ਪੰਜਾਬ

CM ਭਗਵੰਤ ਮਾਨ ਦਾ ਸਿਮਰਨਜੀਤ ਮਾਨ ਨੇ ਕੀਤਾ ਕਿਲ੍ਹਾ ਫਤਿਹ ,ਆਪ ਨੂੰ ਝਟਕਾ, ਸਿਮਰਨਜੀਤ ਮਾਨ ਜਿੱਤੇ

CM ਭਗਵੰਤ ਮਾਨ ਦਾ ਸਿਮਰਨਜੀਤ ਮਾਨ ਨੇ ਕੀਤਾ ਕਿਲ੍ਹਾ ਫਤਿਹ ,ਆਪ ਨੂੰ ਝਟਕਾ, ਸਿਮਰਨਜੀਤ ਮਾਨ ਜਿੱਤੇ

 

ਸੰਗਰੂਰ ਲੋਕ ਸਭਾ ਉਪ ਚੋਣ ਵਿੱਚ 100 ਦਿਨ ਬਾਅਦ ਹੀ ਆਪ ਨੂੰ ਵੱਡਾ ਝਟਕਾ ਲੱਗਿਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਹਲਕੇ ਵਿੱਚ ਅਪਣੀ ਜਿੱਤ ਦਾ ਝੰਡਾ ਗੱਡ ਦਿੱਤਾ ਹੈ।

3 ਮਹੀਨੇ ਪਹਿਲਾ ਆਪ ਦੇ ਹੱਕ ਵਿੱਚ ਵੱਡਾ ਫਤਵਾ ਦੇਣ ਵਾਲੀ ਜਨਤਾ ਤੇ ਆਪ ਨੂੰ ਵੱਡਾ ਝਟਕਾ ਦੇ ਦਿੱਤਾ ਹੈ।

 

ਪੰਜਾਬ ਵਿੱਚ 3 ਮਹੀਨੇ ਵਿੱਚ ਵੱਡਾ ਬਦਲਾਅ ,ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਦਿੱਤਾ ਫਤਵਾ

ਪੰਜਾਬ ਦੀ ਜਨਤਾ ਨੇ 3 ਮਹੀਨੇ ਪਹਿਲਾ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦੇ ਦਿੱਤਾ ਸੀ ਪਰ 100 ਦਿਨ ਬਾਅਦ ਪੰਜਾਬ ਦੇ ਲੋਕਾਂ ਨੇ ਫਿਰ ਵੱਡਾ ਬਦਲਾਅ ਕਰ ਦਿੱਤਾ ਹੈ ਅਤੇ ਸਂਗਰੂਰ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਫਤਵਾ ਦੇ ਦਿਤਾ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜਿਲ੍ਹੇ ਵਿੱਚ ਆਪ ਨੂੰ ਹਾਰ ਦਾ ਮੂਹ ਦੇਖਣਾ ਪਿਆ ਹੈ ਸਂਗਰੂਰ ਲੋਕ ਸਭਾ ਹਲਕੇ ਤੋਂ ਪੰਜਾਬ ਸਰਕਾਰ ਵਿੱਚ 2 ਮੰਤਰੀ ਹਨ ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਹਨ ਅਤੇ ਬਰਨਾਲਾ ਤੋਂ ਮੀਤ ਹੇਅਰ ਮੰਤਰੀ ਹਨ ਪਰ ਸਂਗਰੂਰ ਦੀ ਜਨਤਾ ਨੇ 100 ਦਿਨ ਬਾਅਦ ਹੀ ਆਪ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਇਸ ਚੋਣ ਆਪ ਦੂਜੇ ਨੰਬਰ , ਕਾਂਗਰਸ ਤੀਜੇ ਨੰਬਰ ਅਤੇ ਭਾਜਪਾ ਚੋਥੇ ਨੰਬਰ ਅਤੇ ਅਕਾਲੀ ਦਲ 5 ਵੇ ਨੰਬਰ ਤੇ ਰਿਹਾ ਹੈ ਇਸ ਸੀਟ ਤੇ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਲੱਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!