ਪੰਜਾਬ
*ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ : ਸਾਬਕਾ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ*
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਚ ਪੰਜਾਬ ਪੁਲਿਸ ਨੇ ਅੱਜ ਸਾਬਕਾ ਮੰਤਰੀ ਅਕਾਲੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਬੀ ਡੀ ਪੀ ਓ ਸੰਦੀਪ ਕਾਹਲੋਂ ਤੇ ਹਥਿਆਰਾਂ ਦੀ ਸਪਲਾਈ ‘ਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ ਸੰਦੀਪ ਕਾਹਲੋਂ ਨੂੰ ਲੁਧਿਆਣਾ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ ਹੈ । ਅਦਾਲਤ ਨੇ ਸੰਦੀਪ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜਿਆ। ਹਥਿਆਰਾਂ ਵਾਲੀ ਫਾਰਚੂਨਰ ਸੰਦੀਪ ਕਾਹਲੋਂ ਦੀ ਹੋਣ ਦਾ ਇਲਜ਼ਾਮ ਹਨ । ਪੁਲਿਸ ਨੇ ਕਿਹਾ ਕਿ 29 ਜੂਨ ਅਸੀਂ ਸਤਵੀਰ ਸਿੰਘ ਨਾਮ ਦਾ ਵਿਅਕਤੀ ਫੜਿਆ ਸੀ ਉਸ ਕੋਲੋਂ 315 ਬੋਰ ਦਾ ਹਥਿਆਰ ਮਿਲਿਆ ਸੀ ਉਸ ਨੇ ਖੁਲਾਸ਼ਾ ਕੀਤਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾ 19 ਮਈ ਨੂੰ ਉਹ ਮੂਸੇਵਾਲਾ ਦੇ ਕਤਲ ਤੋਂ ਪਹਿਲਾ ਉਹ ਬਠਿੰਡੇ ਗਿਆ ਸੀ ਇਸ ਦੀ ਹਦਾਇਤ ਤੇ ਗਿਆ ਸੀ । ਪੁਲਿਸ ਦਾ ਕਹਿਣਾ ਹੈ ਕਿ ਉਹ ਕੋਲੋਂ ਅਜੇ ਕੋਈ ਰਿਕਵਰੀ ਨਹੀਂ ਹੋਈ ਹੈ । ਹੁਣ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ ਉਸ ਵਿਚ ਜਾਂਚ ਕੀਤੀ ਜਾਵੇਗੀ ।ਸੰਦੀਪ ਕਾਹਲੋਂ ਕਈ ਦਿਨਾਂ ਤੋਂ ਗੈਰ ਹਾਜਰ ਚੱਲ ਰਿਹਾ ਸੀ ।