ਪੰਜਾਬ

ਪਿਛਲੇ ਕਾਂਗਰਸ ਸਰਕਾਰ ਕਰੋੜਾਂ ਰੁਪਏ ਦੀ ਦੇਣਦਾਰੀ ਦਾ ਬੋਝ ਛੱਡ ਗਈ ਭਗਵੰਤ ਮਾਨ ਸਰਕਾਰ ਤੇ

ਕਾਂਗਰਸ ਸਰਕਾਰ ਛੱਡ ਗਈ 12844 ਕਰੋੜ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਤੇ ਕਰੋੜਾਂ ਦੇ ਡੀ ਏ ਦਾ ਬਕਾਇਆ

38 ਫ਼ੀਸਦੀ ਮਹਿੰਗਾਈ ਭੱਤੇ ਦਾ ਬਕਾਇਆ ਵੀ ਨਹੀਂ ਕਰਕੇ ਗਈ ਜਾਰੀ

ਪੁਰਾਣੀ ਪੈਨਸਨ ਸਕੀਮ ਨੂੰ ਲੈ ਕੇ ਵੱਡਾ ਫੈਸਲਾ

ਪੰਜਾਬ ਅੰਦਰ ਪਿਛਲੀ ਕਾਂਗਰਸ ਸਰਕਾਰ ਜਾਂਦੀ ਜਾਂਦੀ ਨਵੀ ਆਪ ਸਰਕਾਰ ਲਈ ਵੱਡਾ ਖੂਹ ਪੁੱਟ ਕੇ ਚਲੀ ਗਈ ਹੈ ।
ਪਿਛਲੀ ਸਰਕਾਰ ਜਿਥੇ ਤਨਖਾਹ ਕਮਿਸ਼ਨ ਦਾ ਵੱਡਾ ਬਕਾਇਆ ਬਾਕੀ ਛੱਡ ਗਈ ਹੈ ਓਥੇ ਮਹਿੰਗਾਈ ਭੱਤੇ ਦੀ ਕਰੋੜਾਂ ਰੁਪਏ ਦੀ ਦੇਣਦਾਰੀ ਦਾ ਬੋਝ ਵੀ ਨਵੀ ਸਰਕਾਰ ਤੇ ਪਾ ਕੇ ਚਲੀ ਹੈ । ਇਸ ਦਾ ਖੁਲਾਸਾ ਵਿੱਤ ਵਿਭਾਗ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਐਕਸ਼ਨ ਟੇਕਣ ਰਿਪੋਰਟ ਵਿਚ ਹੋਇਆ ਹੈ ।


ਤਨਖਾਹ ਕਮਿਸ਼ਨ ਦਾ 12844 ਕਰੋੜ ਦਾ ਬਕਾਇਆ ਛੱਡ ਗਈ ਹੈ । ਪਿਛਲੀ ਸਰਕਾਰ ਵਿਚ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ ਸਨ । ਇਹ ਪੈਸੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਲੋਂ ਸਰਕਾਰ ਨੂੰ ਚਕਾਉਣਾ ਪਵੇਗਾ । ਪਿਛਲੀ ਸਰਕਾਰ ਕਰਮਚਾਰੀਆਂ ਦਾ 38 ਫ਼ੀਸਦੀ ਮਹਿੰਗਾਈ ਭੱਤੇ ਦਾ ਬਕਾਇਆ ਵੀ ਜਾਰੀ ਨਹੀਂ ਕਰਕੇ ਗਈ ਹੈ । ਪੰਜਾਬ ਸਰਕਾਰ ਤੇ ਹੁਣ ਵੱਡਾ ਬੋਝ ਪਾ ਗਈ ਹੈ ।

ਪੇਂਸਨਰਾਂ ਨੂੰ 2 .59 ਫੈਕਟਰ ਦੇਣ ਨਾਲ 1 – 1 – 2016 ਤੋਂ 30 -06 -2021 ਦੇ ਬਕਾਏ ਦਾ 650 ਤੋਂ 700 ਕਰੋੜ ਰੁਪਏ ਦੇ ਬੋਝ ਦੀ ਸੰਭਾਵਨਾ ਹੈ । ਇਸ ਤੋਂ ਇਲਾਵਾ 1 -07 -2021 ਤੋਂ ਸਾਲਾਨਾ ਬੋਝ 737 ਕਰੋੜ ਪਵੇਗਾ । ਜਿਸ ਦੀ ਪੈਨਸ਼ਨਰ ਮੰਗ ਕਰ ਰਹੇ ਹਨ । ਜੇਕਰ ਸਰਕਾਰ ਮੈਡੀਕਲ ਭੱਤਾ 1000 ਰੁਪਏ ਤੋਂ ਵਾਧਾ ਕੇ 2000 ਰੁਪਏ ਕਰਦੀ ਹੈ ਤਾ ਇਸ ਨਾਲ 360 ਕਰੋੜ ਦਾ ਵਿੱਤੀ ਬੋਝ ਪਵੇਗਾ ਜਿਸ ਦੀ ਮੰਗ ਪੈਨਸ਼ਨਰ ਕਰ ਰਹੇ ਹਨ । ਪੈਂਡਿੰਗ ਲੀਵ ਇਨਕੈਸ਼ਮੈਂਟ ਦਾ ਬਕਾਇਆ 345 ਕਰੋੜ ਬਣਦਾ ਹੈ । 

ਪੁਰਾਣੀ ਪੈਨਸਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਟੀਮ ਨੂੰ ਝਾਰਖੰਡ , ਛਤੀਸਗੜ੍ਹ , ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਭੇਜਿਆ ਜਾਵੇਗਾ ਜਿਥੇ ਤੇ ਪੁਰਾਣੀ ਪੈਨਸ਼ਨ ਲਾਗੂ ਹੋ ਚੁੱਕੀ ਹੈ । ਟੀਮ 2 ਮਹੀਨੇ ਵਿਚ ਆਪਣੀ ਰਿਪੋਰਟ ਪੇਸ਼ ਕਰੇਗੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!