ਪੰਜਾਬ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਫਾਜ਼ਿਲਕਾ ਅਤੇ ਵਕੀਲ ਬਾਰ ਐਸੋਸੀਏਸ਼ਨ ਫਾਜ਼ਿਲਕਾ, ਜਲਾਲਾਬਾਦ ਵੱਲੋਂ ਅੱਜ ਸਵ.ਅਮਰਜੀਤ ਸਿੰਘ ਰਾਏ ਦੇ ਪਰਿਵਾਰ ਦੇ ਹੱਕਾਂ ਸਬੰਧੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਵਿਖੇ ਦਿੱਤਾ ਮੰਗ ਪੱਤਰ

ਸਰਕਾਰ ਨੂੰ ਕਹਿ ਮੰਗਾਂ ਪ੍ਰਤੀ ਤਰੁੰਤ ਕਰੇ ਕਾਰਵਾਈ

28 ਦਸੰਬਰ (ਫਾਜ਼ਿਲਕਾ) ਅੱਜ ਇੱਥੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਐਡਵੋਕੇਟ ਅਮਰਜੀਤ ਸਿੰਘ ਰਾਏ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਹੋਰ ਬਣਦੇ ਹੱਕ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਫਾਜ਼ਿਲਕਾ ਅਤੇ ਵਕੀਲ ਬਾਰ ਐਸੋਸੀਏਸ਼ਨ ਜਲਾਲਾਬਾਦ ਅਤੇ ਫਾਜ਼ਿਲਕਾ ਵੱਲੋਂ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਕਾਫਲੇ ਦੇ ਰੂਪ ਵਿੱਚ ਪੰਜਾਬ ਸਰਕਾਰ ਦੇ ਨਾਮ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕੰਵਰਜੀਤ ਸਿੰਘ ਜੀ ਨੂੰ ਸੌਂਪਿਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਰੱਤਾਖੇੜਾ ਜ਼ਿਲ੍ਹਾ ਪ੍ਰਧਾਨ, ਸੱਤਪਾਲ ਸਿੰਘ ਭੋਡੀਪੁਰ ਜ਼ਿਲ੍ਹਾ ਆਗੂ, ਜਗਸੀਰ ਸਿੰਘ ਘੌਲਾ, ਅਮਿ੍ਤਪਾਲ ਸਿੰਘ ਮਗਨਰੇਗਾ, ਸੁਨੀਲ ਕੁਮਾਰ ਭੋਡੀਪੁਰ, ਸੁਖਚੈਨ ਸਿੰਘ ਸੋਢੀ ਜਲ ਸਪਲਾਈ, ਜੱਥੇਦਾਰ ਹਰਦੀਪ ਸਿੰਘ, ਵਕੀਲ ਬਾਰ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਰੋਕ ਫਾਜ਼ਿਲਕਾ, ਵਿਸ਼ਾਲ ਸੇਤੀਆ ਬਾਰ ਸੈਕਟਰੀ ਜਲਾਲਾਬਾਦ, ਰਾਜੇਸ਼,ਪ੍ਰਬਦਿਆਲ ਕੰਬੋਜ਼,ਮਿਖਲ ਰਾਜ ਕੰਬੋਜ਼,ਕਰਨ ਛਾਬੜਾ,ਮਿਸਟਰ ਮੰਗਾਂ, ਸੁਨੀਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਆਪਣੇ ਹੱਕਾਂ ਦੀ ਜੰਗ ਲੜ ਰਹੇ ਕਿਸਾਨਾਂ ਦੇ ਹੱਕ ਵਿੱਚ ਅਮਰਜੀਤ ਸਿੰਘ ਰਾਏ ਪਿਛਲੇ ਕਈ ਦਿਨਾਂ ਤੋਂ ਦਿੱਲੀ ਧਰਨੇ ਵਿੱਚ ਮੌਜੂਦ ਸੀ।
ਕਿਸਾਨਾਂ,ਮਜ਼ਦੂਰਾਂ,ਔਰਤਾਂ ਅਤੇ ਬੱਚਿਆਂ ਵੱਲੋਂ ਕੜਾਕੇ ਦੀ ਠੰਢ ਵਿੱਚ ਸੜਕਾਂ ਤੇ ਸੌਣ ਅਤੇ ਇੱਕ ਮਹੀਨੇ ਤੋਂ ਜਿਆਦਾ ਸਮੇਂ ਤੋਂ ਦੂਜੇ ਰਹੇ ਲੋਕਾਂ ਦੇ ਦੁੱਖ ਕਾਰਨ ਐਡਵੋਕੇਟ ਰਾਏ ਕਾਫ਼ੀ ਦੁਖੀ ਹੁੰਦੇ ਸਨ। ਐਡਵੋਕੇਟ ਅਮਰਜੀਤ ਸਿੰਘ ਰਾਏ ਨੇ ਦਿੱਲੀ ਸੰਘਰਸ਼ ਅਤੇ ਉੱਥੇ ਮਾਹੋਲ ਨੂੰ ਕੇ ਭਾਵੁਕ ਹੋ ਕੋਈ ਜ਼ਹਿਰਲੀ ਵਸਤੂ ਖਾ ਕੇ ਆਪਣੀ ਜ਼ਿੰਦਗੀ ਤੇ ਜਾਨ ਕਿਸਾਨ ਅੰਦੋਲਨ ਵਿੱਚ ਲੇਖੇ ਲਾ ਦਿੱਤੀ। ਉਹਨਾਂ ਨੇ ਆਪਣੀ ਜਾਨ ਗੁਆਉਣ ਤੋਂ ਪਹਿਲਾਂ ਇੱਕ ਆਪਣੀ ਹੱਥੀਂ ਇੱਕ ਸੁਸਾਇਡ ਨੋਟ ਭਾਰਤ ਸਰਕਾਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਸੁਸਾਇਡ ਵਿੱਚ ਆਪਣੀ ਜਾਨ ਦਾ ਜ਼ਿਮੇਵਾਰ ਠਹਰਾਇਆ ਹੈ ਤੇ ਖੇਤੀ ਕਾਨੂੰਨ ਦੀ ਵਿਰੁੱਧਤਾਂ ਕੀਤੇ ਹੈ।ਜਿੱਥੇ ਉਹਨਾਂ ਦੀ ਮੌਤ ਹੋ ਗਈ।ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਬੱਚੇ ਬੇਟੀ ਸੁਮਨ ਤੇ ਬੇਟਾ ਰਮਨ ਨੂੰ ਛੱਡ ਗਏ ਹਨ।ਐਡਵੋਕੇਟ ਰਾਏ ਹਰ ਅਨ੍ਹਿਆਂ ਖਿਲਾਫ਼ ਸੰਘਰਸ਼ ਲੜਨ ਵਾਲੇ ਲਸਾਨੀ ਯੋਧੇ ਸਨ।ਉਹ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਵੀ ਸਰਗਰਮ ਆਗੂ ਸਨ।ਆਗੂਆਂ ਨੇ ਕਿਹਾ ਕਿ ਉਹਨਾਂ ਦੀ ਸਹਾਦਤ ਨੂੰ ਜਥੇਬੰਦੀ ਅਜਾਈਂ ਨਹੀਂ ਜਾਣਗੀਆਂ ਦੇਵੇਗੀ।ਉਹਨਾਂ ਦੇ ਪਰਿਵਾਰ ਨੂੰ ਹਰ ਬਣਦਾ ਹੱਕ ਅਤੇ ਯੋਗ ਮੁਆਵਜ਼ਾ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਲੜਿਆ ਜਾਵੇਗਾ।ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਵਕੀਲ ਬਾਰ ਐਸੋਸੀਏਸ਼ਨ, ਮੁਲਾਜ਼ਮਾਂ ਜੱਥੇਬੰਦੀਆ, ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!