ਪੰਜਾਬ

ਚੰਦਰਯਾਨ – 3 ਮਿਸ਼ਨ ਦੀ ਸਫ਼ਲਤਾ ਤੇ    ਸੁਖਜਿੰਦਰ ਸਿੰਘ ਰੰਧਾਵਾ   ਵੱਲੋ ਭਾਰਤ ਦੇ ਵਿਗਿਆਨੀਆਂ ਅਤੇ ਭਾਰਤ  ਵਾਸੀਆਂ ਨੂੰ ਦਿਤੀਆਂ ਵਧਾਈਆਂ

 ਆਲ ਇੰਡਿਆ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ  ਸਾਬਕਾ  ਉਪ ਮੁੱਖ ਮੰਤਰੀ ਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਦਰਯਾਨ – 3  ਦੇ ਮਿਸ਼ਨ ਸਫਲ   ਹੋਣ ਤੇ  ਇਸਰੋ ਦੇ ਵਿਗਿਆਨੀਆ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਜਦੋਂ ਅਸੀ ਆਪਣੀਆਂ ਅੱਖਾਂ ਸਾਹਮਣੇ  ਅਜਿਹਾ  ਇਤਿਹਾਸ ਰਚਦਾ ਵੇਖਦੇ ਹਾਂ ਤਾਂ ਜਿੰਦਗੀ ਵਡਭਾਗੀ ਹੋ ਜਾਂਦੀ ਹੈ ।  ਅਜਿਹੀਆਂ   ਇਤਿਹਾਸਕ ਘਟਨਾਵਾਂ ਨਵੀਂ ਪੀੜੀ  ਦੇ ਕੌਮੀ ਜੀਵਨ ਲ‌ਈ ਸ਼ਦੀਵੀ ਚੇਤਨਾ ਬਣ ਜਾਂਦੀਆ  ਹਨ ਤੇ ਇਹ ਮਾਰਗ  ਭਾਰਤ ਵਾਸੀਆਂ ਲ‌ਈ ਇਕ ਗੌਰਵਮ‌ਈ ਪੱਲ ਹੈ ਇਸ ਦੇ ਨਾਲ ਭਾਰਤ ਦਾ ਕੱਦ ਦੁਨੀਆਂ ਵਿਚ ਵਧੀਆ ਹੈ । 
ਰੰਧਾਵਾ ਨੇ ਕਿਹਾ ਕਿ ਉਹ ਇਸ ਸਮੇਂ ਮਹਾਨ ਵਿਗਿਆਨੀਆ ਦਾ ਦਿਲ ਦੀਆਂ ਗਹਿਰਾਈਆ ਤੋਂ ਧੰਨਵਾਦ ਕਰਦੇ ਹਨ ਜਿਹਨਾ ਦੀ ਸੂਝਬੂਝ ਸਦਕਾ ਭਾਰਤ ਦਾ ਕੱਦ ਪੂਰੀ ਦੁਨੀਆਂ ਵਿਚ ਉਚਾ ਹੋਇਆ ਹੈ  ਤੇ ਭਾਰਤ ਵਾਸੀਆਂ ਨੂੰ ਇਸ ਇਤਿਹਾਸਕ ਮੌਕੇ  ਵਧਾਈ ਦਿਤੀ ਅਤੇ ਆਸ ਪ੍ਰਗਟ ਕੀਤੀ ਕਿ ਸਾਡੇ ਦੇਸ਼ ਦੇ  ਮਹਾਨ ਵਿਗਿਆਨੀ ਭਵਿੱਖ ਵਿਚ ਵੀ ਇਸ ਤੋਂ ਜਿਆਦਾ ਸਫ਼ਲਤਾ ਪ੍ਰਾਪਤ ਕਰਨਗੇ । ਮੀਡੀਆ ਨੂੰ ਇਹ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਜਦੀਕੀ ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!