ਚੰਡੀਗੜ੍ਹ
ਭਾਜਪਾ ਨੇ ਇੱਕੋ ਵੇਲੇ ਕਾਂਗਰਸ, ਆਪ ਤੇ ਸ੍ਰੋਅਦ ਚ ਲਗਾਈ ਸੰਨ੍ਹ
ਤਲਵੰਡੀ ਸਾਬੋ ਤੋਂ ਲੈ ਕੇ ਜਗਰਾਓਂ ਤਕ ਤੇ ਜਗਰਾਓਂ ਤੋਂ ਲੈ ਕੇ ਸ਼ਾਹਕੋਟ ਤਕ ਭਾਜਪਾ ਹੀ ਭਾਜਪਾ
ਕਮਲ ਦਾ ਫੁੱਲ ਫੜਨ ਵਾਲਿਆਂ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਸਵਾਗਤ
ਚੰਡੀਗੜ੍ਹ April 30: ਅੱਜ ਚੰਡੀਗੜ੍ਹ ਚ ਪੰਜਾਬ ਭਾਜਪਾ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਵੱਡੀ ਗਿਣਤੀ ਚ ਕਾਂਗਰਸ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਭਾਜਪਾ ਦਾ ਪੱਲਾ ਫੜ ਲਿਆ।
ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਚ ਆਉਣ ਉੱਤੇ ਆਗੂਆਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਪਿੱਛਾ ਛੁਡਾ ਕੇ ਭਾਜਪਾ ਦਾ ਵਿਕਾਸ ਮੁਖੀ ਏਜੰਡਾ ਕਬੂਲ ਰਹੇ ਹਨ, ਜਿਸ ਦੀ ਮਿਸਾਲ ਹਰ ਰੋਜ਼ ਭਾਜਪਾ ਚ ਸ਼ਾਮਿਲ ਹੋ ਰਹੇ ਲੋਕਾਂ ਦੇ ਨੁਮਾਇੰਦਿਆਂ ਤੋਂ ਮਿਲ ਰਹੀ ਹੈ।
ਇਸ ਮੌਕੇ ਸਾਬਕਾ ਸੂਬਾ ਜਨਰਲ ਸਕੱਤਰ ਯੂਥ ਕਾਂਗਰਸ ਮਨਪ੍ਰੀਤ ਸਿੰਘ ਬੰਨੀ ਸੰਧੂ ਤੇ ਵੱਡੀ ਗਿਣਤੀ ਚ ਉਹਨਾਂ ਦੇ ਸਾਥੀ, ਅਮਨ ਕਾਂਤ ਬਾਂਸਲ ਉਰਫ ਅਮਨ ਚੱਠਾ, ਆਗੂ ਯੂਥ ਕਾਂਗਰਸ ਰਾਮਾ ਮੰਡੀ ਤਲਵੰਡੀ ਸਾਬੋ, ਬਠਿੰਡਾ, ਰਾਮਾ ਮੰਡੀ ਦੇ ਉੱਘੇ ਵਪਾਰੀ ਤੇ ਕਾਂਗਰਸੀ ਆਗੂ ਦਵਿੰਦਰ ਕੁਮਾਰ ਬਾਂਸਲ ਉਰਫ ਭੋਲੀ ਚੱਠਾ, ਖੰਨਾ ਤੋਂ ਪਰਮਜੀਤ ਸਿੰਘ ਉਰਫ ਪਰਮ ਵਾਲੀਆ, ਜੋ ਕਿ ਖੰਨਾ ਤੋਂ 2022 ਦੌਰਾਨ ਅਸੰਬਲੀ ਦੀ ਚੋਣ ਵੀ ਲੜ ਚੁੱਕੇ ਹਨ, ਨੇ ਭਾਜਪਾ ਪਰਿਵਾਰ ਦਾ ਹਿੱਸਾ ਬਣਨਾ ਕਬੂਲ ਕੀਤਾ।
ਇਸੇ ਤਰ੍ਹਾਂ ਅਕਾਲੀ ਦਲ ਤੋਂ ਸਤੀਸ਼ ਕੁਮਾਰ ਪੱਪੂ ਸਾਬਕਾ ਪ੍ਰਧਾਨ ਮਿਊਂਸੀਪਲ ਕਮੇਟੀ ਜਗਰਾਓਂ ਆਪਣੇ ਸਾਥੀਆਂ ਪ੍ਰਵੀਨ ਧਵਨ, ਰਾਜੇਸ਼ ਲੂੰਬਾ, ਸੁਭਾਸ਼ ਅਰੋੜਾ, ਸਤਿੰਦਰ ਕੁਮਾਰ, ਸੁਨੀਲ ਮਹਾਜਨ, ਜੀਵਨ ਕੁਮਾਰ, ਅਰਿੰਦਰ ਕੁਮਾਰ, ਕਾਲੂ ਰਾਮ, ਰਵੀ ਧੋਲਾਰੀਆ, ਅਵਤਾਰ ਸਿੰਘ ਤਾਰੀ, ਪ੍ਰਗਟ ਸਿੰਘ, ਸਤਨਾਮ ਸਿੰਘ, ਉਰਨਾਮ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਸੰਜੇ ਕੁਮਾਰ ਬਾਬਾ, ਬਾਲ ਕ੍ਰਿਸ਼ਨ, ਵਰਿੰਦਰ ਕੁਮਾਰ ਤੇ ਰਿੰਕੂ ਧੋਲਾਰੀਆ ਆਦਿ ਭਾਜਪਾ ਸ਼ਾਮਲ ਹੋਏ।
ਇਸੇ ਤਰ੍ਹਾਂ ਮੁੱਲਾਪੁਰ ਤੋਂ ਅਕਾਲੀ ਦਲ ਦੇ ਆਗੂ ਸੁਸ਼ੀਲ ਕੁਮਾਰ ਵਾਈਸ ਪ੍ਰੈਜ਼ੀਡੈਂਟ ਮਿਉਂਸਪਲ ਕਮੇਟੀ ਮੁੱਲਾਂਪੁਰ, ਤਰੁਣ ਕੁਮਾਰ ਜੈਨ, ਵਿਜੇ ਜੈਨ ਪ੍ਰਧਾਨ ਵਾਲਮੀਕਿ ਸਮਾਜ ਮੁੱਲਾਂਪੁਰ, ਰਾਏਕੋਟ ਤੋਂ ਜਗਤਾਰ ਸਿੰਘ ਬਾਂਗੜ ਤਹਿਸੀਲ ਕੋਆਰਡੀਨੇਟਰ ਆਮ ਆਦਮੀ ਪਾਰਟੀ, ਜਸਵਿੰਦਰ ਸਿੰਘ ਪੰਨੂ ਆਪ ਦੇ ਯੂਥ ਆਗੂ ਤੇ ਇੰਚਾਰਜ ਇਲੈਕਸ਼ਨ ਕੰਪੇਨ ਰਾਏਕੋਟ, ਰਾਮੇਸ਼ ਵਰਮਾ ਸਰਕਲ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮਹਿਤਪੁਰ, ਗੁਰਨਾਮ ਸਿੰਘ ਸਾਬਕਾ ਸਰਪੰਚ ਸੰਧਵਾਂ, ਸਰਕਲ ਇੰਚਾਰਜ ਓਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਸ਼ਾਹਕੋਟ ਵੀ ਭਾਜਪਾ ਪਰਿਵਾਰ ਦਾ ਹਿੱਸਾ ਬਣੇ।
ਅੰਤ ਵਿੱਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੂਬਾ ਮੀਡੀਆ ਸੈਲ ਦੇ ਮੁਖੀ ਵਨੀਤ ਜੋਸ਼ੀ ਤੇ ਹੋਰ ਆਗੂਆਂ ਨੇ ਪਾਰਟੀ ਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦਿਆਂ ਭਾਜਪਾ ਦੀ ਮੁਹਿੰਮ ਨੂੰ ਕਵਰੇਜ ਕਰਨ ਉੱਤੇ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕੀਤਾ