ਮਨਪ੍ਰੀਤ ਬਾਦਲ ਲਈ ਬਜਟ ਬਣਾਉਣਾ ਹੋਇਆ ਮੁਸ਼ਕਲ , ਤਨਖਾਹ ਕਮਿਸ਼ਨ ਨੂੰ ਲੈ ਕੇ ਚਿੰਤਤ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਆਪਣਾ ਅੰਤਿਮ ਬਜਟ ਬਣਾਉਣਾ ਮੁਸ਼ਕਲ ਹੋ ਗਿਆ ਹੈ । ਇਸ ਸਮੇ ਸਭ ਤੋਂ ਵੱਡੀ ਚਣੋਤੀ ਮਨਪ੍ਰੀਤ ਬਾਦਲ ਲਈ ਕਰਮਚਾਰੀਆ ਲਈ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਹੈ । ਮਨਪ੍ਰੀਤ ਬਾਦਲ ਲਈ ਇਸ ਸਮੇ ਸਭ ਤੋਂ ਵੱਡੀ ਚਿੰਤਾ ਹੈ ਕਿ ਇਸ ਲਈ ਪੈਸੇ ਕਿਥੋਂ ਆਉਣਾ ਹੈ । ਕੇਂਦਰ ਵਲੋਂ ਆਈ ਡੀ ਸੈੱਸ ਦਾ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਜ਼ੀ ਐਸ ਟੀ ਦਾ 6000 ਕਰੋੜ ਕੇਂਦਰ ਵੱਲ ਪੈਂਡਿੰਗ ਹੈ । ਮਨਪ੍ਰੀਤ ਬਾਦਲ ਦੇ ਕਹਿਣਾ ਹੈ ਜਦੋ ਤਕ ਇਹ ਪੈਸਾ ਨਹੀਂ ਆਏਗਾ, ਉਹ ਬਜਟ ਕਿਵੇਂ ਤਿਆਰ ਕਰਨਗੇ । ਮਨਪ੍ਰੀਤ ਬਾਦਲ ਵਲੋਂ ਇਸ ਬਾਰ ਬਜਟ ਵਿਚ ਤਨਖਾਹ ਕਮਿਸ਼ਨ ਲਈ ਪੈਸਾ ਰੱਖਣਾ ਹੈ । ਦੂਜੇ ਪਾਸੇ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਅਜੇ ਤਕ ਨਹੀਂ ਆਈ ਹੈ । ਜਿਸ ਤੋਂ ਪਤਾ ਚੱਲ ਸਕੇ ਕਿ ਤਨਖਾਹ ਕਮਿਸ਼ਨ ਲਈ ਕਿੰਨਾ ਪੈਸਾ ਰੱਖਿਆ ਜਾਣਾ ਹੈ ।
ਕੇਂਦਰ ਨੇ ਜੋ ਬਜਟ ਪੇਸ਼ ਕੀਤਾ ਹੈ ਉਸ ਵਿਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਹੈ। ਉਲਟਾ ਸਰਕਾਰ ਨੇ ਰਾਜਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵਿਚ ਕੱਟ ਲਗਾ ਦਿੱਤਾ ਹੈ । ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਡਿਊਟੀ ਘਟਾ ਕੇ ਸੈੱਸ ਲਗਾ ਦਿਤਾ ਹੈ ,ਜਿਸ ਨਾਲ ਪੰਜਾਬ ਨੂੰ ਨੁਕਸਾਨ ਹੋਵੇਗਾ । ਕੇਂਦਰ ਦੀ ਕਟੌਤੀ ਪੰਜਾਬ ਸਰਕਾਰ ਤੇ ਭਾਰੀ ਪਾ ਰਹੀ ਹੈ ਕਰਮਚਾਰੀ ਤਨਖਾਹ ਕਮਿਸ਼ਨ ਵੱਲ ਦੇਖ ਰਹੇ ਹੈ ਕਿ ਸਰਕਾਰ ਮਹਿੰਗਾਈ ਭੱਤੇ ਦਾ ਪਿਛਲੇ ਬਕਾਇਆ ਤਾ ਨਹੀਂ ਦਿੱਤਾ ਹੈ । ਪਰ ਤਨਖਾਹ ਕਮਿਸ਼ਨ ਵਿਚ ਕੁਝ ਨਾ ਕੁਝ ਦਵੇਗੀ । ਦਸੰਬਰ ਤਕ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਵਿਚ ਸੁਧਾਰ ਹੋਇਆ ਹੈ। ਸਰਕਾਰ ਨੂੰ ਪੈਟਰੋਲ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਹੋਇਆ ਹੈ ।ਇਸ ਤਰ੍ਹਾਂ ਸ਼ਰਾਬ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਹੋਇਆ ਹੈ । ਦੂਜੇ ਪਾਸੇ ਸਟੈਪ ਡਿਊਟੀ ਤੇ ਜੀ ਐਸ ਟੀ ਵਿਚ ਕਮੀ ਆਈ ਹੈ ।
ਸਰਕਾਰ ਦੀ ਆਮਦਨ ਵਿਚ ਪਿਛਲੇ ਸਾਲ ਨਾਲੋਂ ਆਮਦਨ ਵਿਚ 20 ਫ਼ੀਸਦੀ ਦਾ ਵਾਧਾ ਹੋਇਆ ਹੈ । ਪੰਜਾਬ ਸਰਕਾਰ ਦੇ 10663 ਰੁਪਏ ਕਰਜੇ ਦਾ ਵਿਆਜ ਚਕਾਉਂਣ ਵਿਚ ਚਲੇ ਗਏ ਹਨ ਸਰਕਾਰ ਨੇ ਇਸ ਸਾਲ 19075 ਕਰੋੜ ਵਿਆਜ ਵਿਚ ਚਲਾ ਜਾਣਾ ਹੈ । ਸਰਕਾਰ ਦਾ ਅੰਤਿਮ ਬਜਟ ਹੋਣ ਕਾਰਨ ਲੋਕਾਂ ਨੂੰ ਬਜਟ ਕੋ ਕਾਫੀ ਉਮੀਦਾਂ ਹਨ ਪਰ ਮਨਪ੍ਰੀਤ ਬਾਦਲ ਕੇਂਦਰ ਵੱਲ ਦੇਖ ਰਹੇ ਹਨ ਕੇ ਕਦੋ ਪੈਸੇ ਆਵੇਗਾ । ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਤਨਖਾਹ ਕਮਿਸ਼ਨ ਜਲਦੀ ਰਿਪੋਰਟ ਦਵੇ ਤਾਂਕਿ ਮੈਂ ਬਜਟ ਵਿਚ ਪੈਸਾ ਰੱਖ ਸਕਾ ।