ਅਸੀਂ ਭਰਾਵਾਂ ਨੇ ਮਿਲ ਕੇ ਪਰਕਾਸ਼ ਸਿੰਘ ਬਾਦਲ ਸਾਬ੍ਹ ਤੇ ਚਾਚਾ ਗੁਰਦਾਸ ਬਾਦਲ ਦੀ ਯਾਦ ‘ਚ ਵੀ ਟਾਹਲੀ ਦਾ ਬੂਟਾ ਲਗਾਇਆ : ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੇਰੇ ਪਿਤਾ ਪਰਕਾਸ਼ ਸਿੰਘ ਬਾਦਲ ਅਤੇ ਚਾਚਾ ਗੁਰਦਾਸ ਸਿੰਘ ਬਾਦਲ ਦਾ ਇੱਕ ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। “ਪਾਸ਼-ਦਾਸ” ਦੀ ਇਹ ਜੋੜੀ ਪਿੰਡ ਬਾਦਲ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ “ਰਾਮ-ਲਛਮਣ” ਦੇ ਨਾਮ ਨਾਲ ਮਸ਼ਹੂਰ ਸੀ। ਸਾਲ 2020 ‘ਚ ਦਾਸ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਬਾਦਲ ਸਾਬ੍ਹ ਬਹੁਤ ਸਮਾਂ ਉਦਾਸ ਰਹੇ ਅਤੇ ਅਕਸਰ ਉਹਨਾਂ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਸਨ। ਵੀਰ ਮਨਪ੍ਰੀਤ ਨੇ ਚਾਚਾ ਜੀ ਦੀ ਯਾਦ ‘ਚ ਆਪਣੇ ਘਰ ਜਿੱਥੇ ਟਾਹਲੀ ਦਾ ਬੂਟਾ ਲਗਾਇਆ ਸੀ ਅੱਜ ਅਸੀਂ ਭਰਾਵਾਂ ਨੇ ਮਿਲ ਕੇ ਉਸ ਦੇ ਨਾਲ ਹੀ ਬਾਦਲ ਸਾਬ੍ਹ ਦੀ ਯਾਦ ‘ਚ ਵੀ ਟਾਹਲੀ ਦਾ ਬੂਟਾ ਲਗਾਇਆ।
ਇਹ ਦੋਵੇਂ ਬੂਟੇ ਜਿੱਥੇ ਬਾਦਲ ਸਾਬ੍ਹ ਅਤੇ ਦਾਸ ਜੀ ਦੇ ਮੋਹ-ਪਿਆਰ ਦੀ ਯਾਦ ਦਿਵਾਉਂਦੇ ਰਹਿਣਗੇ, ਉੱਥੇ ਹੀ “ਪਾਸ਼-ਦਾਸ” ਦੀ ਜੋੜੀ ਵੱਲੋਂ ਪੂਰੇ ਬਾਦਲ ਪਰਿਵਾਰ ਨੂੰ ਦਿੱਤੀ ਸੰਘਣੀ ਛਾਂ ਨੂੰ ਵੀ ਹਮੇਸ਼ਾ ਚੇਤੇ ਕਰਵਾਉਂਦੇ ਰਹਿਣਗੇ।
ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜੋੜੀ ਜਿੱਥੇ ਵੀ ਹੋਵੇਗੀ ਨਾ ਕੇਵਲ ਸਾਨੂੰ ਸਾਰੇ ਬਾਦਲ ਪਰਿਵਾਰ ਨੂੰ ਆਸ਼ੀਰਵਾਦ ਦਿੰਦੀ ਰਹੇਗੀ ਸਗੋਂ ਸਾਰੇ ਪੰਜਾਬ ਦਾ ਭਲਾ ਲੋਚਦੀ ਰਹੇਗੀ।