ਪੰਜਾਬ

ਸੇਵਾ ਮੁਕਤ ਵੈਟਨਰੀ ਇੰਸਪੈਕਟਰਜ ਵੱਲੋਂ ਐਸ ਏ ਐਸ ਮੁਹਾਲੀ ਦੇ ਅਜੀਤ ਦੇ ਇੰਚਾਰਜ ਕੇ ਐਸ ਰਾਣਾ ਨਾਲ ਡੂੰਘੇ ਦੁਖ ਦਾ ਪ੍ਰਗਟਾਵਾ – ਕਿਸ਼ਨ ਚੰਦਰ ਮਹਾਜ਼ਨ 

ਅੱਜ ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰਜ ਅਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਮੀਟਿੰਗ ਜਿਲਾ ਪ੍ਰਧਾਨ ਮਨਮਹੇਸ ਸਰਮਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੋਹਾਲੀ ਤੋਂ ਅਜੀਤ ਦੇ ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ ਨਾਲ ਉਹਨਾ ਦੀ ਸਤਿਕਾਰਯੋਗ ਮਾਤਾ ਜੀ ਨਿਰਮਲ ਕੋਰ ਦੇ ਅਚਾਨਕ ਹੋਏ ਆਕਾਲ ਚਲਾਣੇ ਕਾਰਨ ਉਹਨਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਐਸੋਸੀਏਸ਼ਨ ਦੇ ਸਪੋਕਸਮੈਨ ਕਿਸ਼ਨ ਚੰਦਰ ਮਹਾਜ਼ਨ ਨੇ  ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਮਾਤਾ ਨਿਰਮਲ ਕੋਰ ਜੀ ਨੂੰ ਸਰਧਾਂਜਲੀ ਭੇਟ ਕੀਤੀ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮਾਤਾ ਨਿਰਮਲ ਕੋਰ ਨੂੰ ਆਕਾਲ ਪੁਰਖ ਆਪਣੇ ਚਰਨਾਂ ਵਿਚ ਨਿਵਾਸ ਬਖ਼ਸੀ ਅਤੇ ਸਮੂੱਚੇ ਰਾਣਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬੱਖ਼ਸੀ
ਇਸ ਮੋਕੇ ਰਵਿੰਦਰ ਸਰਮਾਂ,ਵਿਪਨ ਵਰਮਾ,ਪਵਨ ਕੁਮਾਰ ਸਰਮਾ,ਪ੍ਰਬੋਧ ਕੁਮਾਰ,ਜੋਗਿੰਦਰ ਸਿੰਘ,ਕਮਲ ਕਿਸੋਰ,ਰਾਮ ਚੰਦ,ਸਵਿੰਦਰ ਪਾਲ,ਤਰਸੇਮ ਰਾਜ,ਬਲਵਿੰਦਰ ਸੈਣੀ,ਗੁਰਵੰਤ ਸਿੰਘ,ਕਮਲ ਕਿਸੋਰ ਭੰਗੂੜੀ,ਗੁਰਬਚਨ ਸਿੰਘ ਆਦਿ ਸਾਥੀ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!