਕਿਸਾਨ ਮੋਰਚੇ ਨੇ ਸੰਸਦ ਮਾਰਚ ਵੀ ਮੁਲਤਵੀ ਕਰ ਦਿੱਤਾ ਹੈ । ਇਕ ਦਿਨ ਦੀ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ।