ਪੰਜਾਬ

ਡਾ ਸਰਬਜੀਤ ਸਿੰਘ ਰੰਧਾਵਾ ਨੂੰ ਕੈਪਟਨ ਅਮਰਿੰਦਰ ਨੇ  ਸੁਤੰਤਰਤਾ ਦਿਵਸ ਮੌਕੇ ਕੀਤਾ ਸਟੇਟ ਆਵਾਰਡ ਨਾਲ ਸਨਮਾਨਿਤ –

 ਸ੍ਰੀ ਅਮਿ੍ਰਤਸਰ ਵਿਖੇ ਮਨਾਏ ਗ‌ਏ  ਰਾਜ ਪੱਧਰੀ ਸੁਤੰਤਰਤਾ ਦਿਵਸ ਮੌਕੇ ਤੇ ਮੁੱਖ ਮੰਤਰੀ  ਪੰਜਾਬ ਕੈਪਟਨ ਅਮਰਿੰਦਰ ਸਿੰਘ  ਨੇ ਡਿਪਟੀ ਡਾਇਰੈਕਟਰ ਜਲੰਧਰ ਕਮ ਸੀਨੀਅਰ ਵੈਟਨਰੀ ਅਫ਼ਸਰ ਬਟਾਲਾ ਡਾਕਟਰ ਸਰਬਜੀਤ ਸਿੰਘ ਰੰਧਾਵਾ  ਨੂੰ  ਉਹਨਾਂ ਦੀਆਂ ਪਸੂ਼ ਪਾਲਣ ਵਿਭਾਗ ਵਿਚ ਦਿਤੀਆਂ ਗ‌ਈਆਂ ਵਿਲੱਖਣ ਸੇਵਾਵਾਂ ਬੱਦਲੇ ਪੰਜਾਬ ਸਰਕਾਰ ਦੀ ਤਰਫੋਂ ਰਾਜ ਪੱਧਰੀ ਆਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਆਵਾਰਡ ਮਿਲਣ ਤੋਂ ਬਾਅਦ ਡਾਕਟਰ ਸਰਬਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ  ਕੈਬਨਿਟ ਮੰਤਰੀ  ਪਸੂ਼ ਪਾਲਣ ਵਿਭਾਗ ਪੰਜਾਬ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਪਸੂ਼ ਪਾਲਣ ਵਿਭਾਗ ਵਿਜੇ ਕੁਮਾਰ ਜੰਜੂਆ ਆਈ ਏ ਐਸ  ਡਿਪਟੀ ਸੈਕਟਰੀ ਸੁਰਿੰਦਰ ਕੌਰ  ਪਸੂ਼ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਐਚ ਐਸ ਕਾਹਲੋਂ ਦੇ  ਵਿਸੇ਼ਸ ਤੋਰ ਤੇ ਆਭਾਰੀ ਹਨ ਜਿਹਨਾਂ ਨੇ ਉਹਨਾਂ ਦੇ  ਵਿਭਾਗ ਵਿਚ ਕੀਤੇ ਗ‌ਏ ਕੰਮਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਰਾਜ ਪੱਧਰੀ ਆਵਾਰਡ ਦੇਣ ਲ‌ਈ ਉਹਨਾਂ ਦੇ ਨਾਂ ਦੀ ਸਿਫਾ਼ਰਸ ਭੇਜੀ ਸੀ ਉਧਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ,ਜਸਵਿੰਦਰ ਬੜੀ,ਰਾਜੀ਼ਵ ਮਲਹੋਤਰਾ ,ਗੁਰਦੀਪ ਸਿੰਘ ਬਾਸੀ ਨੇ ਡਾਕਟਰ ਸਰਬਜੀਤ ਸਿੰਘ ਰੰਧਾਵਾ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹੋਏ ਕੈਬਨਿਟ ਮੰਤਰੀ ਪਸੂ਼ ਪਾਲਣ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਬਾਜਵਾ ਦਾ ਧੰਨਵਾਦ ਕੀਤਾ ਹੈ ਜਿਨਾਂ ਨੇ ਡਾਕਟਰ ਰੰਧਾਵਾ ਨੂੰ ਸਟੇਟ ਆਵਾਰਡ ਦਿਵਾ ਕੇ  ਪਸੂ਼ ਪਾਲਣ ਵਿਭਾਗ ਦਾ ਨਾਂ ਰੌਸ਼ਨ ਕੀਤਾ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!