ਪੰਜਾਬ

ਪੰਜਾਬ ਦੇ ਰਾਜਪਾਲ ਨੇ ਦਿੱਤੀ 3 ਮਾਰਚ ਤੋਂ ਸੈਸ਼ਨ ਬਲਾਉਂਣ ਨੂੰ ਮਨਜ਼ੂਰੀ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਤੋਂ ਬਲਾਉਂਣ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ।ਰਾਜਪਾਲ ਦੇ ਵਕੀਲ ਨੇ ਕਿਹਾ ਕਿ ਰਾਜਪਾਲ ਵਲੋਂ ਇਜਲਾਸ ਨੂੰ ਨਹੀਂ ਰੋਕਿਆ ਗਿਆ ਹੈ । ਪੰਜਾਬ ਸਰਕਾਰ ਰਾਜਪਾਲ ਦੇ ਖਿਲਾਫ ਕੋਰਟ ਵਿੱਚ ਗਈ ਸੀ । ਪੰਜਾਬ ਸਰਕਾਰ ਨੇ ਕਿਹਾ ਕਿ ਰਾਜਪਾਲ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ ਵਲੋਂ 4 ਫਰਵਰੀ ਨੂੰ ਲਿਖੀ ਗਈ ਚਿਠੀ ਸੁਪਰੀਮ ਕੋਰਟ ਵਲੋਂ ਮੰਗੀ ਗਈ ਹੈ । ਇਸ ਦੇ ਨਾਲ ਹੀ ਰਾਜਪਾਲ ਦੀ ਚਿੱਠੀ ਵੀ ਸੁਪਰੀਮ ਕੋਰਟ ਵਲੋਂ ਮੰਗੀ ਗਈ ਹੈ ।
ਚੀਫ ਜਸਟਿਸ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਇਜਲਾਸ ਦੀ ਮਨਜ਼ੂਰੀ ਰਾਜਪਾਲ ਤੋਂ ਮੰਗੀ ਜਾਂਦੀ ਹੈ ਤਾ ਉਹ ਮਨਾ ਨਹੀਂ ਕਰ ਸਕਦੇ । ਇਸ ਦੇ ਨਾਲ ਹੀ ਰਾਜਪਾਲ ਵਲੋਂ ਜੋ ਜਾਣਕਾਰੀ ਸਰਕਾਰ ਤੋਂ ਮੰਗੀ ਜਾਂਦੀ ਹੈ ਤਾਂ ਸਰਕਾਰ ਰਾਜਪਾਲ ਨੂੰ ਜਾਣਕਾਰੀ ਦੇਣ ਤੋਂ ਮਨਾ ਨਹੀਂ ਸਕਦੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!