ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਵਲੋਂ ਰੋਡ ਸੋਅ, ਵਰਕਰਾਂ ਵਲੋਂ ਭਰਵਾ ਸਵਾਗਤ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ  ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਜੱਦ  ਲੋਕ ਸਭਾ ਹਲਕਾ ਗੁਰਦਾਸਪੁਰ ਤੋਂ  ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਕਸਬਾ  ਸਾਹਲਾ ਪੁਰਾਣਾ ਵਿਖੇ ਪੈਰ ਰੱਖਿਆ ਤਾਂ ਸਾਹਲਾ ਪੁਰਾਣਾ ਤੋਂ ਲੈ ਕਿ  ਗੁਰਦਾਸਪੁਰ, ਤਿੱਬੜ, ਕਲਾਨੌਰ, ਅਤੇ ਕਾਲਾਂਵਾਲੀ  ਚੌਂਕ ਤੋਂ ਆਪਣੇ ਗ੍ਰਹਿ ਨਿਵਾਸ ਪਿੰਡ ਧਾਰੋਵਾਲੀ ਤੱਕ ਰੋਡ ਸੋਅ ਦੌਰਾਨ ਹਜ਼ਾਰਾਂ ਗੱਡੀਆਂ ਦੇ ਕਾਫਲੇ ਨਾਲ ਹਰ  ਸ਼ਹਿਰ,ਕਸਬੇ,ਅਤੇ ਹਰੇਕ ਪਿੰਡ ਤੋਂ  ਲੋਕਾਂ  ਨੇ ਆਪ ਮੁਹਾਰੇ ਘਰਾਂ, ਦੁਕਾਨਾਂ ਤੋਂ ਬਾਹਰ ਨਿਕਲ ਕੇ  ਸਵਾਗਤ ਕਰ ਰਹੇ ਸਨ ।
ਇਥੋਂ ਤੱਕ ਕਿ ਹਲਕੇ ਵਿੱਚ  ਬਣੇ ਫਲਾਈ ਉਵਰਾਂ ਤੇ ਚੜ ਕਿ ਵੱਡੀ ਗਿਣਤੀ ਵਿਚ ਨੌਜਵਾਨ ਖੁੱਲੀ ਜੀਭ ਵਿੱਚ ਸਵਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ ਤੁਰੇ ਜਾਂਦੇ ਰਾਹਗੀਰਾਂ ਨੇ ਆਪਣੀਆਂ ਕਾਰਾਂ, ਸਕੂਟਰ,ਅਤੇ ਮੋਟਰਸਾਈਕਲ ਇਕ ਪਾਸੇ ਲਾ ਕਿ   ਸੁਖਜਿੰਦਰ ਸਿੰਘ ਰੰਧਾਵਾ ਨੂੰ ਦੋਵੇਂ ਹੱਥ ਜੋੜ ਕੇ ਫਤਿਹ ਬੁਲਾ ਰਹੇ ਸਨ । ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਸਨੀਕਾਂ  ਦੀ ਜ਼ੁਬਾਨ ਤੇ ਇਕੋ ਗੱਲ ਬਾਰ ਬਾਰ ਨਿਕਲ ਰਹੀ ਸੀ ਕਿ ਹੁਣ ਦੇਖਿਉ ਜਿਲਾ  ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ   ਵਿਕਾਸ ਪੱਖੋਂ ਦੇਸ਼ ਦਾ ਇਕ ਨੰਬਰ ਜਿਲਾ ਬਣ ਕਿ  ਭਾਰਤ ਦੇ ਨਕਸ਼ੇ ਤੇ ਉੱਭਰੇਗਾ ।
ਇਸ ਮੌਕੇ ਤੇ  ਸੁਖਜਿੰਦਰ ਸਿੰਘ ਰੰਧਾਵਾ ਨਾਲ ਖੁੱਲੀ ਜੀਭ ਵਿੱਚ ਮੈਡਮ  ਅਰੁਣਾ ਚੌਧਰੀ ਵਿਧਾਇਕ ਦੀਨਾਨਗਰ ,ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ,ਨਰੇਸ ਪੁਰੀ ਵਿਧਾਇਕ ਸੁਜਾਨਪੁਰ,ਅਮਿਤ ਵਿੱਜ ਸਾਬਕਾ ਵਿਧਾਇਕ ਪਠਾਨਕੋਟ ਤੇ ਖਜਾਂਨਚੀ ਪੰਜਾਬ ਪ੍ਰਦੇਸ  ਕਾਂਗਰਸ ਸੀਨੀਅਰ ਕਾਂਗਰਸੀ ਲੀਡਰ ਅਸ਼ੋਕ  ਚੌਧਰੀ ਦੀਨਾਨਗਰ,  ਉਦੇਵੀਰ ਸਿੰਘ ਰੰਧਾਵਾ , ਆਸ਼ੀਸ਼ ਵਿੱਜ,  ਭਗਵੰਤ ਪਾਲ ਸਿੰਘ ਸੱਚਰ ਅਤੇ ਐਡਵੋਕੇਟ ਅਮਨਦੀਪ ਸਿੰਘ ਜੈਂਤੀਪੁਰ ਬਟਾਲਾ ਸਮੇਤ ਜਿਲਾ ਗੁਰਦਾਸਪੁਰ ਅਤੇ ਜ਼ਿਲ੍ਹਾ  ਪਠਾਨਕੋਟ ਦੀ ਸਮੂੱਹ ਕਾਂਗਰਸੀ ਲੀਡਰਸ਼ਿਪ ਅਤੇ ਕਾਂਗਰਸੀ  ਵਰਕਰ ਮੌਜੂਦ ਸਨ  ਮੀਡੀਆ ਨਾਲ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!