ਪੰਜਾਬ
ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵਲੋਂ ਰੋਸ ਮੁਜਾਹਰਾ
3 ਦਸੰਬਰ ਦੇ ਜੋਨਲ ਧਰਨੇ ਵਿਚ ਹੁੰਮ ਹੁਮਾ ਕੇ ਪਹੁੰਚਣ ਦਾ ਐਲਾਨ
3 ਦਸੰਬਰ ਦੇ ਜੋਨਲ ਧਰਨੇ ਵਿਚ ਹੁੰਮ ਹੁਮਾ ਕੇ ਪਹੁੰਚਣ ਦਾ ਐਲਾਨ
ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਜਿਲਾ ਪਠਾਨਕੋਟ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਸੰਦੀਪ ਮਹਾਜ਼ਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਲਵਿੰਦਰ ਸਿੰਘ ਸੀਨੀਅਰ ਵੈਟਨਰੀ ਇੰਸਪੈਕਟਰ ਜਗਰਾਉਂ ਦੀ ਅਫਸਰਸਾਹੀ ਵੱਲੋਂ ਕੀਤੀ ਨਜਾਇਜ ਮੁਅੱਤਲੀ ਦਾ ਵਿਰੋਧ ਕਰਦਿਆਂ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਖਿਲਾਫ ਭਰਵਾਂ ਰੋਸ ਮੁਜਾਹਰਾ ਕੀਤਾ ਗਿਆ।
ਇਸ ਰੋਸ ਮੁਜਾਹਰੇ ਵਿਚ ਵੱਡੀ ਗਿਣਤੀ ਵਿਚ ਇਕੱਤਰ ਵੈਟਨਰੀ ਇੰਸਪੈਕਟਰ ਕੇਡਰ ਨੇ ਪਲਵਿੰਦਰ ਸਿੰਘ ਦੀ ਤਰੁੰਤ ਬਹਾਲੀ ਦੀ ਮੰਗ ਕੀਤੀ ਗਈ ਅਤੇ ਤਿੰਨ ਦਸੰਬਰ ਨੂੰ ਦਿਤੇ ਜਾ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋਨਲ ਧਰਨੇ ਵਿਚ ਭਾਰੀ ਗਿਣਤੀ ਵਿਚ ਪਹੁੰਚਣ ਦਾ ਫੈਸਲਾ ਲਿਆ। ਇਸ ਮੌਕੇ ਤੇ ਉਚੇਚੇ ਤੌਰ ਤੇ ਪੁੱਜੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੈਸੀਏਸ਼ਨ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਸਾਥੀਆਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵਿਭਾਗ ਦੇ ਮੁੱਖ ਸਕੱਤਰ ਨੂੰ ਗੁਮਰਾਹ ਕਰ ਰਹੀ ਹੈ। ਵਿਭਾਗ ਦੀ ਵਿਸ਼ੇਸ਼ ਲਾਬੀ ਪਸ਼ੂ ਪਾਲਕਾਂ ਦੀ ਬਾਂਹ ਫੜਨ ਦੀ ਬਜਾਏ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਦੇ ਹੋਏ ਹਰ ਵਿਭਾਗੀ ਜਿੰਮੇਵਾਰੀ ਵੈਟਨਰੀ ਇੰਸਪੈਕਟਰਾਂ ਤੇ ਸੁੱਟ ਰਹੀ ਹੈ।ਵਾਧੂ ਚਾਰਜਾਂ ਅਤੇ ਖਾਲੀ ਪਈ ਸੰਸਥਾਵਾਂ ਦੇ ਕੰਮ ਦਾ ਬੋਝ ਵੈਟਨਰੀ ਇੰਸਪੈਕਟਰਾਂ ਤੇ ਪਾਇਆ ਜਾ ਰਿਹਾ ਹੈ।ਜੇਕਰ ਕੋਈ ਵੈਟਨਰੀ ਇੰਸਪੈਕਟਰ ਇਸ ਬੋਝ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਭਾਗ ਤੇ ਕਾਬਜ ਅਫਸਰਸ਼ਾਹੀ ਦਬਾਅ ਪਾਉਣ ਦੀ ਕੋਸ਼ਿਸ਼ ਕਰਦੀ ਹੈ।ਉਹਨਾ ਕਿਹਾ ਕੇ ਵੈਟਨਰੀ ਇੰਸਪੈਕਟਰ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀ ਕਰਨਗੇ।ਜਗਰਾਂਓ ਵਿਖੇ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਦੀ ਨਜਾਇਜ ਮੁਅਤਲੀ ਖਿਲਾਫ ਅਫਸਰਸਾਹੀ ਦਾ ਪੁਤਲਾ ਸਾੜਨ ਲਈ 3 ਦਸੰਬਰ ਨੂੰ ਅਮ੍ਰਿਤਸਰ ਵਿਖੇ ਜੋਨਲ ਧਰਨਾ ਦਿੱਤਾ ਜਾਵੇਗਾ ਉਨਾਂ ਇਸ ਧਰਨੇ ਵਿਚ ਮਾਝਾ ਜੋਨ ਦੇ ਰਿਟਾਇਰਡ ਸਾਥੀਆਂ ਸਮੇਤ ਹਰ ਵੈਟਨਰੀ ਇੰਸਪੈਕਟਰ ਨੂੰ ਇਸ ਧਰਨੇ ਵਿਚ ਪੁੱਜਣ ਦਾ ਸੱਦਾ ਦਿੱਤਾ ।ਇਸ ਮੌਕੇ ਸਮੁੱਚੀ ਜਿਲਾ ਇਕਾਈ ਨੇ ਸੀਨੀਅਰ ਜੱਥੇਬੰਦਕ ਆਗੂ ਕਿਸ਼ਨ ਚੰਦਰ ਮਹਾਜਨ ਨੂੰ ਜੱਥੇਬੰਦੀ ਦਾ ਮੀਡੀਆ ਸਲਾਹਕਾਰ ਲਾਉਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਇਸ ਮੌਕੇ ਸੂਬਾ ਪ੍ਰੈਸ ਸਕੱਤਰ ਸੁਰੇਸ ਕੁਮਾਰ, ਜਿਲਾ ਵੈਟਨਰੀ ਇੰਸਪੈਕਟਰ ਅਮਨ ਸ਼ਰਮਾ ਰਕੇਸ ਸੈਣੀ, ਅਮਰੀਸ ਕਮਲ, ਵਿਨੇ ਸੈਣੀ,ਹਿਮਤ ਸਿੰਘ,ਵਿਸਾਲ ਥਾਪਾ,ਮਨਪ੍ਰੀਤ ਸਿੰਘ,ਸਾਜਨ ਕੁਮਾਰ,ਅੰਮਿਤ ਰੱਤੜਾ,ਮੁਕੇਸ,ਇਕਬਾਲ ਸਿੰਘ,ਅੰਕੁਸ ਵਿਰਦੀ,ਚੰਦਰ ਸੇਖ਼ਰ,ਕੁਲਬੀਰ ਸਿੰਘ,ਮਾਨਿਕ,ਗਗਨ,ਮੋਹਿਤ,ਨਵਸੁਖ,
ਗੌਰਵ ,ਸੁਲੱਖਣ ਸਿੰਘ ਆਦਿ ਸਮੂਹ ਸਾਥੀ ਹਾਜ਼ਰ ਸਨ।