ਪੰਜਾਬ

ਭਗਵੰਤ ਪਾਲ ਸਿੰਘ ਸੱਚਰ ਬਣੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਮੈਂਬਰ 

ਅੰਮ੍ਰਿਤਸਰ , 20 ਜੁਲਾਈ:  ਸਿਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀ ਨਾਮਵਰ ਵਿੱਦਿਅਕ ਸੰਸਥਾ,ਸਿੱਖ ਐਜੂਕੇਸ਼ਨਲ ਸੁਸਾਇਟੀ ਵੱਲੋਂ ਭਗਵੰਤ ਪਾਲ ਸਿੰਘ ਸੱਚਰ ਨੂੰ ਆਪਣਾ ਲਾਈਫ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਾਜਨੀਤਿਕ ਤੇ ਸਿੱਖ ਹਲਕਿਆਂ ਵਿੱਚ ਜਾਣੇ ਪਛਾਣੇ ਸੱਚਰ ਕਈ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਵਿੱਚ ਸੇਵਾ ਨਿਭਾ ਰਹੇ ਹਨ। ਉਹ ਸ੍ਰੀ ਗੁਰੂ ਨਾਨਕ ਦੇਵ  ਯੂਨੀਵਰਸਿਟੀ ਦੇ ਸੈਨੇਟ ਮੈਂਬਰ, ਖਾਲਸਾ ਕਾਲਜ ਗਵਰਨਿੰਗ ਕੌਸਿਲ  ਦੇ ਮੈਂਬਰ, ਐਗਜੈਕਟਿਵ ਮੈਬਰ ਚੀਫ ਖਾਲਸਾ ਦੀਵਾਨ , ਪ੍ਰਧਾਨ ਗੁਰੂ ਖਾਲਸਾ ਹਾਈ ਸਕੂਲ ਸ਼ਾਮਨਗਰ (ਅੰਮ੍ਰਿਤਸਰ ), ਮੈਬਰ ਇੰਚਾਰਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜਵਿੰਡ (ਅੰਮ੍ਰਿਤਸਰ ) ਵਜੋਂ ਸੇਵਾ ਨਿਭਾਅ ਰਹੇ ਹਨ ।
 ਸੱਚਰ ਨੇ ਇਸ ਨਿਯੁਕਤੀ ਲਈ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਸਕੱਤਰ ਜਸਮੇਰ ਸਿੰਘ ਬਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਸਾਇਟੀ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਥੇ ਇਹ ਵਰਨਣਯੋਗ ਹੈ ਕਿ ਸਿੱਖ ਐਜੂਕੇਸ਼ਨਲ ਸੁਸਾਇਟੀ ਅਧੀਨ ਛੇ ਨਾਮਵਰ ਕਾਲਜ ਚੱਲ ਰਹੇ ਹਨ ਜਿੰਨਾਂ ਵਿੱਚ ਸੈਕਟਰ 26 ਚੰਡੀਗੜ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫੌਰ ਵੋਮੈਨ ਸੈਕਟਰ 26 ਚੰਡੀਗੜ, ਸਿੱਖ ਨੈਸ਼ਨਲ ਕਾਲਜ ਬੰਗਾ,ਸਿੱਖ ਨੈਸ਼ਨਲ ਕਾਲਜ ਕਾਦੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰਮੇਸੀ ਚੰਡੀਗੜ ਵਿਸ਼ੇਸ਼ ਜਿਕਰਯੋਗ ਹਨ । ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਮੀਡੀਆ ਨਾਲ ਸਾਂਝੀ ਕੀਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!