ਪੰਜਾਬ

ਪ੍ਰਮੁੱਖ ਸਕੱਤਰ ਸਿਹਤ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਨੇ ਮੁੱਖ ਸਕੱਤਰ ਪੰਜਾਬ ਦੀ ਹਾਜ਼ਰੀ ਵਿੱਚ ਸਿਵਲ ਹਸਪਤਾਲ ਮੁਹਾਲੀ ਵਿਖੇ ਲਗਵਾਇਆ ਕੋਵਿਸ਼ੀਲਡ ਟੀਕਾ

 

 

ਮੁੱਖ ਸਕੱਤਰ ਨੇ ਕੋਵਿਡ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੇ ਸਫ਼ਲ ਆਯੋਜਨ ਲਈ ਦਿੱਤੀਆਂ ਸ਼ੁੱਭਕਾਮਨਾਵਾਂ

 

ਸੂਬੇ ਵਿੱਚ 65345 ਹੈਲਥ ਕੇਅਰ ਵਰਕਰਾਂ ਅਤੇ 2516 ਫਰੰਟਲਾਈਨ ਵਰਕਰਾਂ ਨੇ ਲਗਵਾਏ ਟੀਕੇ

 

ਮੁਹਾਲੀ / ਚੰਡੀਗੜ੍ਹ, 5 ਫਰਵਰੀ:

“ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਸੂਬੇ ਦੇ ਜਿਨ੍ਹਾਂ ਦੋ ਫਰੰਟਲਾਈਨ ਯੋਧਿਆਂ ਨੇ ਕੋਰੋਨਾ ਮਹਾਂਮਾਰੀ ਫੈਲਣ ਦੀ ਸ਼ੁਰੂਆਤ ਤੋਂ ਹੀ ਇਸ ਵਿਰੁੱਧ ਲੜਾਈ ਦੀ ਰਣਨੀਤੀ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ, ਦਾ ਅੱਜ ਟੀਕਾਕਰਨ ਕੀਤਾ ਗਿਆ। ਮੈਂ ਉਨ੍ਹਾਂ ਨੂੰ ਅਤੇ ਸਮੁੱਚੇ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਕੋਵਿਡ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੇ ਸਫਲ ਆਯੋਜਨ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ।” ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਆਪਣੇ ਦੌਰੇ ਦੌਰਾਨ ਕੀਤਾ।

ਉਹ ਵਿਸ਼ੇਸ਼ ਤੌਰ ‘ਤੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਆਏ ਸਨ ਜਿਨ੍ਹਾਂ ਨੇ ਸਿਵਲ ਹਸਪਤਾਲ ਵਿਖੇ ਕੋਵੀਸ਼ਿਲਡ ਦੇ ਟੀਕੇ ਲਗਵਾਏ। ਅੱਜ ਟੀਕਾ ਲਗਵਾਉਣ ਵਾਲਿਆਂ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ ਕੇ ਤਿਵਾੜੀ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੀ ਮੌਜੂਦ ਸਨ। ਮੁੱਖ ਸਕੱਤਰ ਨੇ ਕਿਹਾ, “ਵੱਡੀ ਗਿਣਤੀ ਵਿੱਚ ਸਿਵਲ, ਪੁਲਿਸ ਅਧਿਕਾਰੀ ਅਤੇ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਲਈ ਅੱਗੇ ਆਉਣ ਨਾਲ ਲੋਕਾਂ ਦੇ ਮਨਾਂ ਵਿੱਚ ਪਏ ਭੁਲੇਖੇ ਦੂਰ ਹੋ ਜਾਣਗੇ ਅਤੇ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।”

 

ਹੁਣ ਤੱਕ ਸੂਬੇ ਭਰ ਵਿਚ 65345 ਹੈਲਥ ਕੇਅਰ ਵਰਕਰਾਂ ਅਤੇ 2516 ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਮੁਕੰਮਲ ਹੋਇਆ ਹੈ।

 

ਮੁਹਾਲੀ ਸਿਵਲ ਹਸਪਤਾਲ ਸੀਨੀਅਰ ਸਿਵਲ ਅਫਸਰਾਂ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਟੀਕਾਕਰਨ ਲਈ ਆਉਣ ਨਾਲ ਅੱਜ ਹਾਈ ਪ੍ਰੋਫਾਈਲ ਆਵਾਜਾਈ ਦਾ ਕੇਂਦਰ ਬਣਿਆ ਰਿਹਾ। ਲਕਸ਼ਮੀ ਕਾਂਤ ਯਾਦਵ ਆਈਜੀ, ਵੀਬੂਰਾਜ ਆਈਜੀ, ਅਸ਼ੀਸ਼ ਕਪੂਰ ਐਸਪੀ, ਐਚਐਸ ਭੁੱਲਰ ਐਸਪੀ, ਈਸ਼ਵਰ ਸਿੰਘ ਏਡੀਜੀਪੀ ਸਮੇਤ 133 ਫਰੰਟਲਾਈਨ ਵਰਕਰਾਂ ਦਾ ਅੱਜ ਐਸ.ਏ.ਐਸ. ਨਗਰ ਵਿਖੇ ਟੀਕਾਕਰਨ ਹੋਇਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!