ਪੰਜਾਬ

ਵਿਜੀਲੈਂਸ ਨੇ ਦਸੰਬਰ ਮਹੀਨੇ ਦੌਰਾਨ ਰਿਸ਼ਵਤ ਦੇ 6 ਮਾਮਲਿਆਂ ਵਿੱਚ 7 ਅਧਿਕਾਰੀ ਕੀਤੇ ਕਾਬੂ

ਚੰਡੀਗੜ, 6 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਵਿਆਪਕ ਮੁਹਿੰਮ ਤਹਿਤ ਦਸੰਬਰ ਮਹੀਨੇ ਦੌਰਾਨ 6 ਵੱਖ-ਵੱਖ ਮਾਮਲਿਆਂ ਵਿੱਚ ਰਿਸ਼ਵਤ ਲੈਂਦੇ 7 ਦੋਸ਼ੀ ਕਰਮਚਾਰੀਆਂ ਨੂੰ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਮਾਲ ਵਿਭਾਗ ਦੇ 3 ਕਰਮਚਾਰੀ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਬੀ.ਕੇ. ਉੱਪਲ ਨੇ ਕਿਹਾ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਅਤੇ ਹੋਰ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਮੁਕੰਮਲ ਖਾਤਮੇ ਲਈ ਆਪਣੇ ਸੁਹਿਰਦ ਯਤਨ ਕੀਤੇ ਹਨ। ਇਸ ਤਹਿਤ ਵਿਜੀਲੈਂਸ ਅਧਿਕਾਰੀਆਂ ਨੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਸ਼ੱਕੀ ਵਿਅਕਤੀ ਸੂਬੇ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਨਿਆਂਇਕ ਸਜਾ ਤੋਂ ਬੱਚ ਕੇ ਨਾ ਨਿੱਕਲ ਸਕੇ। ਉਨਾਂ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਦੌਰਾਨ ਵੱਖ ਵੱਖ ਅਦਾਲਤਾਂ ਵਿੱਚ 15 ਵਿਜੀਲੈਂਸ ਮਾਮਲਿਆਂ ਦੇ ਸਬੰਧ ਵਿੱਚ ਚਲਾਨ ਪੇਸ਼ ਕੀਤੇ ਹਨ। ਇਸੇ ਸਮੇਂ ਦੌਰਾਨ ਭਿ੍ਰਸ਼ਟਾਚਾਰ ਦੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਮੱਦੇਨਜ਼ਰ  ਪੰਜ ਵਿਜੀਲੈਂਸ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਵਿਜੀਲੈਂਸ ਪੜਤਾਲਾਂ ਦੇ ਅਧਾਰ ‘ਤੇ ਛੇ ਕੇਸ ਵੀ ਦਰਜ ਕੀਤੇ ਗਏ ਹਨ।

Vigilance nabs 7 officials in 6 bribery cases during December

 Chandigarh, January 6: State Vigilance Bureau, during its ongoing crusade against corruption, has been able to nab 7 officials red handed while accepting bribes in 6 different trap cases during the month of December which includes 3 officials from revenue department.        

             Disclosing this here today, Chief Director-cum-DGP vigilance bureau Punjab B.K. Uppal said the VB has put up its best efforts to eradicate corruption amongst public servants and others in every sphere during the period.  In this direction, the vigilance officers have ensured that the suspect did not escape from judicial punishment in the various courts in the State, he added.

            He informed that the bureau has submitted challans pertaining to 15 vigilance cases in different courts during the last month.  During this period, five vigilance enquiries have also been registered to thoroughly probe the corruption cases.  Apart from this, six cases have also been registered on the basis of vigilance enquiries.

विजीलैंस ने दिसंबर महीने के दौरान रिश्वत के 6 मामलों में 7 अधिकारी किये काबू

चंडीगढ़, 6 जनवरी:पंजाब विजीलैंस ब्यूरो ने भ्रष्टाचार के विरुद्ध चलाई जा रही व्यापक मुहिम के अंतर्गत दिसंबर महीने के दौरान 6 अलग-अलग मामलों में रिश्वत लेते हुए 7 दोषी कर्मचारियों को रंगे हाथों काबू करने में सफलता हासिल की है जिसमें राजस्व विभाग के 3 कर्मचारी शामिल हैं।इस सम्बन्धी जानकारी देते हुए विजीलैंस ब्यूरो पंजाब के मुख्य डायरैक्टर-कम-डी.जी.पी. बी.के. उप्पल ने कहा कि ब्यूरो ने इस समय के दौरान सरकारी और अन्य क्षेत्रों में भ्रष्टाचार के मुकम्मल ख़ात्मे के लिए अपने सहृदय यत्न किये हैं। इसके अंतर्गत विजीलैंस अधिकारियों ने यह यकीनी बनाया है कि कोई भी संदिग्ध व्यक्ति राज्य की अलग-अलग अदालतों में न्यायिक सजा से बचकर न निकल सके।उन्होंने बताया कि ब्यूरो ने पिछले महीने के दौरान अलग-अलग अदालतों में 15 विजीलैंस मामलों के सम्बन्ध में चालान पेश किये हैं। इसी समय के दौरान भ्रष्टाचार के मामलों की गंभीरता के साथ जांच करने के मद्देनजऱ पाँच विजीलैंस केस दर्ज किये गए। इसके अलावा विजीलैंस जांच के आधार पर छह केस भी दर्ज किये गए हैं।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!