ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਧਿਆਪਕਾਂ ਨੂੰ ਸੌਗਾਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਧਿਆਪਕਾਂ ਨੂੰ ਸੌਗਾਤ ਦਿਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਬੋਰਡ ਪੇਪਰਾਂ ਦੀ ਮਾਰਕਿੰਗ ਲਈ ਅਧਿਆਪਕਾਂ ਨੂੰ ਪਹਿਲਾ ਨਾਲੋਂ ਜ਼ਿਆਦਾ ਭੁਗਤਾਨ ਕੀਤਾ ਜਾਵੇਗਾ ਬੋਰਡ ਪੇਪਰਾਂ ਦੀ ਮਾਰਕਿੰਗ ਲਈ ਪਹਿਲਾ ਨਾਲੋਂ 33 ਫ਼ੀਸਦੀ ਜ਼ਿਆਦਾ ਭੁਗਤਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਭੁਗਤਾਨ 10 ਵੀ ਜਮਾਤ ਲਈ 6 .25 ਰੁਪਏ ਤੋਂ ਵਧਾ ਕੇ 8 .20 ਰੁਪਏ ਕੀਤਾ ਗਿਆ ਹੈ । ਇਸ ਤਰ੍ਹਾਂ 12 ਵੀ ਜਮਾਤ ਲਈ 7 .50 ਰੁਪਏ ਤੋਂ ਵਧਾ ਕੇ 10 ਰੁਪਏ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਨਜਦੀਕ ਹਨ ਅਤੇ ਪੇਪਰਾਂ ਦੀ ਮਾਰਕਿੰਗ ਲਈ ਅਧਿਆਪਕਾਂ ਦੀਆਂ ਡਿਊਟੀ ਲੱਗਦੀ ਹੈ । ਜਿਸ ਦੇ ਚਲਦੇ ਭਗਵੰਤ ਮਾਨ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ । ਜਿਸ ਤੇ ਤਹਿਤ ਹੁਣ ਅਧਿਆਪਕਾਂ ਨੂੰ ਪੇਪਰ ਦੀ ਮਾਰਕਿੰਗ ਲਈ ਪਹਿਲਾ ਤੋਂ ਜ਼ਿਆਦਾ ਪੈਸੇ ਮਿਲਣਗੇ ।
ਭਗਵੰਤ ਮਾਨ ਸਰਕਾਰ ਵਲੋਂ ਨਵੇਂ ਸਾਲ ਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਤਾਂ ਕੇ ਅਧਿਆਪਕਾਂ ਦਾ ਮਨੋਬਲ ਵਿਚ ਵਾਧਾ ਹੋਵੇ ਇਸ ਲਈ ਸਰਕਾਰ ਵਲੋਂ ਇਹ ਕਦਮ ਚੁਕਿਆ ਗਿਆ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਦੇ ਪੱਧਰ ਨੂੰ ਵਿਸ਼ਵ ਪੱਧਰ ਦਾ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।