ਪੰਜਾਬ
ਖੇਤੀ ਕਾਨੂੰਨਾਂ ਖ਼ਿਲਾਫ਼ ਲਖਨਊ ਵਿੱਚ ਗਿਰਫ਼ਤਾਰ ਹੋਣ ਤੋਂ ਪੁਜੇ ਨੌਜਵਾਨਾਂ ਨੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਕੀਤਾ ਪ੍ਰਦਰਸ਼ਨ
ਕੇਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲਖਨਊ ਵਿੱਚ ਪ੍ਰਦਸ਼ਨ ਦੌਰਾਨ ਗਿਰਫ਼ਤਾਰ ਤੋਂ ਬਾਅਦ ਵਾਪਸ ਆਏ ਸਮਾਜ ਸੇਵੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਰੋਸ਼ ਪ੍ਰਦਸ਼ਨ ਕੀਤਾ ।
ਇਸ ਦੌਰਾਨ ਪ੍ਰਦਸ਼ਨ ਵਿੱਚ ਐਡਵੋਕੇਟ ਜਸਬੀਰ ਸਿੰਘ ਥਿੰਦ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਖ਼ਿਲਾਫ਼ ਨਿਸ਼ਾਨਾ ਸਾਧਿਆ। ਹਰਪ੍ਰੀਤ ਸਿੰਘ ਵਲੋਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦੇ ਨਾਮ ਖ਼ੁਲਾ ਖ਼ਤ ਲਿਖ ਕੇ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਸੀ।