ਪੰਜਾਬ

ਅਕਾਲੀ ਦਲ ਨੇ ਪੰਜਾਬ ਭਾਜਪਾ ਨੂੰ ਆਖਿਆ ਕਿ ਉਹ ਆਪਣੀ ਹਾਈ ਕਮਾਂਡ ਨੂੰ ਪੁੱਛੇ ਕਿ ਉਸਨੇ ਅਟਲ ਬਿਹਾਰੀ ਵਾਜਪਾਈ ਦੇ ਮੂਲ ਸਿਧਾਂਤ ਕਿਉਂ ਤਿਆਗਿਆ

ਪੰਜਾਬ ਭਾਜਪਾ ਦੇ ਆਗੂ ਇਕ ਭਰਾ ਸਿੱਖ ਨੂੰ ਦੂਜੇ ਭਰਾ ਹਿੰਦੂ ਖਿਲਾਫ ਲੜਵਾ ਕੇ ਖਤਰਨਾਕ ਖੇਡ ਖੇਡ ਰਹੇ ਹਨ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਕਿਹਾ ਕਿ ਭਾਜਪਾ ਦੀ ਅੰਮ੍ਰਿਤਸਰ ਇਕਾਈ ਦੇ ਸਥਾਨਕ ਆਗੂਆਂ ਨੂੰ ਆਖਿਆ ਕਿ ਜੇਕਰ ਉਹ ਸਚਮੁੱਚ ਪੰਜਾਬੀਆਂ ਦੀ ਭਲਾਈ ਵਿਚ ਦਿਲਚਸਪੀ ਰੱਖਦੇ ਹਨ ਤਾਂ ਫਿਰ ਉਹ ਅਕਾਲੀ ਦਲ ਪ੍ਰਧਾਨ ’ਤੇ ਹਮਲਾ ਕਰਨ ਨਾਲੋਂ ਕੇਂਦਰ ਨਾਲ ਮੱਥਾ ਮਾਰਨ।

ਚੰਡੀਗੜ੍ਹ, 17 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਆਖਿਆ ਕਿ ਉਹ ਆਪਣੀ ਹਾਈ ਕਮਾਂਡ ਨੂੰ ਪੁੱਛੇ ਕਿ ਉਸਨੇ ਅਟਲ ਬਿਹਾਰੀ ਵਾਜਪਾਈ ਦੇ ਮੂਲ ਸਿਧਾਂਤ ਕਿਉਂ ਛੱਡ ਦਿੱਤੇ ਅਤੇ ਅਕਾਲੀ ਦਲ ਦੇ ਮਾਮਲੇ ਵਿਚ ਨਫਰਤ ਭਰੀ ਰਾਜਨੀਤੀ ਕਰ ਕੇ ਗਠਜੋੜ ਧਰਮ ਕਿਉਂ ਨਹੀਂ ਨਿਭਾਇਆ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਖਰਾਬ ਕਰਨ ਵਾਸਤੇ ਨਫਰਤ ਭਰੀ ਰਾਜਨੀਤੀ ਕੀਤੀ।
ਅੰਮ੍ਰਿਤਸਰ ਆਧਾਰਿਤ ਕੁਝ ਭਾਜਪਾ ਆਗੂਆਂ, ਜੋ ਕਿ ਉਸਨੂੰ ਸੌਂਪੀ ਗਈ ਪਟਕਥਾ ਅਨੁਸਾਰ ਹੀ ਬਿਆਨਬਾਜ਼ੀ ਕਰ ਰਹੇ ਹਨ, ’ਤੇ ਵਰ੍ਹਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. Êਪ੍ਰੇਮ ਸਿੰਘ ਚੰਦੁਮਾਜਰਾ ਨੇ ਆਖਿਆ ਕਿ  ਅਜਿਹਾ ਜਾਪਦਾ ਹੈ ਕਿ ਪੰਜਾਬ ਭਾਜਪਾ ਨੇ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਲਈ ਹੈ ਜਿਸਦਾ ਸੂਬੇ ’ਤੇ ਬਹੁਤ ਮਾਰੂ ਅਸਰ ਪੈ ਸਕਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਖੇਡੀ ਜਾ ਰਹੀ ਖਤਰਨਾਕ ਖੇਡ ਨੁੰ ਸਮਝਣ ਜਿਸ ਤਹਿਤ  ਭਾਜਪਾ ਦੇ ਸੂਬਾਈ ਆਗੂ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਆਗੂ ਇਕ ਭਰਾ ਨੂੰ ਦੂਜੇ ਭਰਾ ਖਿਲਾਫ ਲੜਵਾਉਣਾ ਚਾਹੁੰਦੇ ਹਨ ਅਤੇ ਇਹਨਾਂ ਦਾ ਮਕਸਦ ਪਕੜ ਬਣਾਉਣਾ ਹੈ ਕਿਉਂਕਿ ਇਹਨਾਂ ਨੁੰ ਲੋਕਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਬਣਨ ਮਗਰੋਂ ਠੁਕਰਾ ਦਿੱਤਾ ਹੈ।
ਸਥਾਨਕ ਆਗੂਆਂ ਨੂੰ ਕੇਂਦਰ ਖਿਲਾਫ ਡਟਣ ਦਾ ਸੱਦਾ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਤੁਸੀਂ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਪੁੱਛੋ ਕਿ  ਉਸਨੇ ਅਟਲ ਬਿਹਾਰੀ ਵਾਜਪਾਈ ਦੀ ਉਦਾਰਵਾਦੀ ਨੀਤੀ ਕਿਉਂ ਛੱਡ ਦਿੱਤੀ ਤੇ ਤੁਹਾਨੂੰ ਨਾਲ ਰੱਖਣਾ ਕਿਉਂ ਭੁੱਲ ਗਏ। ਬਜਾਏ ਅਕਾਲੀ ਦਲ ਦੇ ਖਿਲਾਫ ਜ਼ਹਿਰ ਉਗਲਣ ਦੇ, ਤੁਸੀਂ ਕੇਂਦਰ ਸਰਕਾਰ ਨੂੰ ਪੁੱਛੋ ਕਿ ਉਸਨੇ ਕਿਸਾਨ ਵਿਰੋਧੀ ਸਟੈਂਡ ਕਿਉਂ ਲਿਆ ਤੇ ਕਿਸਾਨ ਵਿਰੋਧੀ ਲੀਹ ਕਿਉਂ ਫੜੀ। ਉਹਨਾਂ ਕਿਹਾ ਕਿ ਨਵੀਂ ਭਾਜਪਾ ਕਾਰਪੋਰੇਟ ਸੈਕਟਰ ਦੀ ਲੀਹ ’ਤੇ ਕਿਉਂ ਚਲ ਰਹੀ ਹੈ ?  ਇਸਨੇ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਉਹਨਾਂ ਨਾਲ ਸਲਾਹ ਮਸ਼ਵਰਾ  ਕੀਤੇ ਬਗੈਰ ਕਾਨੂੰਨ ਕਿਉਂ ਬਣਾਇਆ ਅਤੇ ਉਹ ਕਿਸਾਨਾਂ ਨੁੰ ਅਜਿਹਾ ਤੋਹਫਾ ਦੇਣ ਲਈ ਕਿਉਂ ਬਜਿੱਦ ਹੈ ਜੋ ਕਿਸਾਨ ਲੈਣਾ ਹੀਂ ਚਾਹੁੰਦੇ ?
ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦੀ ਸਲਾਹ ਮੰਨੀ ਹੁੰਦੀ ਤਾਂ ਫਿਰ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ।
ਭਾਜਪਾ ਦੇ ਅੰਮ੍ਰਿਤਸਰ ਆਧਾਰਿਤ ਆਗੂਆਂ ਨੂੰ ਹਿੰਦੂ ਤੇ ਸਿੱਖਾਂ ਨੂੰ ਵੱਖੋ ਵੱਖਰੇ ਤੌਰ ’ਤੇ ਧਰੁਵੀਕਰਨ ਕਰਨ ਦੀ ਥਾਂ ’ਤੇ ਦੇਸ਼ ਦੀ ਭਲਾਈ ਵਾਸਤੇ ਸੋਚਣ ਲਈ ਆਖਅਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਨੇ ਤਾਂ ਬੀਤੇ ਸਮੇਂ ਵਿਚ ਪਹਿਲਾਂ ਹੀ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਦਾ ਸੰਤਾਪ ਹੰਢਾਇਆ ਹੈ। ਹੁਣ ਦੁਬਾਰਾ ਅਜਿਹੇ ਦੌਰ ਦਾ ਨੀਂਹ ਪੱੱਥਰ ਨਾ ਰੱਖੋ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!