ਪੰਜਾਬ

ਅਮ੍ਰਿਤਸਰ ਪੁਲਿਸ ਵਲੋਂ ਇਕ ਵੱਡੇ ਹੈਰੋਇਨ ਮੋਡਿਊਲ ਦਾ ਪਰਦਾਫਾਸ਼

ਪਾਕਿ ਸਰਹੱਦ ਨੇੜੇਓਂ 7.31 ਕਿਲੋ ਹੀਰੋਇਨ ਅਤੇ 3 ਚੀਨੀ.30 ਬੋਰ ਨੋਰਿੰਕੋ (ਚੀਨ ਦੇ ਬਣੇ ਹੋਏ) ਪਿਸਟਲ ਬਰਾਮਦ

ਨਵੇਂ ਬਣੇ ਡਰੋਨ ਮਾਡਿਊਲ ਕੇਸ ਵਿਚ ਗ੍ਰਿਫਤਾਰ ਦੋਸ਼ੀਆਂ ਨਾਲ ਸਬੰਧਾਂ ਦਾ ਖੁਲਾਸਾ

ਚੰਡੀਗੜ੍ਹ, 30 ਦਸੰਬਰ: ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ 30 ਦਸੰਬਰ ਨੂੰ ਤੜਕਸਾਰ ਸੂਚਨਾ ਮਿਲੀ ਕਿ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਇਕ ਖੇਪ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸੈਕਟਰ ਵਿਚ ਬੀਐਸਐਫ ਬੀਓਪੀ ਮੇਟਲਾ ਦੇ ਖੇਤਰ ਵਿਚ ਅੰਤਰਰਾਸ਼ਟਰੀ ਸਰਹੱਦ ‘ਤੇ ਭਾਰਤੀ ਇਲਾਕੇ ਵਿਚ ਭੇਜਿਆ ਗਿਆ ਹੈ।
ਉਪਰੋਕਤ ਜਾਣਕਾਰੀ ਦੇ ਅਧਾਰ ‘ਤੇ ਐਫਆਈਆਰ ਨੰ. 216 ਮਿਤੀ 30.12.2020 ਨੂੰ ਆਈਪੀਸੀ ਦੀ ਧਾਰਾ 411, 414, ਆਰਮਜ਼ ਐਕਟ ਦੀ ਧਾਰਾ 25 ਅਤੇ ਐਨਡੀਪੀਐਸ ਐਕਟ ਦੀ ਧਾਰਾ 21, 23 ਤਹਿਤ ਥਾਣਾ ਘਰਿੰਡਾ, ਅੰਮ੍ਰਿਤਸਰ (ਦਿਹਾਤੀ) ਵਿਖੇ ਦਰਜ ਕੀਤੀ ਗਈ ਅਤੇ ਬੀਐਸਐਫ ਅਧਿਕਾਰੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ ਅਤੇ ਇਕ ਸਾਂਝੀ ਜਾਂਚ ਮੁਹਿੰਮ ਚਲਾਈ ਗਈ।
ਇਸ ਖੇਤਰ ਦੀ ਸਾਂਝੀ ਜਾਂਚ ਸਦਕਾ ਬੀਓਪੀ ਮੇਟਲਾ ਦੇ ਬਾਰਡਰ ਪਿਲਰ ਨੰ. 38/3 ਦੇ ਨੇੜੇਓਂ 7.31 ਕਿਲੋ ਹੈਰੋਇਨ ਅਤੇ ਤਿੰਨ ਚੀਨੀ.30 ਬੋਰ ਨੌਰਿੰਕੋ ਪਿਸਟਲ ਬਰਾਮਦ ਹੋਏ।
ਜਾਂਚ ਦੌਰਾਨ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਖੇਪ ਨੂੰ ਪਾਕਿਸਤਾਨ ਦੇ ਇਕ ਨਾਮੀ ਤਸਕਰ ਜਗਦੀਸ਼ ਸਿੰਘ ਉਰਫ ਭੂਰਾ ਵਾਸੀ ਜਗਰਾਉਂ ਨੇ ਭਾਰਤੀ ਖੇਤਰ ਵਿਚ ਭੇਜਿਆ ਸੀ ਜੋ ਇਸ ਸਮੇਂ ਬੈਲਜੀਅਮ ਵਿਚ ਰਹਿੰਦਾ ਹੈ। ਉਸ ਨੂੰ ਐਫਆਈਆਰ ਵਿਚ ਨਾਮਜ਼ਦ ਕੀਤਾ ਗਿਆ ਹੈ। ਉਹ ਅੱਤਵਾਦ ਨਾਲ ਸਬੰਧਤ 3 ਮਾਮਲਿਆਂ ਵਿੱਚ ਇੱਕ ਸਰਗਰਮ ਅੱਤਵਾਦੀ ਅਤੇ ਘੋਸ਼ਿਤ ਅਪਰਾਧੀ ਹੈ।
ਹੋਰ ਖੁਫੀਆ ਜਾਣਕਾਰੀ ਨਾਲ ਰਣਜੀਤ ਸਿੰਘ ਵਾਸੀ ਪਿੰਡ ਮੋਧੇ, ਅੰਮ੍ਰਿਤਸਰ, ਜੋ ਇਸ ਸਮੇਂ ਲੁਧਿਆਣਾ ਜੇਲ੍ਹ ਵਿਚ ਬੰਦ ਹੈ, ਦੀ ਇਕ ਪ੍ਰਮੁੱਖ ਨਸ਼ਾ ਤਸਕਰ ਵਜੋਂ ਅਹਿਮ ਭੂਮਿਕਾ ਸਾਹਮਣੇ ਆਈ ਹੈ। ਅੰਮ੍ਰਿਤਸਰ (ਦਿਹਾਤੀ) ਪੁਲਿਸ ਦੁਆਰਾ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਲੁਧਿਆਣਾ ਜੇਲ ਦੇ ਅਧਿਕਾਰੀਆਂ ਨੇ ਰਣਜੀਤ ਸਿੰਘ ਦੇ ਸਮਾਨ ਦੀ ਜਾਂਚ ਕੀਤੀ ਅਤੇ ਉਸ ਪਾਸੋਂ ਇਕ ਓਪੋ ਸਮਾਰਟਫੋਨ ਬਰਾਮਦ ਹੋਇਆ । ਉਸ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ ਅਤੇ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ ਅਤੇ ਉਸ ਦੇ ਸੰਪਰਕਾਂ ਬਾਰੇ ਵਿਆਪਕ ਨੈੱਟਵਰਕ ਦੀ ਹੋਰ ਜਾਂਚ ਕੀਤੀ ਜਾਵੇਗੀ।
ਰਣਜੀਤ ਸਿੰਘ 1989 ਵਿਚ ਪੀਏਪੀ, ਜਲੰਧਰ ਦੀ 80ਵੀਂ ਬਟਾਲੀਅਨ ਵਿਚ ਕਾਂਸਟੇਬਲ ਦੇ ਤੌਰ ‘ਤੇ ਭਰਤੀ ਹੋਇਆ ਸੀ ਅਤੇ ਉਹ 2011 ਵਿਚ ਏਐਸਆਈ ਦੇ ਅਹੁਦੇ ‘ਤੇ ਪਹੁੰਚ ਗਿਆ ਸੀ। ਪਰ 2011 ਵਿਚ ਉਸ ਨੂੰ ਐਨਡੀਪੀਐਸ ਐਕਟ ਵਿਚ ਸ਼ਾਮਲ ਹੋਣ ‘ਤੇ ਡੀਆਰਆਈ ਵਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 23 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ, ਉਸਨੂੰ 2012 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਰਣਜੀਤ ਸਿੰਘ ਦੇ ਖਿਲਾਫ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਪੰਜ ਅਪਰਾਧਿਕ ਕੇਸ ਦਰਜ ਹਨ, ਜਿਥੇ ਉਸ ਕੋਲੋਂ ਵਪਾਰਕ ਮਾਤਰਾ ਵਿੱਚ ਹੈਰੋਇਨ ਅਤੇ ਆਧੁਨਿਕ ਹਥਿਆਰ ਬਰਾਮਦ ਹੋਏ।
ਜੇਲ੍ਹ ਵਿੱਚ ਹੁੰਦਿਆਂ ਰਣਜੀਤ ਸਿੰਘ ਨੇ ਭਾਰਤ ਵਿੱਚ ਨਸੇ ਦੀ ਤਸਕਰੀ ਲਈ ਪਾਕਿ ਅਧਾਰਤ ਤਸਕਰਾਂ ਨਾਲ ਨੇੜਲੇ ਸੰਪਰਕ ਸਥਾਪਤ ਕੀਤੇ।
ਦਸੰਬਰ 2016 ਵਿੱਚ, ਰਣਜੀਤ ਸਿੰਘ ਨੇ ਤਸਕਰ ਸਿਮਰਨਜੀਤ ਸਿੰਘ ਅਤੇ ਸੁਰਜੀਤ ਮਸੀਹ ਨਾਲ ਨੇੜਲੇ ਸੰਬੰਧ ਵੀ ਸਥਾਪਤ ਕੀਤੇ। ਸਿਮਰਨਜੀਤ ਸਿੰਘ ਅਤੇ ਸੁਰਜੀਤ ਮਸੀਹ ਦੋਵੇਂ ਹੀ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੁਆਰਾ ਹਾਲ ਹੀ ਵਿੱਚ ਜ਼ਬਤ ਕੀਤੇ ਗਏ ਡਰੋਨ ਮੋਡੀਊਲ ਦੇ ਮੁੱਖ ਮੁਲਜ਼ਮਾਂ ਵਿਚ ਸ਼ਾਮਲ ਹਨ, ਜਿਨ੍ਹਾਂ ਵਿੱਚ ਸਕਾਈਡਰਾਇਡ ਟੀ-10 ਟੈਲੀਮੈਂਟਰੀ ਸਿਸਟਮ ਵਾਲਾ ਇੱਕ ਕਵਾਡਕੌਪਟਰ ਡਰੋਨ ਅਤੇ ਚਾਰ ਹੋਰ ਡਰੋਨ ਨਾਲ ਸਬੰਧਤ ਹਾਰਡਵੇਅਰ ਬਰਾਮਦ ਕੀਤੇ ਗਏ ਸਨ।

ਰਣਜੀਤ ਸਿੰਘ ਦੀ ਇਸ ਤਾਜ਼ਾ ਡਰੋਨ ਮੋਡੀਊਲ ਕੇਸ ਵਿੱਚ ਸ਼ਮੂਲੀਅਤ ਦੀ ਪੜਤਾਲ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਸਾਰੇ ਵਿਦੇਸ਼ੀ ਅਤੇ ਭਾਰਤੀ ਸੰਪਰਕਾਂ ਦੇ ਨੈਟਵਰਕ ਲਈ ਵੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਜੋ ਕਿ ਬਰਾਮਦ ਨਸ਼ੇ ਦੀ ਖੇਪ ਨੂੰ ਅੱਗੇ ਪਹੁੰਚਾਉਣ ਲਈ ਰਣਜੀਤ ਸਿੰਘ ਨਾਲ ਜੁੜੇ ਹੋਏ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!