ਪੰਜਾਬ

ਭਾਈ ਰਾਜੋਆਣਾ ਨੁੰ ਮਨੁੱਖਤਾ ਦੇ ਆਧਾਰ ’ਤੇ ਰਿਹਾਅ ਕੀਤਾਜਾਵੇ : ਅਕਾਲੀ ਦਲ

ਭਾਈ ਰਾਜੋਆਣਾ ਨੇ ਆਮ ਉਮਰ ਕੈਦ ਨਾਲੋਂ ਦੁੱਗਣਾ ਸਮਾਂਜੇਲ੍ਹ ਵਿਚ ਗੁਜਾਰਿਆ

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਕ ਭਾਵੁਕ ਸਿੱਖ ਮੁੱਦੇ ’ਤੇ ਆਪਣੇ ਹਿੱਤਾਂ ਲਈ ਦੋਗਲੀਆਂ ਚਾਲਾਂ ਨਾ ਚੱਲਣ

ਚੰਡੀਗੜ੍ਹ, 9 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਕਰ ਕੇ ਉਸਦੀ ਮੁੱਕ ਨਾ ਰਹੀ ਕੈਦ ਦਾ ਫੈਸਲਾਕੁੰਨ ਅੰਤ ਮਰ ਦੇਵੇ। ਇਹ ਮਨੁੱਖਤਾ ਭਰਿਆ ਕਦਮ ਸਪਿਆਚਾਰ ਕਦਰਾਂ ਕੀਮਤਾਂ ਦੇ ਮੁਤਾਬਕ ਹੋਵੇਗਾ ਕਿਉਂਕਿ ਭਾਈ ਰਾਜੋਆਣਾ ਨੇ ਆਮ ਉਮਰ ਕੈਦੀ ਨਾਲੋਂ ਦੁੱਗਣਾ ਸਮਾਂ ਜੇਲ੍ਹ ਵਿਚ ਗੁਜ਼ਾਰ ਲਿਆ ਹੈ।
ਬਾਦਲ ਨੇ ਕਾਂਗਰਸੀ ਆਗੂਆਂ ਨੁੰ ਆਖਿਆ ਕਿ ਉਹ ਸਿਆਸੀ ਮੌਕਾਪ੍ਰਸਤੀ ਤੋਂ ਉਪਰ ਉਠਣ ਅਤੇ ਭਾਈ ਰਾਜੋਆਣਾ ਦੀ ਰਿਹਾਈ ਦੀ ਹਮਾਇਤ ਕਰਲ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਵੀ ਭਾਵੁਕ ਸਿੱਖ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੋਗਲੀਆਂ ਚਾਲਾਂ ਖੇਡਣ ਲੱਗ ਜਾਂਦੇ ਹਨ। ਇਕ ਪਾਸੇ ਤਾਂ ਦਿੱਲੀ ਵਿਚ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਿਚ ਲੱਗੇ ਰਹਿੰਦੇ ਨ ਤੇ ਭਾਈ ਰਾਜੋਆਦਾ ਦੀ ਰਿਹਾਈ ਦਾ ਵਿਰੋਧ ਕਰਦੇ ਹਨ ਜਦਕਿ ਦੂਜੇ ਪਾਸੇ  ਮੌਕਾਪ੍ਰਸਤੀ ਵਿਖਾਉਂਦਿਆਂ ਇਹ ਆਖਦੇ ਹਨ ਕਿ ਉਹ ਨਿੱਜੀ ਤੌਰ ’ਤੇ ਮੌਤ ਦੀ ਸਜ਼ਾ ਦੇ ਖਿਲਾਫ ਹਨ। ਉਹਨਾਂ ਕਿਹਾ ਕਿ ਉਹ  ਕੈਪਟਨ ਅਮਰਿੰਦਰ ਸਿੰਘ ਉਸ ਵਿਅਕਤੀ ਜਿਸਨੇ ਆਪਣੇ ਜੀਵਨ ਦਾਚੰਗਾ ਸਮਾਂ ਇਸ ਕਰ ਕੇ ਜੇਲ੍ਹ ਵਿਚ ਗੁਜ਼ਾਰ ਲਿਆ ਕਿਉਂਕਿ ਉਸਨੇ ਧਾਰਮਿਕ ਭਾਵਨਾਵਾਂ ਵਿਚ ਆ ਕੇ ਅਜਿਹਾ ਕੁਝ ਕਰ ਲਿਆ ਸੀ, ਦੀ ਰਿਹਾਈ ਦੀ ਸਪਸ਼ਟ ਹਮਾਇਤ ਕਰਨ ਤੋਂ ਵੀ ਭੱਜ ਰਹੇ ਹਨ।

 ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਖਾਸ ਤੌਰ ’ਤੇ ਸਿੱਖ ਕੌਮ ਨਾਲ ਭਾਰਤ ਸਰਕਾਰ ਵੱਲੋਂ ਕੀਤਾ ਕੌਮੀ ਵਾਅਦਾ ਪੂਰਾ ਕਰਨ ਲਈ ਇਸ ਕਦਮ ਨੂੰ ਤੇਜ਼ੀ ਨਾਲ ਲਾਗੂ ਕੀਤੇ ਜਾਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਪਹਿਲਾਂ ਇਹ ਗੱਲ ਸਰਕਾਰੀ ਤੌਰ ’ਤੇ ਕਹੀ ਸੀ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੁੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਵਾਅਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇਸਿੱਖ ਕੌਮ ਨਾਲ ਵਿਸ਼ੇਸ਼ ਤੌਰ ’ਤੇ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਇਸੇ ਵਾਅਦੇ ਨੂੰ ਵੇਖਦਿਆਂ ਅਜਿਹਾ ਕੋਈ ਤਰਕ ਨਹੀਂ ਕਿ ਭਾਈ ਰਾਜੋਆਣਾ ਇਕ ਦਿਨ ਵੀ ਹੋਰ ਜੇਲ੍ਹ ਵਿਚ ਰਹਿਣ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ 26 ਸਾਲ ਜੇਲ੍ਹ ਕੱਟ ਲਈ ਹੈ ਜੋ ਕਿ ਇਕ ਆਮ ਉਮਰ ਕੈਦ ਨਾਲੋਂ ਕਿਤੇ ਜ਼ਿਆਦਾ ਹੈ। ਉਹਨਾਂ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਗਈ ਤੇ ਭਾਈ ਰਾਜੋਆਣਾ ਨੇ ਇਕ ਉਮਰ ਕੈਦ ਨਾਲੋਂ 10 ਤੋਂ 14 ਸਾਲ ਜ਼ਿਆਦਾ ਜੇਲ੍ਹ ਵਿਚ ਗੁਜ਼ਾਰ ਲਏ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸਨੂੰ ਸਿੱਖ ਕੌਮ ਨੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਖਾਲਸਾ ਪੰਥ ਦੇ ਧਾਰਮਿਕ ਮਾਮਲੇ ਚਲਾਉਣ ਦੀ ਲੋਕਤੰਤਰੀ ਜ਼ਿੰਮੇਵਾਰੀ ਸੌਂਪੀ ਹੈ, ਨੇ ਭਾਰਤ ਸਰਕਾਰ ਨੂੰ ਇਕ ਮਤਾ ਭੇਜਿਆ ਸੀ ਜਿਸ ਵਿਚ ਪਹਿਲੀ ਮੰਗ ਭਾਈਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਤੇ ਫਿਰ ਉਹਨਾਂ ਨੂੰ ਰਿਹਾਅ ਕਰਨ ਦੀ ਸੀ ਕਿਉਂਕਿ ਉਹ ਪਹਿਲਾਂ ਹੀ ਆਪਣੇਜੀਵਨ ਦੇ ਦੋ  ਤਿਹਾਈ ਵਰ੍ਹੇ ਜੇਲ੍ਹ ਵਿਚ ਗੁਜ਼ਾਰ ਚੁੱਕੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕੌਮ ਦੀ ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਦੀ ਸਮੀਖਿਆ ਦੀ ਮੰਗ ਅਤੇ ਭਾਈ ਰਾਜੋਆਦਾ ਦੀ ਫਾਂਸੀ ਦੇ ਹੁਕਮਾਂ ’ਤੇ ਰੋਕ ਸਫਲਤਾ ਨਾਲ ਕਰਵਾ ਲਈ ਸੀ।

ਜਦੋਂ ਤੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ-ਭਾਜਪਾ ਸਰਕਾਰ ਵਿਚ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਚਾਰਜ ਸੰਭਾਲਿਆ ਸੀ, ਉਦੋਂ ਤੋਂ ਸੁਖਬੀਰ ਸਿੰਘ ਬਾਦਲ ਭਾਈ ਰਾਜੋਆਣਾਂ ਦੀਆਂ ਅਸਫਲ ਤਕਲੀਫਾਂ ਦੇ ਆਧਾਰ ’ਤੇ ਵੁਹਨਾਂ ਦੀ ਰਿਹਾਈ ਦੀ ਮੰਗ ਕਰਦੇ ਆ ਰਹੇ ਹਨ। ਮਾਰਚ 2012 ਵਿਚ ਸੁਖਬੀਰ ਸਿੰਘ ਬਾਦਲ ਨੇ ਭਾਈ ਰਾਜੋਆਣਾ ਨੂੰ ਫਾਂਸੀ ਲਗਾਏ ਜਾਣ ਦੇ ਅਦਾਲਤੀ ਹੁਕਮਾਂ ਦਾ ਅਕਾਲੀ ਦਲ ਸਰਕਾਰ ਵੱਲੋਂ ਜ਼ੋਰਦਾਰ ਵਿਰੋਧ ਕਰਨ ਦੀ ਅਗਵਾਈ ਕੀਤੀ ਸੀ।  ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਇਹ ਹੁਕਮ ਲਾਗੂ ਕਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਫਾਂਸੀ ਲਾਉਣ ਦੇ ਹੁਕਮਾਂ ਨੂੰ ਰੋਕਣ ਲਈਸ ਾਰੇ ਸਿਆਸੀ ਤੇ ਕਾਨੂੰਨੀ ਵਿਕਲਪ ਵਿਚਾਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ  ਸੁਖਬੀਰ ਸਿੰਘ ਬਾਦਲ ਨੇ ਤਤਕਾਲੀ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨਾਲ ਮੁਲਾਕਾਤ ਕਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਅਪੀਲ ਦੇ ਆਧਾਰ ’ਤੇ ਉਹਨਾਂ ਦੇ ਦਖਲ ਦੀ ਮੰਗ ਕੀਤੀ ਸੀ। ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਇਕ ਵਫਦ ਨੇ ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਭਾਈ ਰਾਜੋਆਣਾ ਦੀ ਕੈਦ ਖਤਮ ਕਰਨ ਦੀ ਅਪੀਲ ਕੀਤੀ ਸੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!