ਪੰਜਾਬ
ਅਡਾਨੀ ਗਰੁੱਪ ਦਾ ਕੋਰਾ ਝੂਠ ਜਗਜਾਹਿਰ ਕਿ ਉਹ ਕਿਸਾਨਾਂ ਤੋਂ ਨਹੀਂ ਖਰੀਦਦਾ ਅਨਾਜ, ਦੇਖੋ ਵੀਡੀਓ

ਖੇਤੀ ਸੁਧਾਰ ਬਿੱਲ ਦੇ ਕਿਸਾਨਾਂ ਦੇ ਵਿਰੋਧ ਵਿੱਚ ਅਡਾਨੀ ਸਮੂਹ ਦਾ ਨਾਮ ਆਉਂਣ ਤੇ ਅਡਾਨੀ ਗਰੁੱਪ ਨੇ ਦਾਅਵਾ ਕੀਤਾ ਸੀ ਕਿ ਉਹ ਕਿਸਾਨਾਂ ਨੀ ਫ਼ਸਲ ਨਹੀਂ ਖਰੀਦਦਾ ਹੈ ਨਾ ਹੀ ਅਨਾਜ ਦੀ ਕੀਮਤ ਤੈਅ ਕਰਦਾ ਹੈ। ਜਦੋ ਕਿ ਅਡਾਨੀ ਗਰੁੱਪ ਵਲੋਂ ਯੂ ਟਿਊਬ ਤੇ ਇਕ ਵੀਡੀਓ ਪਾਈ ਗਈ ਹੈ । ਜਿਸ ਵਿਚ ਇਕ ਪੰਜਾਬ ਦਾ ਕਿਸਾਨ ਕਿਹਾ ਰਿਹਾ ਹੈ ਅਸੀਂ ਪਹਿਲਾ ਆਪਣੇ ਪਿੰਡ ਆਪਣੀ ਮੰਡੀ ਵਿਚ ਫ਼ਸਲ ਲੈ ਕੇ ਜਾਂਦੇ ਸੀ ਉਥੇ ਸਮਾਂ ਜ਼ਿਆਦਾ ਲੱਗਦਾ ਸੀ । ਸਾਡਾ ਖਰਚ ਜ਼ਿਆਦਾ ਆਉਂਦਾ ਸੀ , ਹੁਣ ਅਸੀਂ ਅਡਾਨੀ ਕੋਲ ਫ਼ਸਲ ਲੈ ਕੇ ਆਉਂਦੇ ਹਾਂ । ਇਕ ਦੋ ਘੰਟੇ ਵਿਚ ਟਰਾਲੀ ਖਾਲੀ ਹੋ ਜਾਂਦੀ ਹੈ ।