ਪੰਜਾਬ
ਅੰਦੋਲਨ ਦੌਰਾਨ ਕਿਸਾਨਾਂ ਤੇ ਦਰਜ ਹੋਏ ਮਾਮਲਿਆਂ ਦੀ ਮੁਫ਼ਤ ਪੈਰਵੀ ਕਰਨਗੇ ਹਾਈ ਕੋਰਟ ਦੇ 10 ਵਕੀਲ
ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਦੇ ਖਿਲਾਫ ਪੁਲਿਸ ਨੇ ਮਾਮਲੇ ਦਰਜ ਕੀਤੇ ਹਨ । ਇਨ੍ਹਾਂ ਕੇਸਾਂ ਦੀ ਪੈਰਵੀ ਕਰਨ ਲਈ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਖਜਾਨਚੀ ਪਰਮਪ੍ਰੀਤ ਸਿੰਘ ਬਾਜਵਾ ਸਮੇਤ 9 ਵਕੀਲ ਅੱਗੇ ਆਏ ਹਨ । ਜੋ ਮੁਫ਼ਤ ਕਿਸਾਨਾਂ ਨੂੰ ਮੱਦਦ ਦੇਣਗੇ । ਬਾਜਵਾ ਤੋਂ ਇਲਾਵਾ ਗਗਨਦੀਪ ਸਿੰਘ ਰਾਣਾ , ਮਨਪ੍ਰੀਤ ਸਿੰਘ ਧਾਲੀਵਾਲ , ਬਿਕਰਮਜੀਤ ਸਿੱਧੂ , ਪਰਮਿੰਦਰ ਸਿੰਘ ਸੇਖੋਂ , ਅਭਿਨਵ ਅਗਰਵਾਲ , ਮਨਵਿੰਦਰ ਦਲਾਲ , ਕੁਲਬੀਰ ਦਲਾਲ , ਨਿਤਿਨ ਰਾਠੀ ਤੇ ਜਸਪ੍ਰੀਤ ਬਰਾੜ ਸ਼ਾਮਿਲ ਹਨ ।