ਪੰਜਾਬ

*ਸਿੱਧੂ ਮੂਸੇਵਾਲਾ ਦੇ ਗੀਤ ਵਾਰ ਨੇ 24 ਘੰਟੇ ਵਿਚ ਤੋੜੇ ਰਿਕਾਰਡ, ਪਿਤਾ ਬਲਕੌਰ ਸਿੰਘ ਨੇ ਕਹੀ ਵੱਡੀ ਗੱਲ*

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲੋਕਾਂ ਵਿਚ ਕਿੰਨਾ ਲੋਕ ਪ੍ਰੀਆ ਸੀ ਇਸ ਗੱਲ ਦਾ ਅੰਦਾਜਾ ਉਨ੍ਹਾਂ ਦੇ ਨਵੇਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਲਗਾਇਆ ਜਾ ਸਕਦਾ ਹੈ । ਪੂਰੀ ਦੁਨੀਆ ਵਿਚ ਓਹਨਾ ਦੇ ਗੀਤ ਦੀ ਗੂੰਜ ਦਿਖਾਈ ਦੇ ਰਹੀ ਹੈ । ਸਿੱਧੂ ਮੂਸੇਵਾਲਾ ਦੇ ਧਾਰਮਿਕ ਗੀਤ ‘ਵਾਰ ‘ ਨੇ 24 ਘੰਟੇ ਵਿਚ ਰਿਕਾਰਡ ਤੋੜ ਦਿੱਤੇ ਹਨ । ‘ਵਾਰ’ ਗੀਤ ਤੇ 10 ਮਿਲੀਅਨ ਵਿਊ ਆਏ ਹਨ । ਇਹ ਗੀਤ 15 ਦੇਸ਼ਾ ਵਿਚ ਟਰੇਂਡ ਕਰ ਰਿਹਾ ਹੈ । 1 .5 ਮਿਲੀਅਨ ਲੋਕਾਂ ਨੇ ਗੀਤ ਨੂੰ ਪਸੰਦ ਕੀਤਾ ਹੈ । ਯੂ ਟਿਊਬ ਤੇ ਪੂਰੀ ਦੁਨੀਆ ਵਿਚ ਗੀਤ ਟਰੇਂਡ ਕਰ ਰਿਹਾ ਹੈ । ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਨੂੰ ਜਿਥੋਂ ਚਾਹੁਣ ਵਾਲਿਆ ਦਾ ਸਵਾਲ ਹੈ , ਉਹ ਰਿਕਾਰਡ ਪਹਿਲਾ ਹੀ ਬਣਾਉਂਦੇ ਰਹੇ ਹਨ , ਉਨ੍ਹਾਂ ਨੂੰ ਚਾਹੁਣ ਵਾਲੇ ਪਹਿਲਾ ਹੀ ਬਹੁਤ ਸਨ । ਸਿੱਧੂ ਦੇ ਪਿਤਾ ਨੇ ਕਿਹਾ ਕਿ ਅਸੀਂ ਦਮਦਮਾ ਸਾਹਿਬ ਜਾ ਤੇ ਅਸ਼ੀਰਵਾਦ ਲਿਆ ਸੀ । ਸਾਡੇ ਕੋਲ ਅਵਾਜ ਪਈ ਸੀ । ਪਹਿਲਾ ਅਸੀਂ ਵਾਰ ਰਿਲੀਜ ਕਰਨਾ ਸੀ , ਪਰ ਐਸ ਵੀ ਐਲ ਲੀਕ ਹੋ ਗਿਆ ਸੀ । ਸਿੱਧੂ ਦੇ ਪਿਤਾ ਨੇ ਕਿਹਾ ਹੈ ਕਿ ਸਿੱਧੂ ਦੇ ਹੋਰ ਗੀਤ ਵੀ ਆਉਂਦੇ ਰਹਿਣਗੇ । ਲੋਕ ਕਾਫੀ ਉਤਸਾਹਿਤ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!