Uncategorizedਪੰਜਾਬ

ਸਹਾਇਕ ਸੁਪਰਡੰਟ ਦੀ  ਅਸਾਮੀਆਂ ਭਰਨ ਲਈ ਹੋਏ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਤੇ ਅਪਲੋਡ

 

 

 

 

ਚੰਡੀਗੜ੍ਹ, 16 ਫਰਵਰੀ:

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਅੱਜ 31ਜਨਵਰੀ 2021 ਨੂੰ ਸਹਾਇਕ ਸੁਪਰਡੰਟ ਦੀ

ਅਸਾਮੀਆਂ ਭਰਨ ਲਈ ਆਯੋਜਿਤ ਕੀਤੀ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਹੈ।

ਉਕਤ ਜਾਣਕਾਰੀ

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਉਨ੍ਹਾਂ ਆਸ ਪ੍ਰਗਟਾਈ ਕਿ ਲਿਖਤੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨ ਵਾਲੇ ਉਮੀਦਵਾਰ ਭਰਤੀ ਪ੍ਰਕਿਰਿਆ ਦੇ ਅਗਲੇ ਪੜਾਅ ( ਸ਼ਰੀਰਿਕ ਯੋਗਤਾ ਟੈਸਟ ) ਲਈ ਹਰ ਪੱਖੋਂ ਤਿਆਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਸ਼ਰੀਰਿਕ ਯੋਗਤਾ ਟੈਸਟ ਸਬੰਧੀ ਜਲਦ ਹੀ ਤਰੀਕਾਂ ਦਾ ਐਲਾਨ ਬੋਰਡ ਦੀ ਵੈਬਸਾਈਟ ਤੇ ਉਤੇ ਕਰ ਦਿੱਤੀ ਜਾਵੇਗੀ ।

ਸ਼੍ਰੀ ਬਹਿਰ ਨੇ ਕਿਹਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਆਰੰਭੀ ਗਈ ਭਰਤੀ ਦੀ ਇਸ ਮੁਹਿੰਮ ਦੇ ਤਹਿਤ ਜਲਦ ਹੀ ਜਿਲ੍ਹੇਦਾਰ , ਨਹਿਰੀ ਮਾਲ ਪਟਵਾਰੀ ਅਤੇ ਜੂਨੀਅਰ ਡਰਾਫਟਮੈਨ ਦੀ ਭਰਤੀ ਸਬੰਧੀ ਵੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ , ਜਿਸ ਸਬੰਧੀ ਉਮੀਦਵਾਰ ਬੋਰਡ ਦੀ ਵੈਬਸਾਈਟ ਰੈਗੁਲਰ ਤੌਰ ਤੇ ਵਿਜ਼ਿਟ ਕਰਦੇ ਰਹਿਣ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!