ਪੰਜਾਬ ਸਰਕਾਰ ਤੁਹਾਡੇ ਦੁਆਰ: 6 ਤੋਂ ਪਿੰਡ ਪੱਧਰ ਤੇ ਲਗਾਏ ਜਾਣਗੇ ਕੈਂਪ- ਹਰਬੰਸ ਸਿੰਘ
ਅਹਿਮਦਗੜ੍ਹ/ਮਾਲੇਰਕੋਟਲਾ 04 ਫਰਵਰੀ : ਸਡ ਡਵੀਜਨ ਅਹਿਮਦਗੜ੍ਹ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸਾਂ ਤਹਿਤ ‘ ਪੰਜਾਬ ਸਰਕਾਰ, ਤੁਹਾਡੇ ਦੁਆਰ ‘ ਪਹਿਲਕਦਮੀ ਤਹਿਤ ਆਗਾਮੀ 6 ਫਰਵਰੀ ਤੋਂ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਨਾਗਰਿਕਾਂ ਨੂੰ ਇਸ ਦਾ ਲਾਭ ਮਿਲ ਸਕੇ।
ਇਸ ਗੱਲ ਦੀ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਹਰਬੰਸ ਸਿੰਘ ਨੇ ਸਬ ਡਵੀਜਨ ਅਹਿਮਦਗੜ੍ਹ ਵਿਖੇ ਲੱਗਣ ਵਾਲੇ ਕੈਂਪਾਂ ਦੀ ਸਮਾਂ ਸਾਰਣੀ ਸਾਂਝੀ ਕਰਦਿਆ ਦਿੱਤੀ ।
ਕੈਂਪਾਂ ਦੇ ਆਯੋਜਨ ਲਈ ਸਬ ਡਵੀਜਨ ਪੱਧਰ ਤੇ ਦੋ ਟੀਮਾਂ ਦਾ ਗਠਨ
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੇ ਆਯੋਜਨ ਲਈ ਸਬ ਡਵੀਜਨ ਪੱਧਰ ਤੇ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ । ਰੋਜ਼ਾਨਾ 04 ਕੈਂਪ 29 ਫਰਵਰੀ ਤੱਕ ਲਗਾਏ ਜਾਣਗੇ ਤਾਂ ਜੋ ਲੋਕਾਂ ਦੀ ਮੁਸ਼ਕਿਲਾਂ/ਸਮਸਿਆਵਾਂ ਦਾ ਉਨ੍ਹਾਂ ਦੇ ਘਰ ਦੇ ਨੇੜੇ ਹੱਲ ਕੀਤਾ ਜਾ ਸਕੇ ।\
9 ਫਰਵਰੀ ਤੱਕ ਆਯੋਜਤ ਹੋਣ ਵਾਲੇ ਕੈਪਾਂ ਦੀ ਸਮਾਂ ਸਾਰਣੀ
09 ਫਰਵਰੀ ਤੱਕ ਆਯੋਜਤ ਹੋਣ ਵਾਲੇ ਕੈਪਾਂ ਦੀ ਸਮਾਂ ਸਾਰਣੀ ਸਾਂਝਾ ਕਰਦੇ ਹੋਏ ਉਪ ਮੰਡਲ ਮੈਜਿਸਟਰੇਟ, ਅਹਿਮਦਗੜ੍ਹ ਨੇ ਦਸਿੱਆ ਕਿ 06 ਫਰਵਰੀ ਦਿਨ ਮੰਗਲਵਾਰ ਨੂੰ ਪਿੰਡ ਉਮਰਪੁਰਾ ਵਿਖੇ ਸਵੇਰੇ 09-30 ਤੋਂ 11-00 ਵਜੇ ਤੱਕ ਪੰਚਾਇਤ ਘਰ ਵਿਖੇ, ਪਿੰਡ ਨੱਥੂਮਾਜਰਾ ਦੇ ਪੰਚਾਇਤ ਘਰ ਵਿਖੇ 11-30 ਤੋਂ 01-00 ਵਜੇਂ ਤੱਕ, ਪਿੰਡ ਦਿਲਾਵਰਗੜ੍ਹ ਦੀ ਸੁਸਾਇਟੀ ਵਿਖੇ ਬਾਅਦ ਦੁਪਹਿਰ 02.00 ਵਜੇ ਤੋਂ 3.00 ਵਜੇ ਤੱਕ ਅਤੇ ਪਿੰਡ ਰੋਹੀੜਾ ਦੇ ਪੰਚਾਇਤ ਘਰ ਸ਼ਾਮ 04-00 ਵਜੇ ਤੋਂ 5-00 ਤੱਕ, ਮਿਤੀ 07 ਫਰਵਰੀ ਨੂੰ ਪਿੰਡ ਅਲਵੇਲਪੁਰਾ ਦੀ ਐਸ.ਸੀ. ਧਰਮਸ਼ਾਲਾ ਵਿਖੇ ਸਵੇਰੇ 09-30 ਤੋਂ 11-00 ਵਜੇ ਤੱਕ , ਪਿੰਡ ਜਿੱਤਵਾਲ ਕਲਾਂ ਦੇ ਦਰਵਾਜੇ ਵਿਖੇ 11.30 ਤੋਂ 01.00 ਵਜੇਂ ਤੱਕ,ਪਿੰਡ ਜਿੱਤਵਾਲ ਖੁਰਦ ਦੇ ਦਰਵਾਜੇ ਵਿਖੇ 02-00 ਵਜੇ ਤੋਂ 3-00 ਵਜੇਂ ਤੱਕ, ਪਿੰਡ ਬਾਠਾਂ ਦੇ ਪ੍ਰਾਇਮਰੀ ਸਕੂਲ ਵਿਖੇ ਸ਼ਾਮ 04-00 ਵਜੇ ਤੋਂ 5-00 ਤੱਕ , ਮਿਤੀ 08 ਫਰਵਰੀ ਨੂੰ ਬਾਲੇਵਾਲ ਦੇ ਪੰਚਾਇਤ ਘਰ ਵਿਖੇ ਸਵੇਰੇ 09-00 ਵਜੇ ਤੋਂ 11-30 ਵਜੇ ਤੱਕ, ਪਿੰਡ ਨਾਰੋਮਾਜਰਾ ਦੀ ਬੀਸੀ ਧਰਮਸ਼ਾਲਾ ਵਿਖੇ 11-30 ਤੋਂ 01-00 ਵਜੇ ਤੱਕ, ਪਿੰਡ ਚੁਪਕਾ ਦੇ ਪੰਚਾਇਤ ਘਰ ਬਾਅਦ ਦੁਪਹਿਰ 02-00 ਤੋਂ 3-30 ਵਜੇ ਤੱਕ ਅਤੇ ਪਿੰਡ ਤੋਤਾਪੁਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸ਼ਾਮ 04-00 ਵਜੇ ਤੋਂ 05-00 ਵਜੇ ਤੱਕ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਜਾਵੇਗਾ ।
ਉਨ੍ਹਾਂ ਹੋਰ ਦੱਸਿਆ ਕਿ ਮਿਤੀ 09 ਫਰਵਰੀ ਨੂੰ ਪਿੰਡ ਫੌਜੇਵਾਲ ਦੀ ਐਸ.ਸੀ.ਧਰਮਸ਼ਾਲਾ ਵਿਖੇ ਸਵੇਰੇ 09-00 ਵਜੇ ਤੋਂ 11-30 ਵਜੇ ਤੱਕ,ਪਿੰਡ ਕਲਿਆਣ ਦੀ ਐਸ.ਸੀ.ਧਰਮਸ਼ਾਲਾ ਵਿਖੇ 11-30 ਤੋਂ 01-00 ਵਜੇ ਤੱਕ, ਪਿੰਡ ਜਲਵਾਣਾ ਦੇ ਬਾਲ ਭਵਨ ਵਿਖੇ ਬਾਅਦ ਦੁਪਹਿਰ 02-00 ਵਜੇ ਤੋਂ 05-00 ਵਜੇ ਅਤੇ ਪਿੰਡ ਦਰਿਆਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਵੇਰੇ 04-00 ਤੋਂ 05-00 ਵਜੇ ਤੱਕ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਸਕੀਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ੇਸ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ।
ਯੋਜਤ ਹੋਣ ਵਾਲੇ ਕੈਂਪਾਂ ਲਈ ਸਾਰੇ ਪ੍ਰਬੰਧ ਮੁਕੰਮਲ
ਐਸ.ਡੀ.ਐਮ. ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਸਕੀਮ ਤਹਿਤ ਸਬ ਡਵੀਜਨ ਵਿੱਚ ਆਯੋਜਤ ਹੋਣ ਵਾਲੇ ਕੈਂਪਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਇਨ੍ਹਾਂ ਇਲਾਕਿਆ ਦੇ ਲੋਕਾਂ ਨੂੰ ਅਪੀਲ ਕਿ ਇਹਨ੍ਹਾਂ ਵਿਸ਼ੇਸ ਕੈਂਪਾ ਦਾ ਵੱਧ ਤੋ ਵੱਧ ਲਾਹਾ ਲੈਣ ਅਤੇ ਆਪਣੇ ਕੰਮਾਂ ਨੂੰ ਆਪਣੇ ਘਰ ਦੇ ਨੇੜੇ ਹੀ ਕਰਵਾਉਣ ਨੂੰ ਤਰਜੀਹ ਦੇਣ ।