ਪੰਜਾਬ

ਮਹਿਲਾ ਦਿਵਸ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ  ਮਹਿਲਾਵਾਂ ਨੂੰ ਦਿਤੀ ਵਧਾਈ 

ਅੱਜ ਮਹਿਲਾ ਦਿਵਸ਼ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ  ਪੰਜਾਬ ਦੀਆਂ ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਾਰੀ ਸ਼ਕਤੀ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ ਅੱਜ ਦੇਸ਼ ਭਰ ਦੀਆਂ ਮਹਿਲਾਵਾਂ ਆਪਣੀ ਕਾਬਲੀਅਤ ਨਾਲ ਦੁਨੀਆਂ ਦੇ ਹਰੇਕ ਮੁਲਕ ਵਿਚ ਆਪਣੇ ਝੰਡੇ ਗੱਠ ਰਹੀਆਂ ਹਨ ਅੱਜ  ਪੰਚਾਇਤੀ ਰਾਜ ਸੰਸਥਾਵਾਂ ਤੋਂ ਲੈ ਕਿ ਮਹਿਲਾਵਾਂ ਦੇਸ਼ ਦੀ ਸੰਸਦ ਲੋਕ ਸਭਾ ਅਤੇ ਰਾਜਸਭਾ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ
ਰੰਧਾਵਾ ਨੇ ਕਿਹਾ ਪੁਲਾੜ ਦੇ  ਖੇਤਰ ਵਿਚ ਕਲਪਨਾ ਚਾਵਲਾ ਅਤੇ ਦੇਸ਼ ਦੀਆਂ ਸਰਹੱਦਾਂ ਤੇ ਦਿਨ ਰਾਤ ਆਪਣੇ ਦੇਸ਼ ਦੀ ਰਖਵਾਲੀ ਲ‌ਈ ਪਹਿਰਾ ਦੇ ਰਹੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ   ਪਵਿੱਤਰ ਗੁਰਬਾਣੀ ਵਿੱਚ ਮਹਿਲਾਵਾਂ ਨੂੰ ਉਚ ਦਰਜਾ ਦਿੰਦੇ ਹੋਏ ਪਵਿੱਤਰ  ਬਾਣੀ  ਵਿਚ  ਉਚਾਰਣ ਕੀਤਾ ਹੈ
ਰੰਧਾਵਾ ਨੇ ਕਿਹਾ ਕਿ ਸਤਾ ਵਿਚ  ਔਰਤਾਂ ਦੀ ਭਾਗੀਦਾਰੀ ਨਾਲ ਦੇਸ਼  ਹਰ ਖੇਤਰ ਵਿਚ ਤਰੱਕੀ ਕਰ ਰਿਹਾ ਹੈ ਇਸ ਲ‌ਈ ਸਾਨੂੰ ਮਹਿਲਾਵਾਂ ਪ੍ਰਤੀ ਸਾਕਾਰਾਤਮਕ ਰਵੱਇਆ ਅਪਨਾਉਣ ਦੀ  ਜ਼ਰੂਰਤ ਹੈ  ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਪਰਿਵਾਰ ਦੇ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!