ਪੰਜਾਬ
ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਕੀਤਾ ਤੂਫਾਨੀ ਦੌਰਾ ,ਵਰਕਰਾਂ ਨੂੰ ਦਿਤਾ ਥਾਪੜਾ

ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਫੇਰੀ ਦੌਰਾਣ ਹਲਕਾਂ ਡੇਰਾ ਬਾਬਾ ਨਾਨਕ ਦੇ ਪਿੰਡਾਂ ਉਦੋਵਾਲੀ ਮਹਿਮੇ ਚੱਕ ਸਾਹਪੁਰ ਜਾਜਨ ਦਰਗਾਬਾਦ ਦੌਲੋਵਾਲ ਲੁਕਮਾਨੀਆ ਸਮੇਤ ਹਲਕਾ ਡੇਰਾ ਬਾਬਾ ਨਾਨਕ ਦੇ ਅਨੇਕਾ ਪਿੰਡਾ ਦਾ ਦੌਰਾ ਕਰਕੇ ਆਪਣੇ ਵਰਕਰਾਂ ਦੇ ਦੁਖ ਸੁੱਖ ਵਿਚ ਸਾਮਿਲ ਹੋ ਕੇ ਉਹਨਾ ਆਪਣੇ ਵਰਕਰਾਂ ਨੂੰ ਥਾਪੜਾ ਦਿਤਾ ।


ਰੰਧਾਵਾ ਨੇ ਕਿਹਾ ਕਿ ਪਰਿਵਾਰ ਹਮੇਸਾਂ ਆਪਣੇ ਵਰਕਰ ਦੀ ਪਿੱਠ ਤੇ ਚਟਾਨ ਵਾਂਗ ਖੜਾ ਹੈ । ਉਹਨਾਂ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਉਹਨਾਂ ਨੂੰ ਮਿਸ਼ਨ 2024 ਦੀਆਂ ਲੋਕ ਸਭਾ ਚੌਣਾ ਲਈ ਤਿਆਰ ਬਰ ਤਿਆਰ ਹੋਣ ਲ ਈ ਆਖਿਆ । ਇਸ ਤੋਂ ਪਹਿਲਾਂ ਰੰਧਾਵਾ ਸਾਹਿਬ ਨੇ ਆਪਣੇ ਜੱਦੀ ਪਿੰਡ ਧਾਰੋਵਾਲੀ ਵਿਖੇ ਵਰਕਰਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ਤੇ ਹੀ ਉਹਨਾਂ ਦਾ ਹੱਲ ਕੀਤਾ ।