ਪੰਜਾਬ
ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਦਿੱਤੀਆਂ ਵਧਾਈਆਂ
ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਤਾ ਚਰਨ ਕੌਰ ਵੱਲੋਂ ਇਕ ਲੜਕੇ ਨੂੰ ਜਨਮ ਦੇਣ ਤੇ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਇਕ ਨੰਨੇ ਬਾਲ ਅਤੇ ਮਰਹੂਮ ਸੁਭਦੀਪ ਸਿੰਘ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਦੇ ਹੋਣ ਤੇ ਉਹਨਾਂ ਨੂੰ ਵਧਾਈਆਂ ਦਿਤੀਆਂ ਹਨ ਅਤੇ ਆਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਕੇ ਬੱਚੇ ਅਤੇ ਉਸਦੀ ਮਾਤਾ ਚਰਨ ਕੌਰ ਦੀ ਚੜਦੀ ਕਲਾਂ ਦੀ ਕਾਮਨਾ ਕੀਤੀ ਹੈ
ਮਰਿਹੂਮ ਸਿਧੂ ਮੂਸੇਵਾਲ ਨੂੰ ਚਾਹੁਣ ਵਾਲੇ ਕਰੋੜਾਂ ਪ੍ਰਸ਼ੰਸਕਾਂ ਦੀਆਂ ਦੁਆਵਾਂ ਸਦਕਾ ਵਾਹਿਗੁਰੂ ਨੇ ਬਲਕੌਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਛੋਟਾ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਿ ਆਪਣਾ ਮੇਹਰਾਂ ਭਰਿਆਂ ਹੱਥ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਰੱਖਿਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 29 ਮਈ 2022 ਨੂੰ ਕੁਝ ਭਾਰੇ ਦੇ ਲੋਕਾਂ ਨੇ ਗੈਂਗਸਟਰਰਾਂ ਦੇ ਕਹਿਣ ਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਉਸ ਦੀ ਮੋਤ ਤੋਂ ਬਾਅਦ ਉਸਦਾ ਸਾਰਾ ਪਰਿਵਾਰ ਆਪਣੇ ਪੁੱਤਰ ਦਾ ਇਨਸਾਫ ਲੈਣ ਲਈ ਦਰ ਦਰ ਭੱਟਕ ਰਿਹਾ ਸੀ ਪਰ ਮੌਜੂਦਾ ਸਰਕਾਰ ਮੂਸੇਵਾਲਾ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਦੇ ਸੱਕੀ ਜਿਸ ਕਾਰਨ ਬਲਕੌਰ ਸਿੰਘ ਅੰਦਰੂਨੀ ਤੌਰ ਤੇ ਇਸ ਸਰਕਾਰ ਦੀਆਂ ਨੀਤੀਆਂ ਤੋਂ ਟੁੱਟ ਚੁੱਕਾ ਸੀ ਪਰ ਨਵੇਂ ਬਾਲ ਦੇ ਘਰ ਵਿੱਚ ਆਉਣ ਨਾਲ ਪਰਿਵਾਰ ਨੂੰ ਜ਼ਰੂਰ ਥੋੜਾ ਸਕੂਨ ਮਿਲੇਗਾ
ਇਥੇ ਇਹ ਗੱਲ ਵਿਸੇਸ ਤੌਰ ਤੇ ਦੱਸਣਯੋਗ ਹੈ ਕਿ ਬੱਚੇ ਦੇ ਆਉਣ ਦੀ ਖੁਸ਼ਖ਼ਬਰੀ ਖੁੱਦ ਬੱਚੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਕਰੋੜਾ ਫੈਨਜ ਨਾਲ ਸਾਝੀ ਕੀਤੀ
ਸੁਖਜਿੰਦਰ ਸਿੰਘ ਰੰਧਾਵਾ ਦੀ ਤਰਫੋਂ ਇਹ ਜਾਣਕਾਰੀ ਪੱਤਰਕਾਰਾਂ ਨੂੰ ਉਹਨਾ ਦੇ ਕਰੀਬੀ ਸਾਥੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ