ਨੈਸ਼ਨਲ

ਵਰਧਾ ਯੂਨੀਵਰਸਿਟੀ ਵਿਖੇ ਦੇਸ਼ ਭਰ ਦੇ ਵਿਦਵਾਨਾਂ ਦਾ ਹੋਇਆ ਇਕੱਠ 

ਵਿਸ਼ਵ ਮੰਗਲ ਵਾਸਤੇ ਇਕ ਧਰਤੀ,ਇਕ ਪਰਿਵਾਰ  ਤੇ ਇਕ ਸੁਨੱਖੇ ਭਵਿਖ ਦੀ ਬੜੀ ਅਹਿਮ ਲੋੜ : ਡਾ ਰਾਜ ਕੁਮਾਰ ਰੰਜਨ

ਚੰਡੀਗੜ੍ਹ: ( ਨਿੰਦਰ ਘੁਗਿਆਣਵੀ): ਮਹਾਂਰਾਸ਼ਟਰ ਦੇ ਵਰਧਾ ਵਿਖੇ ਸਥਾਪਿਤ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਿਖੇ ਚਾਰ ਦਿਨ ਚੱਲੀ 95-ਵੀਂ ਦਰਸ਼ਨ ਫਲਸਫੇ ਬਾਰੇ ਵਿਦਵਾਨਾਂ ਦੀ ਕਾਨਫਰੰਸ ਦੇ ਆਖਰੀ ਦਿਨ ਵੀ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਤੇ ਖੋਜ ਕੇਂਦਰਾਂ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਪਤੀ ਸਮਾਰੋਹ ਵਿਚ ਭਾਰਤ ਦੇ ਕੇਂਦਰੀ ਰਾਜ ਮੰਤਰੀ ਡਾ ਰਾਜ ਕੁਮਾਰ ਰੰਜਨ  ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਵਿਸ਼ਵ ਮੰਗਲ ਵਾਸਤੇ ਇਕ ਧਰਤੀ,ਇਕ ਪਰਿਵਾਰ  ਤੇ ਇਕ ਸੁਨੱਖੇ ਭਵਿਖ ਦੀ ਬੜੀ ਅਹਿਮ ਲੋੜ ਹੈ।
ਮੰਤਰੀ ਨੇ ਕਿਹਾ ਕਿ ਉਚ ਸਿੱਖਿਆ ਇਸ  ਯਤਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨਾਂ ਵੱਖ ਵੱਖ ਭਾਸ਼ਾਵਾਂ ਦੇ  ਵਿਦਵਾਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲ ਨੇ ਬੋਲਦੇ ਹੋਏ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਨੇ ਭਾਰਤ ਵਾਸੀਆਂ ਨੂੰ ਬਦਲਾਓ ਦੇ ਕਈ ਨਵੀਨ ਰੂਪ ਦਿੱਤੇ। ਇਸ ਕਾਨਫਰੰਸ ਵਿੱਚ  ਨਵ ਨਾਲੰਦਾ ਮਹਾਂਰਾਸ਼ਟਰ ਵਿਹਾਰ ਯੂਨੀਵਰਸਿਟੀ  ਦੇ ਕੁੱਲਪਤੀ ਪ੍ਰੋ  ਵੈਦ ਨਾਥ ਲਾਭ ਨੇ ਵੀ ਸੰਬੋਧਨ ਕੀਤਾ। ਯੂਨੀਵਰਸਿਟੀ ਦੇ ਕਈ ਸਾਹਿਤਕ ਖੋਜ ਪ੍ਰੋਜੈਕਟ ਵੀ ਇਸ ਸਮੇਂ ਰਿਲੀਜ ਕੀਤੇ ਗਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!